ਵੇਰਕਾ ਦੀ ਲੱਸੀ ਚੋਂ ਨਿਕਲਿਆ ਕਾਕਰੋਚ, ਦੇਖੋ ਵੀਡਿਉ!

By Gagan Bindra - September 23, 2017 3:09 pm

ਵੇਰਕਾ ਦੀ ਲੱਸੀ ਚੋਂ ਨਿਕਲਿਆ ਕਾਕਰੋਚ, ਦੇਖੋ ਵੀਡਿਉ!: ਜਿਥੇ ਲੱਸੀ ਤੇ ਦੁੱਧ ਲਈ ਕਿਸੇ ਬ੍ਰੈਂਡ ਦਾ ਜ਼ਿਕਰ ਆਉਂਦਾ ਹੈ ਉਥੇ ਵੇਰਕਾ ਦਾ ਨਾਮ ਆਉਣਾ ਸੁਭਾਵਿਕ ਜਿਹੀ ਗੱਲ ਹੈ |

ਪਰ ਅੱਜ ਸਵੇਰੇ ਹੀ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਜਦੋਂ ਵੇਰਕਾ ਦੇ ਇਕ ਲੱਸੀ ਦੇ ਪੈਕੇਟ ਵਿੱਚੋਂ ਇਕ ਕਾਕਰੋਚ ਨਿਕਲਣ ਤੇ ਰੌਲਾ ਪੈ ਗਿਆ | ਇਸਦਾ ਖੁਲਾਸਾ ਕਰਨ ਲਈ ਦੋ ਨੌਜਵਾਨਾਂ ਵੱਲੋਂ ਬਕਾਇਦਾ ਇਸਦੀ ਵੀਡੀਓ ਬਣਾਈ ਹੈ ਤੇ ਜਨਤਕ ਵੀ ਕੀਤੀ ਹੈ ਤਾਂ ਕਿ ਲੋਕ ਇਸ ਸਬੰਧੀ ਜਾਗਰੁੱਕ ਹੋ ਸਕਣ |ਵੇਰਕਾ ਦੀ ਲੱਸੀ ਚੋਂ ਨਿਕਲਿਆ ਕਾਕਰੋਚ, ਦੇਖੋ ਵੀਡਿਉ!ਜਦੋਂ ਉਹਨਾਂ ਵੱਲੋਂ ਇਸ ਸਬੰਧੀ ਵੇਰਕਾ ਦੇ ਪ੍ਰਸ਼ਾਸ਼ਨੀ ਉੱਚ ਅਧਿਕਾਰੀਆਂ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਕੰਮ ਕਰਦੀ ਇਕ ਔਰਤ ਅਧਿਕਾਰੀ ਵੱਲੋਂ ਨੌਜਵਾਨਾਂ ਨੂੰ ਵੀਡੀਓ ਬਣਾਉਣ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਲੱਸੀ ਦਾ ਪੈਕੇਟ ਰੱਖ ਲਿਆ ਗਿਆ |ਵੇਰਕਾ ਦੀ ਲੱਸੀ ਚੋਂ ਨਿਕਲਿਆ ਕਾਕਰੋਚ, ਦੇਖੋ ਵੀਡਿਉ!ਤੁਹਾਨੂੰ ਦੱਸ ਦੇਈਏ ਕਿ 1973 ਵਿਚ ਹੋਂਦ ਵਿੱਚ ਆਇਆ ਇਹ ਵੇਰਕਾ ਦੁੱਧ ਉਤਪਾਦਨ ਬ੍ਰਾਂਡ ਸਿਰਫ ਭਾਰਤ ਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਦੁੱਧ ਉਤਪਾਦਕਾਂ ਦੀ ਸਪਲਾਈ ਕਰਦਾ ਹੈ | ਅਜਿਹੇ ਤਸੱਲੀਬਖਸ਼ ਬ੍ਰੈਂਡ ਵੱਲੋਂ ਇਸ ਤਰਾਂ ਦੀ ਕੁਤਾਹੀ ਨਾਲ ਲੋਕਾਂ ਦੇ ਮਨਾਂ ਵਿਚ ਹੈਰਾਨੀ ਆਉਣਾ ਲਾਜਮੀ ਹੈ |ਵੇਰਕਾ ਦੀ ਲੱਸੀ ਚੋਂ ਨਿਕਲਿਆ ਕਾਕਰੋਚ, ਦੇਖੋ ਵੀਡਿਉ!

adv-img
adv-img