ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾ:ਜਲੰਧਰ:ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਾਤ ਕਰੀਬ 12 ਵਜੇ ਪੁਲੀਸ ਰੇਡ ਦੇ ਬਾਅਦ ਭੜਕੇ ਸਟੂਡੈਂਟਸ ਨੇ ਹਾਈਵੇ ਜਾਮ ਕਰਕੇ ਇੱਕ ਕਾਰ ਅਤੇ ਸਕੂਟਰ ਨੂੰ ਅੱਗ ਲਗਾ ਦਿੱਤੀਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾ।ਸਟੂਡੈਂਟਸ ਨੇ ਗਮਲੇ ਅਤੇ ਹੋਰ ਸਾਮਾਨ ਸੁੱਟਕੇ ਹਾਈਵੇ ਜਾਮ ਕਰ ਦਿੱਤਾ।ਰਾਤ ਡੇਢ ਵਜੇ ਤੱਕ ਯੂਨੀਵਰਸਿਟੀ ਦੇ ਸਾਹਮਣੇ ਕਰੀਬ ਛੇ ਕਿਲੋਮੀਟਰ ਤੱਕ ਹਾਈਵੇ ਜਾਮ ਸੀ।ਰਾਤ ਕਰੀਬ ਦੋ ਵਜੇ ਹਾਈਵੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਦੋ ਧੜਿਆਂ ‘ਚ ਚੋਰੀ ਦੇ ਮਾਮਲੇ ਨੂੰ ਲੈ ਕੇ ਝਗੜਾ ਹੋਇਆ।ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾਇਸਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਤੇ ਇਕ ਧੜੇ ਦੇ ਵਿਦਿਆਰਥੀਆਂ ਨਾਲ ਪੁਲਸ ਨੇ ਕੁੱਟਮਾਰ ਕੀਤੀ।ਜਿਸਦੇ ਬਾਅਦ ਝਗੜਾ ਵਧ ਗਿਆ ਤੇ ਵਿਦਿਆਰਥੀਆਂ ਨੇ ਪੁਲਸ ਖਿਲਾਫ਼ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜੋ ਹਿੰਸਕ ਰੂਪ ਲੈ ਗਿਆ।ਇਸ ਤੋਂ ਬਾਅਦ ਦੇਰ ਰਾਤ ਗੁੱਸੇ ‘ਚ ਵਿਦਿਆਰਥੀ ਵਰਗ ਵਲੋਂ ਨੈਸ਼ਨਲ ਹਾਈਵੇ ਨੰਬਰ 1’ਤੇ  ਹੰਗਾਮਾ ਮਚਾਉਣ ਦੀਆਂ ਸੂਚਨਾਵਾਂ ਮਿਲੀਆਂ ਹਨ।ਇਸ ਦੌਰਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅੰਦਰ ਵੀ ਭੰਨ-ਤੋੜ ਹੋਈ।ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾਦੇਰ ਰਾਤ ਤੱਕ ਅੰਦੋਲਨਕਾਰੀ ਵਿਦਿਆਰਥੀਆਂ ਵਲੋਂ ਜਿਥੇ ਨੈਸ਼ਨਲ ਹਾਈਵੇ ਨੰਬਰ 1 ਨੂੰ ਪੂਰੀ ਤਰ੍ਹਾਂ ਨਾਲ ਆਪਣੇ ਕਬਜ਼ੇ ‘ਚ ਲੈ ਕੇ ਟ੍ਰੈਫਿਕ ਜਾਮ ਕਰ ਦਿੱਤਾ ਗਿਆ,ਉਥੇ ਹਿੰਸਕ ਵਿਦਿਆਰਥੀਆਂ ਦੇ ਇਕ ਵੱਡੇ ਧੜੇ ਵਲੋਂ ਪੁਲੀਸ ਤੇ ਨਿੱਜੀ ਵਾਹਨਾਂ ‘ਤੇ ਪੱਥਰ ਵੀ ਸੁੱਟੇ ਗਏ।ਇਸ ਕਾਰਨ ਜਿਥੇ ਪੁਲੀਸ ਦੀ ਜੀਪ ਨੁਕਸਾਨੀ ਗਈ।ਉਥੇ ਕੁਝ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਅੱਧੀ ਰਾਤ ਨੂੰ ਹੋਇਆ ਹੰਗਾਮਾ,ਦੇਖੋਂ ਪੂਰਾ ਮਾਮਲਾਬੇਕਾਬੂ ਹੁੰਦੇ ਹਾਲਾਤ ਨੂੰ ਕੰਟਰੋਲ ‘ਚ ਕਰਨ ਲਈ ਫਗਵਾੜਾ ਪੁਲੀਸ ਨੇ ਗੁੱਸੇ ‘ਚ ਆਏ ਵਿਦਿਆਰਥੀਆਂ ਨੂੰ ਤਿੱਤਰ -ਬਿੱਤਰ ਕਰਨ ਲਈ ਹਵਾ ‘ਚ ਫਾਇਰਿੰਗ ਕੀਤੀ।ਇਸ ਦੌਰਾਨ ਪੁਲੀਸ ਵਲੋਂ ਵਿਦਿਆਰਥੀਆਂ ਨੂੰ ਮੇਨ ਹਾਈਵੇ ਤੋਂ ਹਟਾਉਣ ਲਈ ਲਾਠੀਚਾਰਜ ਵੀ ਕੀਤਾ ਗਿਆ।ਜਿਸ ਨਾਲ ਕੁਝ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ।

-PTCNews