ਸਕੂਲ ਟੀਚਰ ਦੀ ਸ਼ਰਮਨਾਕ ਕਰਤੂਤ: 3 ਵਿਦਿਆਰਥਣਾਂ ਦੇ ਲੁਹਾਏ ਕੱਪੜੇ, ਜਾਣੋ ਮਾਮਲਾ! 

By Joshi - February 13, 2018 10:02 pm

ਸਕੂਲ ਟੀਚਰ ਦੀ ਸ਼ਰਮਨਾਕ ਕਰਤੂਤ: 3 ਵਿਦਿਆਰਥਣਾਂ ਦੇ ਲੁਹਾਏ ਕੱਪੜੇ, ਜਾਣੋ ਮਾਮਲਾ! : ਦੇਹਰਾਦੂਨ 'ਚ ਇੱਕ ਅਧਿਆਪਕਾ ਵੱਲੋਂ ਇੱਕ ਸ਼ਰਮਾਨਕ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਕਾਰਨ ਸਕੂਲ ਦੀਆਂ ਵਿਦਿਆਰਥਣਾਂ ਸਹਿਮ 'ਚ ਹਨ।

ਜਮਾਤ ਦੀ ਅਧਿਆਪਕਾ ਵੱਲੋਂ 3 ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕੱਪੜੇ ਲੁਹਾ ਕੇ ਪੂਰੇ ਸਕੂਲ 'ਚ ਘੁਮਾਇਆ ਗਿਆ ਅਤੇ ਉਹਨਾਂ ਦਾ ਕਸੂਰ ਸਿਰਫ ਇੰਨ੍ਹਾ ਸੀ ਕਿ ਉਹਨਾਂ ਦੇ ਅੰਗਰੇਜ਼ੀ 'ਚ ਘੱਟ ਨੰਬਰ ਆਏ ਸਨ।

ਮਿਲੀ ਜਾਣਕਾਰੀ ਮੁਤਾਬਕ, ਇਸ ਸਕੂਲ 'ਚ ਮੁੰਡੇ ਕੁੜੀਆਂ ਇੱਕਠੇ ਪੜ੍ਹਦੇ ਹਨ ਅਤੇ ਜਦੋਂ ਉਹਨਾਂ ਦਾ ਅੰਗਰੇਜ਼ੀ ਦਾ ਇੱਕ ਟੈਸਟ ਲਿਆ ਗਿਆ ਤਾਂ ਪੀੜਤ ਵਿਦਿਆਰਥਣਾਂ ਦੇ ਨੰਬਰ ਘੱਟ ਆਏ।

ਇਸ ਤੋਂ ਗੁੱਸਾ ਹੋ ਕੇ ਅਧਿਆਪਕਾ ਨੇ ਪਹਿਲਾਂ ਤਾਂ ਤਿੰਨਾਂ ਵਿਦਿਆਰਥਣਾਂ ਨੂੰ ਜਮਾਤ ਵਿਚ ਬੈਂਚ 'ਤੇ ਖੜ੍ਹਾ ਕੀਤਾ, ਪਰ ਫਿਰ ਵੀ ਜਦੋਂ ਉਸਦਾ ਗੁੱਸਾ ਸ਼ਾਂਤ ਨਾ ਹੋਇਅਤ ਤਾਂ ਉਸਨੇ ਵਿਦਿਆਰਥਣਾਂ  ਦੇ ਕੱਪੜੇ ਲੁਹਾ ਕੇ ਉਹਨਾਂ ਨੂੰ ਪੂਰੇ ਸਕੂਲ ਦੇ ਕੰਪਲੈਕਸ ਵਿਚ ਘੁਮਾਇਆ।

ਇਸ ਘਟਨਾ ਤੋਂ ਬਾਅਦ ਉਕਤ ਵਿਦਿਆਰਥਣਾਂ ਬੇਹੱਦ ਸ਼ਰਮਸਾਰ ਹੋਈਆਂ ਅਤੇ ਉਹਨਾਂ ਨੇ ਇਸ ਸੰਬੰਧੀ ਆਪਣੇ ਮਾਪਿਆਂ ਨੂੰ ਦੱਸਿਆ। ਗੱਲ ਪਤਾ ਲੱਗਣ 'ਤੇ ਮਾਪਿਆਂ ਵੱਲੋਂ ਸਕੂਲ 'ਚ ਆ ਕੇ ਹੰਗਾਮਾ ਕੀਤਾ ਗਿਆ।

ਇਸ ਮਾਮਲੇ 'ਚ ਪੁਲਸ ਨੇ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

adv-img
adv-img