ਮੁੱਖ ਖਬਰਾਂ

ਰਾਮ ਰਹੀਮ 'ਤੇ ਪਈ ਇਕ ਹੋਰ ਮੁਸੀਬਤ

By Joshi -- December 06, 2017 7:07 am -- Updated:December 06, 2017 8:49 am

ਰਾਮ ਰਹੀਮ ਦੋ ਪਹਿਲਾਂ ਹੀ ਸੁਨਾਰੀਆ ਜੇਲ 'ਚ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।

ੳੁਸਦੇ ਖਿਲਾਫ ਇਕ ਹੋਰ ਕੇਸ ਨੇ ਉਸਦੀਆਂ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਸ ਬਾਰੇ ਮਾਮਲਾ ਹੈ ਸਿਰਸਾ ਡੇਰੇ 'ਚ ਹੋਈਆਂ ਆਤਮ-ਹੱਤਿਆਵਾਂ ਦੇ ਮਾਮਲੇ ਦਾ। ਦੋਸ਼ ਹੈ ਕਿ ਰਾਮ ਰਹੀਮ ਨੇ ਡੇਰੇ 'ਚ ਕਈ ਲੋਕਾਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ।
ਰਾਮ ਰਹੀਮ 'ਤੇ ਪਈ ਇਕ ਹੋਰ ਮੁਸੀਬਤਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ਦਾਇਰ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਨਵੇਂ ਮਾਮਲੇ 'ਚ ਸਿਰਸਾ ਡੇਰੇ 'ਚ ਜੋ ਆਤਮ-ਹੱਤਿਆਵਾਂ ਹੋਈਆਂ, ਉਹਨਾਂ ਦੇ ਮਾਮਲੇ 'ਚ ਰਾਮ ਰਹੀਮ 'ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ।  ਡੇਰਾ ਮੁਖੀ 'ਤੇ ਕਈ ਲੋਕਾਂ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲੱਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਸੀ.ਬੀ.ਆਈ. ਤੋਂ ਕਰਵਾਉਣ ਲਈ ਦਾਇਰ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ 'ਚ ਉਚ ਅਦਾਲਤ ਵੱਲੋਂ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ।
ਰਾਮ ਰਹੀਮ 'ਤੇ ਪਈ ਇਕ ਹੋਰ ਮੁਸੀਬਤਇਹ ਮਾਮਲਾ ੨੦੧੫ 'ਚ ਸਾਹਮਣੇ ਆਇਆ ਸੀ ਜਦੋਂ ਡੇਰੇ ਦੇ ਇਕ ਸਾਬਕਾ ਸਮਰਥਕ ਰਾਮ ਕੁਮਾਰ ਬਿਸ਼ਨੋਈ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਰਾਮ ਰਹੀਮ ਦੇ ਦਬਾਅ ਕਾਰਨ ਕਈ ਲੋਕ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ। ਇਸ 'ਚ ਮੁੱਖ ਕੇਸ ਡੇਰੇ ਦੇ ਹੌਸਟਲ 'ਚ ਬੀ.ਏ. ਦੀ ਵਿਦਿਆਰਥਣ ਦੀ ਆਤਮ ਹੱਤਿਆ ਕਰਨਾ ਸੀ।

—PTC News

  • Share