ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡ

ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡ

ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡ:ਵਰਲਡ ਫ਼ੂਡ ਇੰਡੀਆ ਪ੍ਰੋਗਰਾਮ ਦੇ ਦੂਸਰੇ ਦਿਨ ਦੀ ਸ਼ੁਰੂਆਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ,ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਹੋਈ।ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡਜਿਸ ਵਿੱਚ ਅੱਜ ਗਿੰਨੀਜ਼ ਰਿਕਾਰਡ ਬਣਾਇਆ ਗਿਆ ਹੈ।ਇਹ ਰਿਕਾਰਡ ਭਾਰਤ ਦੇ ਮਸ਼ਹੂਰ ਸ਼ੈਫ ਸੰਜੀਵ ਕਪੂਰ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਹੈ।ਜਿਸ ਵਿੱਚ ਸੰਜੀਵ ਕਪੂਰ ਦੀ ਟੀਮ ਨੇ ਲਗਭਗ 8 ਤੋਂ 10 ਹਜ਼ਾਰ ਲੋਕਾਂ ਲਈ ਇੱਕੋ ਵੇਲੇ ਖਿਚੜੀ ਪਕਾਈ ਹੈ।ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡਜਾਣਕਾਰੀਅਨੁਸਾਰ ਯੋਗ ਗੁਰੂ ਸਵਾਮੀ ਰਾਮਦੇਵ ਨੇ ਵੀ ਇਸ ਖਿਚੜੀ ਵਿੱਚ ਵਿਸ਼ੇਸ਼ ਤੜਕਾ ਲਗਾਇਆ ਹੈ।ਪੀ.ਟੀ.ਸੀ. ਦੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸੰਜੀਵ ਕਪੂਰ ਨੇ ਦੱਸਿਆ ਕਿ ਕਰੀਬ 800 ਤੋਂ 1000 ਕਿੱਲੋ ਦੇ ਕੱਚੇ ਅਨਾਜ਼ ਨਾਲ ਖਿਚੜੀ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਂਅ ਦਰਜ ਕਰਵਾਉਣਗੇ।ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡਅੱਜ ਇੰਡੀਆ ਗੇਟ ‘ਤੇ ਹੋਏ ਇਸ ਸਮਾਗਮ ਵਿੱਚ ਕੁੱਲ 1100 ਕਿੱਲੋ ਖਿਚੜੀ ਤਿਆਰ ਕੀਤੀ ਗਈ ਹੈ।ਇਸ ਵਿੱਚ ਮਸਾਲਿਆਂ ਤੋਂ ਇਲਾਵਾ ਚੌਲ, ਬਾਜਰਾ, ਰਾਗੀ ਅਨਾਜ ਦੇ ਨਾਲ-ਨਾਲ 100 ਕਿੱਲੋ ਘਿਓ ਦੀ ਵਰਤੋਂ ਕੀਤੀ ਗਈ ਹੈ।ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡਖਿਚੜੀ ਬਣਾਉਣ ਦੀ ਪ੍ਰਕਿਰਿਆ ਰਾਤ ਵਿੱਚ ਹੀ ਸ਼ੁਰੂ ਹੋ ਗਈ ਸੀ,ਜਿਸ ਨੂੰ ਲੋਕਾਂ ਲਈ ਸ਼ਨੀਵਾਰ ਦੀ ਦੁਪਹਿਰ ਤੱਕ ਵਿਖਾਇਆ ਗਿਆ ਤੇ ਪੂਰਾ ਕੀਤਾ ਗਿਆ।ਪੂਰੀ ਪ੍ਰਕਿਰਿਆ ਦੇ ਦੌਰਾਨ ਗਿਨੀਜ਼ ਬੁੱਕ ਦੇ ਅਧਿਕਾਰੀ ਵੀ ਮੌਜੂਦ ਸਨ।ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡਖਿਚੜੀ ਬਣਾਉਣ ਲਈ ਸਟੀਲ ਦੀ ਬਣੀ ਹੋਈ ਇੱਕ ਵੱਡੀ ਹਾਂਡੀ ਤਿਆਰ ਕੀਤੀ ਗਈ ਹੈ ਅਤੇ ਬਾਲਣ ਦੇ ਤੌਰ ‘ਤੇ ਸਟੀਮ ਯਾਨੀ ਭਾਫ਼ ਦੀ ਵਰਤੋਂ ਕੀਤੀ ਗਈ।ਸੰਜੀਵ ਕਪੂਰ ਨੇ ਦੱਸਿਆ ਕਿ ਖਿਚੜੀ ਦੀ ਇਸਤੇਮਾਲ ਇੱਕ ਐਨ.ਜੀ.ਓ. ਰਾਹੀਂ ਮਿਡ-ਡੇਅ-ਮੀਲ ਦੇ ਲਾਭਪਾਤਰੀ ਬੱਚਿਆਂ ਵਿੱਚ ਵੰਡਣ ਲਈ ਕੀਤਾ ਜਾਵੇਗਾ।ਵਰਲਡ ਫੂਡ ਇੰਡੀਆ ਵਿੱਚ 1 ਟਨ ਖਿਚੜੀ ਬਣਾ ਕੇ ਬਣਾਇਆ ਗਿੰਨੀਜ਼ ਰਿਕਾਰਡਇਸ ਪਕਵਾਨ ਨੂੰ ਬਣਾਉਣ ਲਈ ਚਾਵਲ ਅਤੇ ਦਾਲ ਤੋਂ ਇਲਾਵਾ ਦੇਸ਼ ਭਰ ਦੇ ਵੱਖ-ਵੱਖ ਮਸਾਲੇ ਅਤੇ ਸਾਮਾਨ ਦੀ ਵਰਤੋਂ ਕੀਤੀ ਗਈ ਹੈ।ਇਸ ਕੋਸ਼ਿਸ਼ ਦਾ ਮਕਸਦ “ਖਿਚੜੀ ਨੂੰ ਬ੍ਰਾਂਡ ਇੰਡੀਆ” ਦੇ ਰੂਪ ਵਿੱਚ ਅੰਤਰਾਸ਼ਟਰੀ ਪੱਧਰ ‘ਤੇ ਮਸ਼ਹੂਰ ਬਣਾਉਣ ਅਤੇ ਲੋਕਾਂ ਵਿੱਚ ਭਾਰਤੀ ਭੋਜਨ ਉਤਪਾਦਾਂ ਦੇ ਪ੍ਰਤੀ ਰੁਝਾਨ ਪੈਦਾ ਕਰਨਾ ਰਿਹਾ।
-PTCNews