ਲੁਧਿਆਣਾ 'ਚ 16 ਸਾਲਾ ਨਾਬਾਲਗ ਲੜਕੀ ਨਾਲ ਚਲਦੀ ਕਾਰ ਵਿਚ ਗੈਂਗ ਰੇਪ

By Shanker Badra - February 12, 2018 12:02 pm

ਲੁਧਿਆਣਾ 'ਚ 16 ਸਾਲਾ ਨਾਬਾਲਗ ਲੜਕੀ ਨਾਲ ਚਲਦੀ ਕਾਰ ਵਿਚ ਗੈਂਗ ਰੇਪ:ਲੁਧਿਆਣਾ 'ਚ 16 ਸਾਲਾ ਨਾਬਾਲਗ ਲੜਕੀ ਨਾਲ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ।ਲੁਧਿਆਣਾ 'ਚ 16 ਸਾਲਾ ਨਾਬਾਲਗ ਲੜਕੀ ਨਾਲ ਚਲਦੀ ਕਾਰ ਵਿਚ ਗੈਂਗ ਰੇਪਥਾਣਾ ਮੇਹਰਬਾਨ ਦੀ ਪੁਲਿਸ ਵੱਲੋਂ ਪੀੜਤਾਂ ਦਾ ਸਿਵਲ ਹਸਪਤਾਲ ਲੁਧਿਆਣਾ 'ਚ ਮੈਡੀਕਲ ਕਰਵਾਇਆ ਗਿਆ।ਜਿਸ ਦੀ ਰਿਪੋਰਟ ਅੱਜ ਆਵੇਗੀ।ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਗੈਂਗ ਰੇਪ ਦੇ ਦੋਸ਼ੀ ਬਲਵਿੰਦਰ ਸਿੰਘ,ਕੁਲਵੰਤ ਸਿੰਘ ਬਾਵਾ,ਹਰਦੀਪ ਸਿੰਘ,ਜੱਸੀ ਤੇ ਮਹਿਲਾ ਮਨੀ ਦੀ ਭਾਲ 'ਚ ਇਲਾਕੇ ਵਿਚ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੋਸ਼ੀਆਂ ਦੀ ਕੋਈ ਵੀ ਪਛਾਣ ਹੋ ਸਕੇ।ਲੁਧਿਆਣਾ 'ਚ 16 ਸਾਲਾ ਨਾਬਾਲਗ ਲੜਕੀ ਨਾਲ ਚਲਦੀ ਕਾਰ ਵਿਚ ਗੈਂਗ ਰੇਪਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪ੍ਰੇਮ ਕਾਲੋਨੀ ਵਿਚ ਜਾ ਕੇ ਦੋਸ਼ੀਆਂ ਦੇ ਲੱਭ ਰਹੀ ਹੈ।ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਨੂੰ ਦੋਸ਼ੀਆਂ ਦੀ ਕੋਈ ਪੱਕੀ ਪਛਾਣ ਬਾਰੇ ਪਤਾ ਨਹੀਂ ਹੈ।ਬੱਸ ਉਹ ਦੋਸ਼ੀ ਮਹਿਲਾ ਮਨੀ ਨੂੰ ਕੁੱਝ ਮਹੀਨੇ ਪਹਿਲਾਂ ਆਪਣੇ ਘਰ ਨੇੜੇ ਮਿਲੀ ਸੀ,ਜਿੱਥੇ ਉਸ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ।ਲੁਧਿਆਣਾ 'ਚ 16 ਸਾਲਾ ਨਾਬਾਲਗ ਲੜਕੀ ਨਾਲ ਚਲਦੀ ਕਾਰ ਵਿਚ ਗੈਂਗ ਰੇਪਉਸ ਸਮੇਂ ਪੀੜਤਾਂ ਟਿਊਸ਼ਨ ਪੜ੍ਹਨ ਜਾਂਦੀ ਸੀ।ਇਸੇ ਕਾਰਨ 5 ਫਰਵਰੀ ਨੂੰ ਉਹ ਉਸ ਮਹਿਲਾ ਨਾਲ ਗੱਡੀ ਵਿਚ ਬੈਠ ਕੇ ਚਲੀ ਗਈ ਸੀ।ਇਸ ਤੋਂ ਬਾਅਦ ਚਲਦੀ ਗੱਡੀ ਵਿਚ ਦੋਸ਼ੀਆਂ ਵੱਲੋਂ ਉਸ ਨਾਲ ਵਾਰੀ-ਵਾਰੀ ਗੈਂਗ ਰੇਪ ਕੀਤਾ ਗਿਆ।ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਮੈਜਿਸਟ੍ਰੇਟ ਸਾਹਮਣੇ ਬਿਆਨ ਕਲਮਬੱਧ ਕਰਵਾਏ ਜਾਣਗੇ।ਇਸ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਜਾਵੇਗੀ।
-PTCNews

adv-img
adv-img