ਵਾਇਰਲ ਖਬਰਾਂ

ਮ੍ਰਿਤਕ ਸਮਝ ਕੇ ਕੀਤਾ ਸੀ ਧੀ ਦਾ ਸਸਕਾਰ, ਦੋ ਮਹੀਨੇ ਬਾਅਦ ਮਿਲੀ ਜ਼ਿੰਦਾ!

By Joshi -- December 06, 2017 10:26 am

ਭਾਰਤ ਚ ਰਹੱਸਮਈ ਢੰਗ ਨਾਲ ਮੌਤ ਹੋਣ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ ਅਤੇ ਇਸ 'ਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਯੂ.ਪੀ ਦੇ ਪ੍ਰਤਾਪਗੜ੍ਹ ਨਾਲ ਸੰਬੰਧਿਤ ਹੈ। ਇੱਥੇ ਕੋਤਵਾਲੀ ਦੇ ਲੋਕ ਦੋ ਮਹੀਨੇ ਪਹਿਲਾਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸਦਾ ਪੋਸਟਮਾਰਟਮ ਕਰ ਲਾਸ਼ ਉਸਦੇ ਪਰਿਵਾਰਵਾਲਿਆਂ ਨੂੰ ਸੌਂਪ ਦਿੱਤੀ ਗਈ ਸੀ।

ਕਾਰਵਾਈ ਕਰਨ 'ਤੇ ਮਾਮਲਾ ਦਾਜ ਨਾਲ ਸੰਬੰਧਿਤ ਨਿਕਲਿਆ ਸੀ। ਇਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਲੇਕਿਨ, ਹੈਰਾਨਗੀ ਉਦੋਂ ਹੋਈ ਜਦੋਂ ਲੜਕੀ ਨੂੰ ਜ਼ਿੰਦਾ ਪਾਇਆ ਗਿਆ।
ਮ੍ਰਿਤਕ ਸਮਝ ਕੇ ਕੀਤਾ ਸੀ ਧੀ ਦਾ ਸਸਕਾਰ, ਦੋ ਮਹੀਨੇ ਬਾਅਦ ਮਿਲੀ ਜ਼ਿੰਦਾ!ਦਰਅਸਲ, ਇਸ ਮਾਮਲੇ ਦਾ ਸੱਚ ਸੀ ਕਿ ਲੜਕੀ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਪਰਿਵਾਰਵਾਲੇ ਵਿਆਹ ਲਈ ਰਾਜ਼ੀ ਨਹੀਂ ਹੋ ਰਹੇ ਸਨ। ਫਿਰ ਪ੍ਰਿਆ ਨੇ ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਵਿਆਹ ਕਰ ਲਿਆ ਸੀ।

ਪਰ, ਵਿਆਹ ਤੋਂ ਕੁਝ ਦੇਰ ਬਾਅਦ ਹੀ ਉਹਨਾਂ 'ਚ ਲੜ੍ਹਾਈ ਝਗੜਾ ਹੋਣ ਲੱਗ ਗਿਆ ਸੀ, ਜਿਸ ਦੇ ਚੱਲਦਿਆਂ ਪ੍ਰਿਆ ਅਹਿਮਦਾਬਾਦ ਤੋਂ ਦਿੱਲੀ ਆ ਗਈ ਸੀ॥ ਉਸਨੇ ਗੱਡੀ ਅੱਗੇ ਛਾਲ ਮਾਰ ਕੇ ਆਤਮਦਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਉਸਨੂੰ ਬਚਾ ਲਿਆ ਗਿਆ ਸੀ। ਜਿਸ ਨੌਜਵਾਨ ਨੇ ਉਸਨੂੰ ਬਚਾਇਆ ਸੀ, ਉਹਨਾਂ ਦੋਵਾਂ 'ਚ ਨਜ਼ਦੀਕੀਆਂ ਵਧਣ ਕਾਰਨ ਉਹ ਉਸ ਨੌਜਵਾਨ ਨਾਲ ਰਹਿਣ ਲੱਗੀ ਸੀ।ਮ੍ਰਿਤਕ ਸਮਝ ਕੇ ਕੀਤਾ ਸੀ ਧੀ ਦਾ ਸਸਕਾਰ, ਦੋ ਮਹੀਨੇ ਬਾਅਦ ਮਿਲੀ ਜ਼ਿੰਦਾ! ਮਿਲੀ ਜਾਣਕਾਰੀ ਮੁਤਾਬਕ, ਸੀਓ ਜਾਣੀਗੰਜ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਉਹਨਾਂ ਨੂੰ ਨਦੀ 'ਚ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ, ਜਿਸ ਨੂੰ ਕਿ ਪ੍ਰਿਆ ਦੇ ਘਰਵਾਲਿਆਂ ਨੇ ਆਪਣੀ ਬੇਟੀ ਦੱਸ ਕੇ ਉਸਦਾ ਅੰਤਮ ਸਸਕਾਰ ਕਰ ਦਿੱਤਾ ਸੀ। ਦਾਜ ਤੱਕ ਦੇ ਦੋਸ਼ ਵੀ ਲਗਾਏ ਗਏ ਸਨ।

ਫਿਰ ਪੁਲਿਸ ਨੇ ਕਾਰਵਾਈ ਦੌਰਾਨ ਕਾਲ ਡਿਟੇਲਜ਼ ਤੋਂ ਪਤਾ ਲਗਾਇਆ ਕਿ ਇਹ ਸਾਰਾ ਮਾਮਲਾ ਇੰਨਾ ਸਿੱਧਾ ਨਹੀਂ ਹੈ। ਪੁਲਿਸ ਨੇ ਪ੍ਰਿਆ ਨੂੰ ਜ਼ਿੰਦਾ ਬਰਾਮਦ ਕਰ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੁਣ, ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਲਾਸ਼ ਕਿਸਦੀ ਸੀ ਅਤੇ ਉਸਨੂੰ ਆਪਣੀ ਧੀ ਦੱਸ ਕੇ ਸਸਕਾਰ ਕਿਉਂ ਕੀਤਾ ਗਿਆ ਸੀ!

—PTC News

  • Share