ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇ

ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇ

ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇ:ਚੰਡੀਗੜ੍ਹ ਦੇ ਸੈਕਟਰ-16 ਦੇ ਰੋਜ਼ ਗਾਰਡਨ ਵਿੱਚ ਹੋ ਰਹੇ ਰੋਜ਼ ਫੈਸਟੀਵਲ ਦੇ ਦੂਜੇ ਦਿਨ ਵੀ ਲੋਕਾਂ ਦੀ ਚੰਗੀ ਰੌਣਕ ਦੇਖਣ ਨੂੰ ਮਿਲੀ ਹੈ।ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇਖ਼ਰਾਬ ਮੌਸਮ ਤੇ ਬਰਸਾਤ ਪੈਣ ਦੇ ਬਾਵਜੂਦ ਵੀ ਲੋਕਾਂ ਵਿੱਚ ਇਸ ਰੋਜ਼ ਫੈਸਟੀਵਲ ਨੂੰ ਲੈ ਕੇ ਕਾਫ਼ੀ ਉਤਸ਼ਾਹ ਬਣਿਆ ਰਿਹਾ।ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇਜਿੱਥੇ ਰੋਜ਼ ਫੈਸਟੀਵਲ ਦੀ ਹਰ ਝਲਕ ਨੂੰ ਲੋਕਾਂ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕੀਤਾ ਉਥੇ ਹੀ ਪੀ.ਟੀ.ਸੀ. ਦੀ ਟੀਮ ਦੇ ਨਾਲ ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਹਨ।ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇਰੋਜ਼ ਫੈਸਟੀਵਲ ਦੇ ਦੂਜੇ ਦਿਨ ਵੀ ਲੋਕਾਂ ਦੇ ਮੰਨੋਰਜਨ ਦੇ ਲਈ ਕਈ ਖੇਡ ਮੁਕਾਬਲੇ ਕਰਵਾਏ ਗਏ ਜਿਹਨਾਂ ਦੇ ਵਿੱਚ ਰੋਜ਼ ਪ੍ਰਿੰਸ ਅਤੇ ਪ੍ਰਿੰਸਸ ਪ੍ਰਤੀਯੋਗਤਾ,ਟ੍ਰੈਡੀਸਨਾਲ ਫੋਲਕ ਡਾਂਸ,ਪਤੰਗਬਾਜ਼ੀ,ਰੋਜ਼ ਕੁਇਜ਼,ਮੈਜਿਕ ਸ਼ੋਅ,ਸੀਨੀਅਰ ਸਿਟੀਜ਼ਨ ਲਈ ਰੋਜ਼ ਕਿੰਗ ਤੇ ਕੁਈਨ ਅਤੇ ਨਵੇਂ ਬਣੇ ਜੋੜਿਆ ਲਈ ਹਮ ਤੁਮ ਮੁਕਾਬਲੇ ਖਾਸ ਰਹੇ।ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇਰੋਜ਼ ਫੈਸਟੀਵਲ ਦੇ ਦੂਜੇ ਦਿਨ ਬੱਚਿਆਂ ਤੋਂ ਲੈ ਕਿ ਸੀਨੀਅਰ ਸਿਟੀਜ਼ਨਜ਼ ਵਿੱਚ ਪ੍ਰਤੀਯੋਗਤਾਵਾਂ ਨੂੰ ਲੈ ਕੇ ਕਾਫ਼ੀ ਜੋਸ਼ ਤੇ ਜਨੂੰਨ ਦੇਖਣ ਨੂੰ ਮਿਲਿਆ,ਇਨ੍ਹਾਂ ਮੁਕਾਬਲਿਆਂ ਵਿੱਚ 2 ਸਾਲ ਤੋਂ ਲੈ ਕੇ 60 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਨੇ ਰੰਗ-ਵਰੰਗਿਆਂ ਕੱਪੜਿਆਂ ਦੇ ਵਿੱਚ ਆਪਣੇ ਹੁਨਰ ਦੀ ਪੇਸ਼ਕਸ਼ ਕੀਤੀ,ਜਿਸ ਤੋਂ ਬਾਅਦ ਇਹਨਾਂ ਮੁਕਾਬਲੇਬਾਜ਼ਾਂ ਵਿੱਚੋਂ ਰੋਜ਼ ਪ੍ਰਿੰਸ ਅਤੇ ਪ੍ਰਿੰਸਸ ਅਤੇ ਸੀਨੀਅਰ ਸਿਟੀਜ਼ਨਜ਼ ਰੋਜ਼ ਕਿੰਗ ਤੇ ਕੁਈਨ ਚੁਣੇ ਗਏ।ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇਰੋਜ਼ ਫੈਸਟੀਵਲ ਦੇ ਇਨ੍ਹਾਂ ਖ਼ੂਬਸੂਰਤ ਪਲਾਂ ਨੂੰ ਲੋਕਾਂ ਵਾਸਤੇ ਯਾਦਗਾਰ ਬਣਾਉਣ ਦੇ ਲਈ ਫੁੱਲਾਂ ਦੀ ਸੇਜ਼ ਨਾਲ ਵੀ ਫੋਟੋਆਂ ਖਿੱਚਣ ਲਈ ਵੀ ਖ਼ਾਸ ਜਗ੍ਹਾ ਬਣਾਈ ਗਈ,ਜਿਥੇ ਹਰ ਕਿਸੇ ਨੇ ਫੁੱਲਾਂ ਨਾਲ ਸਜੀ ਉਸ ਸੇਜ਼ ਨਾਲ ਆਪੋ-ਆਪਣੀਆਂ ਫੋਟੋਆਂ ਲਈਆਂ।ਇਸ ਤਿੰਨ ਦਿਨਾਂ ਰੋਜ਼ ਫੈਸਟੀਵਲ ‘ਚ ਸ਼ਨੀਵਾਰ ਸਵੇਰੇ ਮੀਂਹ ਨੇ ਰੁਕਾਵਟ ਪਾ ਦਿੱਤੀ।ਰੋਜ਼ ਫੈਸਟੀਵਲ ਦਾ ਦੂਜਾ ਦਿਨ ਬਣਿਆ ਖਿੱਚ ਦਾ ਕੇਂਦਰ,ਫੁੱਲਾਂ ਦੀ ਤਰ੍ਹਾਂ ਖਿੜੇ ਲੋਕਾਂ ਦੇ ਚਿਹਰੇਚੌਪਰ ਰਾਈਡ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ 11 ਵਜੇ ਤੱਕ ਸਿਰਫ ਪੰਜ ਵਾਰ ਹੀ ਚੌਪਰ ਨੇ ਉਡ਼ਾਨ ਭਰੀ।ਧਿਆਨ ਯੋਗ ਹੈ ਕਿ ਕੰਪਨੀ ਨੇ ਹਾਲਾਂਕਿ ਚੌਪਰ ਰਾਈਡ ਲਈ ਟਿਕਟ ਦੀ ਕੀਮਤ 2380 ਤੈਅ ਕੀਤੀ ਹੋਈ ਹੈ,ਪਰ ਲੋਕਾਂ ਨੂੰ ਸਵੇਰੇ ਲੁਭਾਉਣ ਲਈ ਕੰਪਨੀ ਨੇ ਚੌਪਰ ਰਾਈਡ ਦੀ ਟਿਕਟ ਦੀ ਕੀਮਤ ਘਟਾ ਕੇ 1800 ਰੁਪਏ ਕਰ ਦਿੱਤੀ ਸੀ।
-PTCNews