ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ (ਤਸਵੀਰਾਂ)

By Joshi - February 05, 2018 9:02 pm

ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ (ਤਸਵੀਰਾਂ)
ਸੋਮਵਾਰ ਚੜ੍ਹਦੀ ਸਵੇਰ ਦਿੱਲੀ ਨੈਸ਼ਨਲ ਹਾਈਵੇਅ 'ਤੇ ਵਾਪਰੇ ਦਰਦਨਾਕ ਹਾਦਸੇ ਨੇ ਜਿੱਥੇ ਇੱਕ ਵਿਅਕਤੀ ਦੀ ਜਾਨ ਲੈ ਲਈ, ਉਥੇ ਹੀ ਇਸ ਹਾਦਸੇ 'ਚ 6-7 ਦੇ ਕਰੀਬ ਲੋਕਾਂ ਦੇ ਜ਼ਖਮੀ ਹਣ ਦੀ ਖਬਰ ਹੈ।
ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ (ਤਸਵੀਰਾਂ)ਦਿੱਲੀ ਐਨ.ਐਚ 'ਤੇ ਇੱੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਕਬਰਦਸਤ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ।
ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ (ਤਸਵੀਰਾਂ)ਮਿਲੀ ਜਾਣਕਾਰੀ ਮੁਤਾਬਕ, ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮ੍ਰਿਤਕ ਜਗਤਾਰ ਸਿੰਘ ਵਾਸੀ ਆਪਣੇ ਪੁੱਤਰ ਨੂੰ ਫੈਕਟਰੀ ਛੱਡਣ ਲਈ ਜਾ ਰਿਹਾ ਸੀ ਤਾਂ ਉਨ੍ਹਾਂ ਦੇ  ਮੋਟਰਸਾਈਕਲ ਦੀ ਟੱਕਰ ਪਿੱਛੇ ਤੋਂ ਆ ਰਹੀ ਮਾਰੂਤੀ ਕਾਰ ਨਾਲ ਹੋ ਗਈ। ਕਾਰ 'ਚ ਉਸ ਸਮੇਂ ੩ ਔਰਤਾਂ, ੨ ਬੱਚੇ, ੨ ਮਰਦ ਅਤੇ ਡਰਾਈਵਰ ਸਵਾਰ ਸਨ।
ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ (ਤਸਵੀਰਾਂ)ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਅੱਗੇ ਲੱਗੇ ਹੋਏ ਟਰਾਂਸਫਾਰਮਰ ਨਾਲ ਟਕਰਾਇਆ ਅਤੇ ਜਗਰੂਪ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸ ਹਾਦਸੇ 'ਚ ਮ੍ਰਿਤਕ ਦੇ ਪੁੱਤਰ ਗੁਰਜੋਤ ਦੀ ਲੱਤ ਟੁੱਟ ਗਈ। ਦੋਨਾਂ ਵਾਹਨਾਂ ਦੇ ਟਰਾਂਸਫਾਰਮਰ ਨਾਲ ਟਕਰਾਉਣ ਨਾਲ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ।
ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ (ਤਸਵੀਰਾਂ)ਜਾਣਕਾਰੀ ਅਨੁਸਾਰ, ਕਾਰ 'ਚ ਸਵਾਰ ਲੋਕ ਮਥੁਰਾ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ , ਜਿੰਨ੍ਹਾਂ ਨੂੰ ਹਾਦਸੇ ਦੌਰਾਨ ਕਾਰ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

adv-img
adv-img