ਮੁੱਖ ਖਬਰਾਂ

ਵਿੱਕੀ ਗੌਂਡਰ ਦੇ ਸਾਥੀਆਂ ਤੋਂ ਖਤਰਾ: ਗੈਂਗਸਟਰ ਰਵਿੰਦਰ ਉਰਫ ਕਾਲੀ

By Joshi -- March 04, 2018 3:10 pm

ਵਿੱਕੀ ਗੌਂਡਰ ਦੇ ਸਾਥੀਆਂ ਤੋਂ ਖਤਰਾ: ਗੈਂਗਸਟਰ ਰਵਿੰਦਰ ਉਰਫ ਕਾਲੀ: ਸੈਕਟਰ-36 ਥਾਣਾ ਪੁਲਸ ਵੱਲੋਂ ਗੈਂਗਸਟਰ ਰਵਿੰਦਰ ਉਰਫ ਕਾਲੀ ਨੂੰ ਰਿਮਾਂਡ ਖਤਮ ਹੋਣ ਮਗਰੋਂ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ 'ਤੇ ਹੋਟਲ ਸੰਚਾਲਕ ਨੂੰ ਅਗਵਾ ਕਰ ਕਰ ਕੇ ਫਿਰੌਤੌ ਮੰਗਣ ਦਾ ਦੋਸ਼ ਹੈ।

ਇਸ ਪੇਸ਼ੀ ਦੌਰਾਨ ਕਾਲੀ ਵੱਲੋਂ ਬੁੜੈਲ ਜੇਲ 'ਚ ਆਪਣੀ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਅਤ ਬੈਰਕ 'ਚ ਸ਼ਿਫਟ ਕਰਨ ਦੀ ਗੱਲ ਕਹੀ ਗਈ ਹੈ।

ਕਾਲੀ ਮੁਤਾਬਕ, ਉਸਨੂੰ ਵਿੱਕੀ ਗੌਂਡਰ ਦੇ ਸਾਥੀਆਂ ਤੋਂ ਦੂਰ ਦੀ ਬੈਰਕ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਉਸਨੇ ਅਦਾਲਤ 'ਚ ਆਪਣੀ ਪੇਸ਼ੀ ਦੌਰਾਨ ਕਿਹਾ ਕਿ ਵਿੱਕੀ ਗੌਂਡਰ ਗੈਂਗ ਦੇ ਸਾਥੀ ਜੋ ਬੁੜੈਲ ਜੇਲ 'ਚ ਹਨ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਹੈ। ਉਸਨੇ ਖਦਸ਼ਾ ਜਤਾਇਆ ਹੈ ਕਿ ਵਿੱਕੀ ਗੌਂਡਰ ਦੇ ਸਾਥੀ ਉਸਨੂੰ ਜਾਨੋਂ ਮਾਰ ਦੇਣਗੇ।

ਕਾਲੀ ਵੱਲੋਂ ਇਹ ਅਪੀਲ ਕਰਨ ਮਗਰੋਂ ਉਸਨੂੰ ਇਸ ਮਾਮਲੇ 'ਤੇ ਵਕੀਲ ਦੇ ਰਾਹੀਂ ਇਕ ਪਟੀਸ਼ਨ ਦਾਖਲ ਕਰਨ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ ਕਾਲੀ 'ਤੇ ਇਕ ਹੋਟਲ ਸੰਚਾਲਕ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦਾ ਦੋਸ਼ ਹੈ ਅਤੇ ਇਸ ਮਾਮਲੇ 'ਚ ਪੁਲਿਸ ਯੂ. ਪੀ. ਦੇ ਫਿਰੋਜ਼ਾਬਾਦ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ।

ਪੁਲਿਸ ਵੱਲੋਂ ਉਸਨੂੰ 7 ਦਿਨਾਂ ਦੇ ਪੁਲਸ ਰਿਮਾਂਡ ਮਗਰੋ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।

—PTC News

  • Share