ਵੈਨੇਜੁਏਲਾ ਦੇ ਸਫੀਰ ਨੂੰ ਕੈਨੇਡਾ ਛੱਡਣ ਦਾ ਜਾਰੀ ਕੀਤਾ ਹੁਕਮ

ਵੈਨੇਜੁਏਲਾ ਦੇ ਸਫੀਰ ਨੂੰ ਕੈਨੇਡਾ ਛੱਡਣ ਦਾ ਜਾਰੀ ਕੀਤਾ ਹੁਕਮ

ਵੈਨੇਜੁਏਲਾ ਦੇ ਸਫੀਰ ਨੂੰ ਕੈਨੇਡਾ ਛੱਡਣ ਦਾ ਜਾਰੀ ਕੀਤਾ ਹੁਕਮ:ਵੈਨੇਜ਼ੁਏਲਾ ਵੱਲੋਂ ਕੈਨੇਡਾ ਦੇ ਸਫੀਰ ਕਰੈਗ ਕੋਵਾਲਿਕ ਨੂੰ ਦੇਸ਼ ਵਿੱਚੋਂ ਕੱਢਣ ਦੇ ਹੁਕਮਾਂ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਵੀ ਚੁੱਪ ਨਹੀਂ ਬੈਠੀ ਅਤੇ ਇਸ ਦੇ ਜਵਾਬ ਵਿਚ ਕੈਨੇਡਾ ਦੀ ਸਰਕਾਰ ਨੇ ਵੈਨੇਜੁਏਲਾ ਦੇ ਸਫੀਰ ਨੂੰ ਕੈਨੇਡਾ ਛੱਡਣ ਦਾ ਹੁਕਮ ਜਾਰੀ ਕਰ ਦਿੱਤਾ ਹੈ।ਵੈਨੇਜੁਏਲਾ ਦੇ ਸਫੀਰ ਨੂੰ ਕੈਨੇਡਾ ਛੱਡਣ ਦਾ ਜਾਰੀ ਕੀਤਾ ਹੁਕਮਦਰਅਸਲ ਵੈਨੇਜ਼ੁਏਲਾ ਨੇ ਕੈਨੇਡਾ ਦੇ ਸਫੀਰ ਕਰੈਗ ਕੋਵਾਲਿਕ ਅਤੇ ਬ੍ਰਾਜ਼ੀਲ ਦੇ ਸਫੀਰ ਰੂਈ ਪਰੇਰਾ ਉੱਤੇ ਦੋਸ਼ ਲਾਇਆ ਸੀ ਕਿ ਇਹ ਵੈਨੇਜ਼ੁਏਲਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜੀ ਕਰਦੇ ਹਨ।ਇਸ ਉਪਰੰਤ ਵੈਨਜ਼ੁਏਲਾ ਨੇ ‘ਕਰੈਗ ਕੋਵਾਲਿਕ’ ਅਤੇ ‘ਰੂਈ ਪਰੇਰਾ’ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਸਨ।ਵੈਨੇਜੁਏਲਾ ਦੇ ਸਫੀਰ ਨੂੰ ਕੈਨੇਡਾ ਛੱਡਣ ਦਾ ਜਾਰੀ ਕੀਤਾ ਹੁਕਮਇਸ ਦੇ ਸੰਬੰਧ ਵਿਚ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਵੈਨੇਜ਼ੁਏਲਾ ਦਾ ਹੁਣ ਕੈਨੇਡਾ ਵਿੱਚ ਹੋਰ ਸਵਾਗਤ ਨਹੀਂ ਕੀਤਾ ਜਾਵੇਗਾ।
-PTCNews