ਮੁੱਖ ਖਬਰਾਂ

ਜ਼ੀਰਕਪੁਰ ਪਹੁੰਚਣ ‘ਤੇ ਹਰਸਿਮਰਤ ਕੌਰ ਬਾਦਲ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

By Jagroop Kaur -- October 01, 2020 9:10 pm -- Updated:Feb 15, 2021

ਜ਼ੀਰਕਪੁਰ : ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਅੱਜ ਵਡੇ ਕਾਫ਼ਿਲੇ ਨਾਲ ਨਿਕਲਿਆ ਜੋ ਕਿ ਤਿੰਨ ਤਖਤਾਂ ਤੋਂ ਚੱਲ ਕੇ ਜ਼ੀਰਕਪੁਰ ਪਹੁੰਚਿਆ ਜਿਥੇ ਜ਼ੀਰਕਪੁਰ ਪਹੁੰਚਣ 'ਤੇ ਹਰਸਿਮਰਤ ਕੌਰ ਬਾਦਲ ਵੱਲੋਂ ਸ਼ਾਂਤੀਪੂਰਵਕ ਰੋਸ ਜਤਾ ਰਹੇ ਅਕਾਲੀ ਵਰਕਰਾਂ ਉਥੇ ਕੀਤਾ ਗਿਆ ਲਾਠੀਚਾਰਜ। ਉਥੇ ਹੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਉੱਤੇ ਵੀ ਹਮਲਾ ਕੀਤਾ ਗਿਆ , ਇਸ ਮੌਕੇ ਸ਼੍ਰੋਮਣੀ ਅਕਾਲੀਦਲ ਦੇ ਵਰਕਰਾਂ ਨੇ ਕਿਹਾ ਕਿ ਉਹ ਪਿੱਛੇ ਨਹੀਂ ਹਟਣਗੇ ਅਤੇ ਆਪਣਾ ਹੱਕ ਲੈਕੇ ਰਹਿਣਗੇ .

ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਿਲਾ ਚੰਡੀਗੜ੍ਹ ਪਹੁੰਚਣ 'ਤੇ ਚੰਡੀਗੜ੍ਹ ਜ਼ੀਰਕਪੁਰ ਹਾਈਵੇਅ 'ਤੇ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੂੰ ਰੋਕ ਦਿਤਾ ਗਿਆ। ਜਿਥੇ ਬੀਬਾ ਹਰਸਿਮਰਤ ਕੌਰ ਵਲੋਂ ਸ਼ਾਂਤ ਪੂਰਵਕ ਰੋਸ ਕੀਤਾ ਗਿਆ। ਇਸ ਮੌਕੇ ਅਕਾਲੀ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਵਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਈ ਅਤੇ ਕਿਸਾਨਾ ਦੇ ਹੱਕ 'ਚ 'ਇਕੋ ਨਾਅਰਾ ਕਿਸਾਨ ਪਿਆਰਾ' ਦਾ ਨਾਅਰਾ ਦਿੱਤਾ। ਅਕਾਲੀ ਵਰਕਰਾਂ ਵੱਲੋਂ ਸ਼ਾਂਤ ਮਈ ਢੰਗ ਨਾਲ ਪ੍ਰਸ਼ਾਸਨ ਨਾਲ ਗੱਲ ਬਾਤ ਕਰਦੇ ਹੋਏ। ਚੰਡੀਗੜ੍ਹ ਪਹੁੰਚਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਵਲੋਂ ਉਨ੍ਹਾਂ ਤੇ ਲਾਠੀਚਾਰਜ ਕੀਤਾ ਗਿਆ