ਮੁੱਖ ਖਬਰਾਂ

ਕੁਆਰਕਸਿਟੀ ਵੱਲੋਂ ਰਾਜਮਾਤਾ ਦੀ ਯਾਦ ਵਿੱਚ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ

By Joshi -- August 10, 2017 12:08 pm -- Updated:Feb 15, 2021

ਰਾਜਮਾਤਾ ਦੀ ਯਾਦ ਵਿੱਚ ਕੁਆਰਕਸਿਟੀ ਵੱਲੋਂ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ। ਮੋਹਾਲੀ, 9 ਅਗਸਤ: ਕੁਆਰਕਸਿਟੀ ਪ੍ਰਾਇਵੇਟ ਲਿਮਟਿਡ ਨੇ ਦੇ ਸਵਰਗੀ ਰਾਜਮਾਤਾ ਮਹਿੰਦਰ ਕੌਰ ਦੀ ਯਾਦ ਵਿੱਚ 1000 ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਸ ਨੇ ਪੰਜਾਬ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਬਸਿਡੀ ’ਤੇ 1000 ਘਰ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ।ਰਾਜਮਾਤਾ ਦੀ ਯਾਦ ਵਿੱਚ ਕੁਆਰਕਸਿਟੀ ਵੱਲੋਂ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨਇਹ ਐਲਾਨ ਕੰਪਨੀ ਦੇ ਚੇਅਰਮੈਨ ਫ੍ਰੈਡ ਇਬਰਾਹਿਮ ਨੇ ਅੱਜ ਸ਼ਾਮ ਮੋਹਾਲੀ ਦੇ ਕੁਆਰਕਸਿਟੀ ਕੰਪਲੈਕਸ ਵਿੱਚ ਨਵੀਂ ਆਈ.ਟੀ/ਆਈ.ਟੀ.ਈ.ਐਸ. ਇਮਾਰਤ ਦੇ ਭੂਮੀ ਪੂਜਨ ਮੌਕੇ ਕੀਤਾ।ਰਾਜਮਾਤਾ ਦੀ ਯਾਦ ਵਿੱਚ ਕੁਆਰਕਸਿਟੀ ਵੱਲੋਂ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨਪੰਜਾਬ ਨਾਲ ਚੰਗੀ ਨੇੜਤਾ ਰੱਖਣ ਵਾਲੇ ਸ੍ਰੀ ਫ੍ਰੈਡ ਨੇ ਕਿਹਾ ਕਿ ਇਹ ਪ੍ਰੋਜੈਕਟ ਉਸ ਲਈ ਕੋਈ ਵਪਾਰਿਕ ਉੱਦਮ ਨਹੀਂ ਹੈ ਅਤੇ ਉਹ ਸੂਬੇ ਲਈ ਖਾਸਕਰ ਕੈਪਟਨ ਅਮਰਿੰਦਰ ਸਿੰਘ ਤੋਂ ਹਮੇਸ਼ਾ ਹੀ ਪ੍ਰਾਪਤ ਹੋਏ ਸਮਰਥਨ ਦੇ ਮੱਦੇਨਜ਼ਰ ਕੁੱਝ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਹੋਰਨਾਂ ਆਈ.ਟੀ. ਕੰਪਨੀਆਂ ਲਈ ਇਹ ਪ੍ਰੋਜੈਕਟ ਸ਼ੁਰੂ ਕਰਨ ਲਈ ਉਤਸ਼ਾਹਤ ਕੀਤਾ ਹੈ। ਸ੍ਰੀ ਫੈ੍ਰਡ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਪ੍ਰਤੀ ਨਰਮ ਰਹੇ ਹਨ ਕਿਉਂਕਿ ਕੁੱਝ ਪੰਜਾਬੀਆਂ ਨੇ ਉਨਾਂ ਨੂੰ ਸਿੱਖਣ ਵਿੱਚ ਮਦਦ ਕੀਤੀ ਹੈ ਜਦੋਂ ਉਹ ਇਰਾਨ ਦੇ ਇਕ ਤੇਲ ਸੋਧਕ ਕਾਰਖਾਨੇ ਵਿੱਚ ਕੰਮ ਕਰ ਰਹੇ ਸਨ।ਰਾਜਮਾਤਾ ਦੀ ਯਾਦ ਵਿੱਚ ਕੁਆਰਕਸਿਟੀ ਵੱਲੋਂ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨਸ੍ਰੀ ਫ੍ਰੈਡ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਦਯੋਗ ਪੱਖੀ ਵਤੀਰੇ ਨੂੰ ਹਾਂਪਖੀ ਅਤੇ ਉਦਯੋਗ ਪੱਖੀ ਦੱਸਿਆ ਜਿਸ ਕਾਰਨ ਉਹ ਪਿਛਲੇ ਇਕ ਦਹਾਕੇ ਦੀ ਥਾਂ ’ਤੇ ਪਿਛਲੇ ਛੇ ਮਹੀਨਿਆਂ ਵਿੱਚ ਕੁੱਝ ਕਰਨ ਦੇ ਸਮਰੱਥ ਹੋਏ ਹਨ। ਪਿਛਲੇ 10 ਸਾਲਾਂ ਦੌਰਾਨ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਪੰਜਾਬ ਵਿੱਚ ਛੇਵੀਂ ਸ਼੍ਰੇਣੀ ਦੇ ਨਾਗਰਿਕਾਂ ਵਰਗਾ ਵਿਹਾਰ ਹੁੰਦਾ ਰਿਹਾ ਹੈ। ਉਨਾਂ ਨੂੰ ਅਫਸਰਸ਼ਾਹਾਂ ਅਤੇ ਸਿਆਸਤਦਾਨਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਉਨਾਂ ਨੂੰ ਨੌਕਰੀ ਪੈਦਾ ਕਰਨ ਦੀ ਆਗਿਆ ਨਹੀਂ ਦਿੱਤੀ।ਰਾਜਮਾਤਾ ਦੀ ਯਾਦ ਵਿੱਚ ਕੁਆਰਕਸਿਟੀ ਵੱਲੋਂ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨਸ੍ਰੀ ਫ੍ਰੈਡ ਨੇ ਪਿਛਲੀ ਸਰਕਾਰ ਨਾਲ ਹੋਏ ਚਿੱਠੀ-ਪੱਤਰ ਦਾ ਵੀ ਜ਼ਿਕਰ ਕੀਤਾ ਜਿਸ ਬਾਰੇ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ। ਉਨਾਂ ਕਿਹਾ ਕਿ ਸਾਰੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਇਸੇ ਤਰਾਂ ਦਾ ਹੀ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸੂਬਾ ਇਕ ਨੰਬਰ ਤੋਂ ਤਿਲਕ ਕੇ ਇਕ ਦਹਾਕੇ ਵਿੱਚ ਬਹੁਤ ਹੇਠਲੀ ਥਾਂ ’ਤੇ ਆ ਗਿਆ ਹੈ। ਸ੍ਰੀ ਫ੍ਰੈਡ ਨੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਮੋਹਾਲੀ ਨੂੰ ਇਕ ਸ਼ਕਤੀਸ਼ਾਲੀ ਸਥਾਨ ਵਜੋਂ ਉਭਾਰਨ ਦਾ ਸੁਝਾਅ ਦਿੱਤਾ।ਰਾਜਮਾਤਾ ਦੀ ਯਾਦ ਵਿੱਚ ਕੁਆਰਕਸਿਟੀ ਵੱਲੋਂ 1000 ਸਕਾਲਰਸ਼ਿਪ ਸ਼ੁਰੂ ਕਰਨ ਦਾ ਐਲਾਨ

  • Share