ਲੁਧਿਆਣੇ ਦਾ ਗੱਭਰੂ ਹਾਲੀਵੁੱਡ ‘ਚ ਧੁੰਮਾਂ ਪਾਉਣ ਨੂੰ ਤਿਆਰ

ਮਨੋਰੰਜਨ ਜਗਤ: ਲੁਧਿਆਣੇ ਦਾ ਗੱਭਰੂ ਹਾਲੀਵੁੱਡ 'ਚ ਧੁੰਮਾਂ ਪਾਉਣ ਨੂੰ ਤਿਆਰ
ਮਨੋਰੰਜਨ ਜਗਤ: ਲੁਧਿਆਣੇ ਦਾ ਗੱਭਰੂ ਹਾਲੀਵੁੱਡ 'ਚ ਧੁੰਮਾਂ ਪਾਉਣ ਨੂੰ ਤਿਆਰ

ਲੁਧਿਆਣਾ ਜ਼ਿਲ੍ਹੇ ਦਾ ਜੰਮਪਲ ਰਾਹੁਲ ਲਖਨਪਾਲ ਨੇ ਹਾਲੀਵੁੱਡ ‘ਚ ਧੁੰਮਾਂ ਪਾਉਣ ਦੀ ਤਿਆਰੀ ਹੈ। ਉਸਦਾ ਗੀਤ ‘ਦਿ ਟਾਈਗਰ ਹੰਟਰ’ ਨਾਮ ਦੀ ਹਾਲੀਵੁੱਡ ਫਿਲਮ ‘ਚ ਆ ਰਿਹਾ ਹੈ। ਇਹ ਫਿਲਮ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਰਾਹੁਲ ਦੇ ਇਸ ਗੀਤ ‘ਚ ਉਸਨੇ ਨਾ ਸਿਰਫ ਇਸਨੂੰ ਸੰਗੀਤ ਖ਼ੁਦ ਦਿੱਤਾ ਹੈ ਬਲਕਿ ਗਾਣੇ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ।ਖਬਰਾਂ ਅਨੁਸਾਰ ਰਾਹੁਲ ਦੇ ਗੀਤ ‘ਸ਼ਿਕਾਗੋ ਲੈਂਡ’ ਨੂੰ ‘ਦਿ ਟਾਈਗਰ ਹੰਟਰ’ ਨਾਮੀ ਹਾਲੀਵੁੱਡ ਫਿਲਮ ਲਈ ਚੁਣਿਆ ਗਿਆ ਹੈ।

ਇਹ ਫ਼ਿਲਮ ੨੨ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਰਾਹੁਲ ਨੇ ਦਸ ਸਾਲ ਦੀ ਛੋਟੀ ਉਮਰ ਵਿੱਚ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੌਰਾਨ ਉਸਨੇ ਪੰਜਾਬੀ ਭਾਰਤੀ ਸੰਸਕ੍ਰਿਤਕ, ਲੋਕ ਸੰਗੀਤ, ਤੇ ਸੂਫ਼ੀ ਸੰਗੀਤ ਸਿੱਖਿਆ ਸੀ।

ਸਿੱਖਿਆ ਦੇ ਨਾਲ ਨਾਲ ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਆਰਕੀਟੈਕਚਰ ਦੀ ਡਿਗਰੀ ਤੋਂ ਬਾਅਦ ਸਾਇੰਸ ਦੀ ਮਾਸਟਰ ਡਿਗਰੀ ਟੈਕਸਸ ਵੀ ਹਾਸਿਲ ਕੀਤੀ ਹੈ।ਉਸ ਨੇ ਇਸਦੇ ਨਾਲ ਨਾਲ ਆਪਣਾ ਗਾਉਣ ਦਾ ਸ਼ੌਂਕ ਵੀ ਬਰਕਰਾਰ ਰੱਖਿਆ ਸੀ। ਉਸਨੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਗਾਇਆ ਅਤੇ ਬਹੁਤ ਨਾਮਣਾ ਖੱਟਿਆ ਸੀ। ਵਰਨਣਯੋਗ ਹੈ ਕਿ ਰਾਹੁਲ ਦੇ ਨਾਲ ਵਿਨੀਤ ਨੇ ਵੀ ਉਸਦਾ ਗੀਤ ਗਾਉਣ ਵਿੱਚ ਯੋਗਦਾਨ ਪਾਇਆ ਹੈ।

—PTC News