ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ‘ਚ ਸਾੜੇ ਕੇਜਰੀਵਾਲ ਅਤੇ ਖਹਿਰਾ ਦੇ ਪੁਤਲੇ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਸਾੜੇ ਕੇਜਰੀਵਾਲ ਅਤੇ ਖਹਿਰਾ ਦੇ ਪੁਤਲੇ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ‘ਚ ਸਾੜੇ ਕੇਜਰੀਵਾਲ ਅਤੇ ਖਹਿਰਾ ਦੇ ਪੁਤਲੇ:ਆਮ ਆਦਮੀ ਪਾਰਟੀ ਵਿਧਾਇਕ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਖਿਲਾਫ ਅਦਾਲਤ ਵਲੋਂ ਜਾਰੀ ਹੋਏ ਗੈਰ-ਜਮਾਨਤੀ ਵਾਰੰਟ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਭਖੀ ਹੋਈ ਹੈ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਸਾੜੇ ਕੇਜਰੀਵਾਲ ਅਤੇ ਖਹਿਰਾ ਦੇ ਪੁਤਲੇਪਰ ਬੀਤੇ ਕੱਲ੍ਹ ਜਿਉਂ ਹੀ ਹਾਈ ਕੋਰਟ ਨੇ ਖਹਿਰਾ ਵਲੋਂ ਦਾਇਰ ਪਟੀਸ਼ਨ ਰੱਦ ਕੀਤੀ ਤਾਂ ਅਕਾਲੀ ਦਲ ਵਲੋਂ ਖਹਿਰਾ ਦੇ ਅਸਤੀਫੇ ਦੀ ਮੰਗ ਸ਼ੁਰੂ ਕਰ ਦਿੱਤੀ ਗਈ।ਇਸੇ ਕਾਰਨ ਅੱਜ ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਖਹਿਰਾ ਦੇ ਨਾਲ ਨਾਲ ਕੇਜਰੀਵਾਲ ਦੇ ਵੀ ਪੁਤਲੇ ਫੂਕੇ ਗਏ।ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਵੀ ਅੱਗ ਦੇ ਹਵਾਲੇ ਕਰ ਰੋਸ ਦਾ ਪ੍ਰਗਟਾਵਾ ਕੀਤਾ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਸਾੜੇ ਕੇਜਰੀਵਾਲ ਅਤੇ ਖਹਿਰਾ ਦੇ ਪੁਤਲੇਅਕਾਲੀ ਦਲ ਦੇ ਲੀਡਰਾਂ ਦੀ ਮੰਗ ਹੈ ਕਿ ਕੇਜਰੀਵਾਲ ਵਲੋਂ ਸੁਖਪਾਲ ਖਹਿਰਾ ਦਾ ਅਸਤੀਫਾ ਨਾ ਲਏ ਜਾਣ ਤੋਂ ਇਹ ਸਾਫ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨਸ਼ਾ ਤਸਕਰਾਂ ਦੇ ਨਾਲ ਹੈ।ਸ਼੍ਰੋਮਣੀ ਅਕਾਲੀ ਦਲ ਆਗੂਆਂ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਹਮੇਸ਼ਾ ਨਸ਼ੇ ਦੇ ਖਿਲਾਫ ਬਿਆਬਾਜ਼ੀ ਕਰ ਕੇ ਅਕਾਲੀ ਲੀਡਰਾਂ ‘ਤੇ ਝੂਠੇ ਇਲਜ਼ਾਮ ਲਾਉਂਦਾ ਰਿਹਾ ਹੈ ਪਰ ਆਪਣੇ ਆਪ ‘ਤੇ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਵੀ ਅਸਤੀਫਾ ਦੇਣ ਨੂੰ ਤਿਆਰ ਨਹੀਂ ਹੈ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਸਾੜੇ ਕੇਜਰੀਵਾਲ ਅਤੇ ਖਹਿਰਾ ਦੇ ਪੁਤਲੇਦਰਅਸਲ ਬੀਤੇ ਕੱਲ੍ਹ ਖਹਿਰਾ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੀ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਹਿਰਾ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ
-PTCNews