ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮ

ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮ

ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮ:ਨਗਰ ਪੰਚਾਇਤ ਮੱਖੂ ਅਤੇ ਮੱਲਾਂਵਾਲਾ ਚੋਣਾਂ ‘ਚ ਕਾਂਗਰਸ਼ ਪਾਰਟੀ ਵੱਲੋਂ ਅਕਾਲੀ -ਭਾਜਪਾ ਦੇ ਉਮੀਦਵਾਰਾਂ ਨਾਲ ਕੀਤੀ ਧੱਕੇਸ਼ਾਹੀ, ਅਕਾਲੀ ਦਲ ਦੇ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਵਰਦੇਵ ਸਿੰਘ ਨੋਨੀ ਮਾਨ, ਜੋਗਿੰਦਰ ਸਿੰਘ ਜਿੰਦੂ ਸਮੇਤ ਅਕਾਲੀ ਦਲ ਦੇ ਇਕ ਦਰਜਨ ਦੇ ਕਰੀਬ ਆਗੂਆਂ ਤੇ ਵਿਧਾਇਕ ਜ਼ੀਰਾ ਦੀ ਮੌਜੂਦਗੀ ‘ਚ ਅਤੇ ਕਾਂਗਰਸੀ ਵਰਕਰਾਂ ਵੱਲੋ ਹਮਲੇ ਕੀਤੇ ਗਏ।ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮਉਲਟਾ ਅਕਾਲੀ ਦਲ ਦੇ ਆਗੂਆਂ ‘ਤੇ ਹੀ ਮੁੱਕਦਮਾ ਦਰਜ ਕੀਤੇ ਜਾਣ ਦੇ ਖਿਲਾਫ ਇਨਸਾਫ ਲੈਣ ਲਈ ਕੱਲ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਸੀ।ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਭਰੋਸਾ ਦੇਣ ਤੋਂ ਬਾਅਦ ਪਾਰਟੀ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਅੱਜ ਲਗਪਗ 24 ਘੰਟੇ ਬਾਅਦ ਹਰੀਕੇ ਪੱਤਣ ਵਿਖੇ ਪੁੱਲ ’ਤੇ ਦਿੱਤਾ ਜਾ ਰਿਹਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਭਰ ਵਿਚ ਵੱਖ ਵੱਖ ਥਾਂਵਾਂ ’ਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨਾਂ ਨੂੰ ਵੀ ਖ਼ਤਮ ਕਰਨ ਦਾ ਐਲਾਨ ਕੀਤਾ।ਇਸ ਧਰਨੇ ਦੇ ਲਗਪਗ 24 ਘੰਟਿਆਂ ਮਗਰੋਂ ਰਜਿੰਦਰ ਸਿੰਘ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ ਸ: ਸੁਖਬੀਰ ਸਿੰਘ ਬਾਦਲ ਅਤੇ ਬਾਕੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ।ਇਸ ਉਪਰੰਤ ਆਪਣੇ ਸੰਬੋਧਨ ਵਿਚ ਡੀ.ਆਈ.ਜੀ. ਨੇ ਦੱਸਿਆ ਕਿ ਡੀ.ਐਸ.ਪੀ. ਅਤੇ ਐਸ.ਐਚ.ਉ. ਪਹਿਲਾਂ ਹੀ ਤਬਦੀਲ ਕੀਤੇ ਜਾ ਚੁੱਕੇ ਹਨ।ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮਇਸ ਤੋਂ ਇਲਾਵਾ ਮੱਲਾਂਵਾਲਾ ਮਾਮਲੇ ਨਾਲ ਸੰਬੰਧਤ ਦੂਜੀ ਧਿਰ ਦੇ ਵਿਅਕਤੀਆਂ ਖਿਲਾਫ਼ ਕਰਾਸ ਮਾਮਲਾ ਦਰਜ ਕਰਕੇ 5 ਦੋਸ਼ੀਆਂ ਨੂੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਕਾਲੀ ਆਗੂਆਂ ਖਿਲਾਫ਼ ਦਰਜ ਕੇਸਾਂ ਵਿਚੋਂ ਧਾਰਾ 307 ਨੂੰ ਹਟਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਚਾਰਾਂ ਥਾਂਵਾਂ ’ਤੇ ਹੋਏ ਮਾਮਲਿਆਂ ਦੀ ਜਾਂਚ ਹੁਣ ਸਥਾਨਕ ਪੁਲਿਸ ਦੀ ਥਾਂ ਕ੍ਰਾਈਮ ਬਰਾਂਚ ਨੂੰ ਸੌਂਪੀ ਗਈ ਹੈ ਅਤੇ ਜਾਂਚ ਖ਼ੁਦ ਏ.ਡੀ.ਜੀ.ਪੀ. ਕ੍ਰਾਈਮ ਕਰਨਗੇ।ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਝੁੱਕੀ ਕਾਂਗਰਸ ਸਰਕਾਰ, ਧਰਨਾ ਪ੍ਰਦਰਸ਼ਨ ਖਤਮਦੱਸਿਆ ਜਾਂਦਾ ਹੈ ਕਿ ਹਰੀਕੇ ਪੱਤਣ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀਆਂ ਵੱਖ ਵੱਖ ਇਕਾਈਆਂ ਵੱਲੋਂ ਸੁਨਾਮ, ਕਪੂਰਥਲਾ, ਬਿਆਸ, ਪਠਾਨਕੋਟ, ਭਵਾਨੀਗੜ੍ਹ ਅਤੇ ਲਹਿਰਾਗਾਗਾ ਆਦਿ ਵਿਖੇ ਧਰਨੇ ਦੇ ਕੇ ਸੜਕਾਂ ਜਾਮ ਕੀਤੀਆਂ ਗਈਆਂ ਸਨ।
-PTCNews