ਰਫਿਊਜ਼ੀ ਤੋਂ 13 ਅਰਬ ਡਾਲਰ ਦੀ ਫਰਮ ਦੇ ਮਾਲਕ ਬਣਨ ਦਾ ਸਫਰ, ਜਾਣੋ ਸੁਖਪਾਲ ਸਿੰਘ ਆਹਲੂਵਾਲੀਆ ਨੂੰ

ਰਫਿਊਜ਼ੀ ਤੋਂ 13 ਅਰਬ ਡਾਲਰ ਦੀ ਫਰਮ ਦੇ ਮਾਲਕ ਬਣਨ ਦਾ ਸਫਰ, ਜਾਣੋ ਸੁਖਪਾਲ ਸਿੰਘ ਆਹਲੂਵਾਲੀਆ ਨੂੰ
ਰਫਿਊਜ਼ੀ ਤੋਂ 13 ਅਰਬ ਡਾਲਰ ਦੀ ਫਰਮ ਦੇ ਮਾਲਕ ਬਣਨ ਦਾ ਸਫਰ, ਜਾਣੋ ਸੁਖਪਾਲ ਸਿੰਘ ਆਹਲੂਵਾਲੀਆ ਨੂੰ

ਰਫਿਊਜ਼ੀ ਤੋਂ 13 ਅਰਬ ਡਾਲਰ ਦੀ ਫਰਮ ਦੇ ਮਾਲਕ ਬਣਨ ਦਾ ਸਫਰ, ਜਾਣੋ ਸੁਖਪਾਲ ਸਿੰਘ ਆਹਲੂਵਾਲੀਆ ਨੂੰ: ਵੱਖ-ਵੱਖ ਦੇਸ਼ਾਂ ਦੀ ਖੁਸ਼ਹਾਲੀ ਵਿੱਚ ਉਹਨਾਂ ਦੇ ਦੇਸ਼ ਦੇ ਰਫਿਊਜ਼ੀਆਂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਇਸ ‘ਚ ਭਾਰਤੀ ਮੂਲ ਦੇ ਕਈ ਰਫਿਊਜ਼ੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ।

ਅਜਿਹੇ ਹੀ ਇੱਕ ਰਫਿਊਜ਼ੀ ਹਨ, ਸੁਖਪਾਲ ਸਿੰਘ ਆਹਲੂਵਾਲੀਆ, ਜਿੰਨ੍ਹਾਂ ਨੇ ਸਖਤ ਮਿਹਨਤ ਦੇ ਦਮ ‘ਤੇ ਅਰਬਪਤੀ ਬਣਨ ਦੀ ਯਾਤਰਾ ਤੈਅ ਕੀਤੀ। ਸੁਖਪਾਲ ਨੇ ਇਸ ਮਕਾਮ ਤੇ ਪਹੁੰਚਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।

1959 ‘ਚ ਯੁਗਾਂਡਾ ‘ਚ ਜਨਮੇ ਆਹਲੂਵਾਲੀਆ 1971 ‘ਚ ਦੱਖਣੀ ਏਸ਼ੀਆ ਤੋਂ ਆਏ ਰਫਿਊਜ਼ੀਆਂ ਨੂੰ ਦੇਸ਼ ਛੱਡਣ ਦਾ ਫਰਮਾਨ ਮਿਲਣ ਤੋਂ ਬਾਅਦ ਹੋਰ ਲੋਕਾਂ ਦੀ ਤਰ੍ਹਾਂ ਬ੍ਰਿਟੇਨ ਵਿੱਚ ਆ ਕੇ ਰਹਿਣ ਲੱਗੇ।

1978 ਵਿੱਚ ਉਹਨਾਂ ਨੇ ‘ਹਾਈਵੇਅ ਆਟੋਜ਼’ ਨੂੰ ਖਰੀਦਿਆ। ਸੁਖਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਰ ਪਾਰਟਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ।ਉਹਨਾਂ ਨੇ ਕੰਪਨੀ ਨੂੰ ਸਫਲ ਬਣਾਉਣ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ। ਇਸ ਕੰਪਨੀ ਨੂੰ ਸ਼ੁਰੂ ਕਰਨ ਲਈ 10 ਲੋਕਾਂ ਦੇ ਨਾਲ ਕੰਮ ਸ਼ੁਰੂ ਕੀਤਾ ਸੀ, ਅਤੇ ਬਾਅਦ ਉਸ ਵਿੱਚ 10,000 ਲੋਕ ਨੌਕਰੀ ਕਰਨ ਲੱਗੇ।

ਸਾਲ 2011 ਵਿੱਚ ਸੁਖਪਾਲ ਨੇ ਯੂਰੋ ਕਾਰ ਪਾਰਟਸ ਨੂੰ ਅਮਰੀਕੀ ਆਟੋ ਪਾਰਟਸ ਕੰਪਨੀ ‘ਐੱਲ. ਕੇ. ਕਿਊ. ਕਾਰਪੋਰੇਸ਼ਨ’ ਨੂੰ 255 ਮਿਲੀਅਨ ਪਾਊਂਡ ਵਿੱਚ ਵੇਚ ਦਿੱਤਾ। ਉਹਨਾਂ ਨੇ ਵੱਡੀ ਉਪਲਬਧੀ ਹਾਸਿਲ ਕਰਨ ਲਈ ਕਰੜੀ ਮਿਹਨਤ ਦਾ ਸਹਾਰਾ ਲਿਆ।

ਸੁਖਪਾਲ ਲੰਡਨ ਵਿੱਚ ਬੇਸਹਾਰਾ ਲੋਕਾਂ ਨੂੰ ਸਹਾਰਾ ਦੇ ਰਹੇ ਹਨ , ਨਾਲ ਹੀ ਭਾਰਤ ਵਿੱਚ ਵੀ ਅਨਾਥ ਬੱਚਿਆਂ ਨੂੰ ਸਿੱਖਿਆ ਵੀ ਮੁਹੱਈਆ ਕਰਾ ਰਹੇ ਹਨ। ਉਨ੍ਹਾਂ ਦਾ ਉਦੇਸ਼ ਇਕ ਅਜਿਹੀ ਵਿਰਾਸਤ ਖੜ੍ਹਾ ਕਰਨਾ ਹੈ ਜਿਸ ਤੋਂ ਹਰ ਕੋਈ ਪ੍ਰੇਰਣਾ ਲੈ ਸਕੇ, ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਹੋਰ ਲੋਕ ਵੀ ਅੱਗੇ ਆਉਣ।

—PTC News