ਹੋਰ ਖਬਰਾਂ

ਰਾਮ ਰਹੀਮ ਨੂੰ 72 ਘੰਟੇ ਵਿੱਚ ਜੇਲ੍ਹ ਤੋਂ ਛੁਡਾਉਣ ਦੀ ਧਮਕੀ

By Gagan Bindra -- October 10, 2017 8:59 am

ਰਾਮ ਰਹੀਮ ਨੂੰ 72 ਘੰਟੇ ਵਿੱਚ ਜੇਲ੍ਹ ਤੋਂ ਛੁਡਾਉਣ ਦੀ ਧਮਕੀ: ਗੁਰਮੀਤ ਰਾਮ ਰਹੀਮ 25 ਅਗਸਤ ਨੂੰ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।ਰਾਮ ਰਹੀਮ ਨੂੰ 72 ਘੰਟੇ ਵਿੱਚ ਜੇਲ੍ਹ ਤੋਂ ਛੁਡਾਉਣ ਦੀ ਧਮਕੀਰਾਮ ਰਹੀਮ ਦੇ ਭਗਤ ਬਾਬੇ ਨੂੰ ਜੇਲ੍ਹ ਤੋਂ ਛੁਡਵਾਉਣ ਦੀਆਂ ਲਗਾਤਾਰ ਧਮਕੀਆਂ ਦੇ ਰਹੇ ਸਨ।ਪਰ ਹੁਣ ਕਿਸੇ ਨੇ ਪੰਚਕੂਲਾ ਦੇ ਡੀਜੀਪੀ ਨੂੰ ਹੀ ਸਿੱਧੀ ਧਮਕੀ ਦੇ ਦਿੱਤੀ ਹੈ ਕਿ ਉਹ ਰਾਮ ਰਹੀਮ ਨੂੰ ਜਲਦੀ ਹੀ ਜੇਲ੍ਹ 'ਚ ਛੁਡਾ ਕੇ ਲੈ ਜਾਣਗੇ। ਲਗਭਗ 45 ਦਿਨਾਂ ਬਾਅਦ ਪੰਚਕੂਲਾ ਦੇ ਡੀਜੀਪੀ ਬੀਐੱਸ ਸੰਧੂ ਨੂੰ ਸੋਮਵਾਰ ਵਾਲੇ ਦਿਨ ਫ਼ੋਨ 'ਤੇ ਇਹ ਧਮਕੀ ਦਿੱਤੀ ਗਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ 72 ਘੰਟੇ ਵਿੱਚ ਸੁਨਾਰੀਆ ਜੇਲ੍ਹ ਤੋਂ ਛੁਡਾ ਕੇ ਲੈ ਜਾਵਾਂਗੇ।

ਇਸ ਧਮਕੀ ਤੋਂ ਬਾਅਦ ਪੁਲੀਸ ਨੇ ਸਖਤਾਈ ਕਰ ਦਿੱਤੀ ਹੈ ਅਤੇ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੇਂ ਹੈ। ਡੀਜੀਪੀ ਸੰਧੂ ਨੇ ਦੱਸਿਆ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਛੁਡਾਉਣ ਦੀ ਧਮਕੀ ਵਾਲਾ ਫ਼ੋਨ ਆਇਆ ਸੀ। ਇਸ ਤੋਂ ਬਾਅਦ ਜਾਂਚ ਵਿੱਚ ਫੋਨ ਦੀ ਲੋਕੇਸ਼ਨ ਯੂਕੇ ਦੀ ਮਿਲੀ ਹੈ। ਫ਼ੋਨ ਆਉਣ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੀ ਸੁਰੱਖਿਆਂ ਹੋਰ ਚੌਕਸ ਕਰ ਦਿੱਤੀ ਗਈ ਹੈ।ਰਾਮ ਰਹੀਮ ਨੂੰ 72 ਘੰਟੇ ਵਿੱਚ ਜੇਲ੍ਹ ਤੋਂ ਛੁਡਾਉਣ ਦੀ ਧਮਕੀਉਥੇ ਦੂਜੇ ਪਾਸੇ ਇੱਕ ਹਿੰਦੀ ਅਖ਼ਬਾਰ ਦੇ ਪੱਤਰਕਰ ਨੂੰ ਵੀ ਬਾਬਾ ਨੂੰ ਲੈ ਕੇ ਲਿਖੀਆਂ ਜਾ ਰਹੀਆਂ ਖ਼ਬਰਾਂ ਦੇ ਲਈ ਧਮਕੀ ਦਿੱਤੀ ਗਈ ਹੈ ਅਤੇ ਪੱਤਰਕਾਰ ਨੂੰ ਕਿਹਾ ਗਿਆ ਕਿ ਉਹ ਦਿਵਾਲੀ ਨਹੀਂ ਦੇਖ ਸਕੇਗਾ।ਪੁਲੀਸ ਦੇ ਮੁਤਾਬਕ ਉਹ ਜਲਦੀ ਹੀ ਦੋਸ਼ੀ ਨੂੰਫੜ ਲੈਣਗੇ। ਇਸ ਮਾਮਲੇ ਵਿੱਚ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲੀਸ ਵੱਲੋਂ ਆਪਣੇ ਤਰੀਕੇ ਨਾਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

-PTC News

  • Share