ਮਨੋਰੰਜਨ ਜਗਤ

ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀ

By Joshi -- August 03, 2017 3:20 pm

ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੇ ਇਸ ਦੌਰ ਨੇ ਜਿੱਥੇ ਲੋਕਾਂ ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਥੇ ਹੀ ਇਸ ਦੇ ਦਿਨੋ ਦਿਨ ਵੱਧ ਰਹੇ ਨੁਕਸਾਨ ਵੀ ਚਿੰਤਾ ਦਾ ਵਿਸ਼ਾ ਹਨ।ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀਫੈਸ਼ਨ ਵਰਲਡ ਹੋਵੇ ਜਾਂ ਚਕਾਚੌਂਧ ਦੀ ਦੁਨੀਆ, ਕਈ ਮਾਡਲ, ਐਕਟਰ ਅਤੇ ਹੋਰ ਉੱਘੀਆਂ ਹਸਤੀਆਂ ਨੇ ਖੁਦਕੁਸ਼ੀ ਦੇ ਰਾਹ ਨੂੰ ਚੁਣਨਾ ਬਿਹਤਰ ਸਮਝ ਕੇ ਜ਼ਿੰਦਗੀ ਨੂੰ ਨਾਂ ਆਖੀ ਹੈ। ਦੁੱਖ ਦੀ ਗੱਲ ਹੈ ਕਿ ਖੁਦਕੁਸ਼ੀ ਕਰਨ ਲਈ ਇੰਟਰਨੈੱਟ ਦਾ ਸਹਾਰਾ ਲਿਆ ਜਾ ਰਿਹਾ ਹੈ। ਮਰਨ ਤੋਂ ਪਹਿਲਾਂ ਗੂਗਲ 'ਤੇ ਸਰਚ ਕਰਨਾ ਹੋਵੇ ਜਾਂ ਲਾਈਵ ਹੋ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰਨਾ, ਇਹ ਟ੍ਰੈਂਡ ਵੱਧਦਾ ਜਾ ਰਿਹਾ ਹੈ।ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀਇਸੇ 'ਚ ਨਾਮ ਜੁੜ ਗਿਆ ਰਿਸੀਲਾ ਬਿੰਤੇ ਦਾ। ਇਹ ਮਾਡਲ ਬੰਗਲਾਦੇਸ਼ ਤੋਂ ਹੈ ਅਤੇ ਢਾਕਾ ਵਿੱਚ ਰਹਿ ਰਹੀ ਸੀ ।
ਆਪਣੇ ਪਤੀ ਨਾਲ ਵੀਡੀਓ ਚੈਟ ਦੌਰਾਨ, ਰਿਸੀਲਾ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਉਸਦੀ ਲਾਸ਼ ੧.੩੦ ਵਜੇ ਤੱਕ ਕਬਜ਼ੇ ਵਿੱਚ ਲੈ ਲਈ ਗਈ ਸੀ।ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀਉਸਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਦਰਵਾਜ਼ਾ ਤੋੜ ਕੇ ਲਾਸ਼ ਨੂੰ ਕਮਰੇ ਤੋਂ ਬਾਹਰ ਕੱਢਿਆ ਸੀ। ਉਸਨੂੰ ਤਕਰੀਬਨ ਦੁਪਹਿਰ ਦੋ ਵਜੇ ਨਾਲ ਯੂਨਾਈਟਿਡ ਹਸਪਤਾਲ ਵਿਖੇ ਪਹੁੰਚਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਸੀ।ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ। ਹਾਂਲਾਕਿ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਇਸ ਦੇ ਪਿੱਛੇ ਘਰੇਲੂ ਝਗੜੇ ਅਤੇ ਪਰੇਸ਼ਾਨੀ ਵੱਡਾ ਕਾਰਨ ਹੋ ਸਕਦਾ ਹੈ।ਵੀਡੀਓ ਚੈਟ ਦੌਰਾਨ ਲਾਈਵ ਕੀਤੀ ਖੁਦਕੁਸ਼ੀਬਿੰਤੇ ਆਪਣੇ ਪਿੱਛੇ ਪਤੀ ਅਤੇ ਇੱਕ ਤਿੰਨ ਸਾਲਾ ਬੱਚੀ ਛੱਡ ਗਈ ਹੈ। ਚਿੱਤਗੋਂਗ ਵਿੱਚ ਪੈਦਾ ਹੋਈ ਅਤੇ ਪਲੀ, ਰਿਸੀਲਾ ਨੇ ਕੈਟਵਾਕ 'ਚ ਆਪਣੀ ਸ਼ੁਰੂਆਤ 2012 ਵਿੱਚ ਕੀਤੀ ਸੀ।

—PTC News

  • Share