ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ ‘ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ ‘ਚ,ਜਾਣੋਂ ਕੀ ਹੋਇਆ

ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ 'ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ 'ਚ,ਜਾਣੋਂ ਕੀ ਹੋਇਆ

ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ ‘ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ ‘ਚ,ਜਾਣੋਂ ਕੀ ਹੋਇਆ :ਪਟਿਆਲਾ ਦੇ ਨਾਮਵਰ ਸਕੂਲ ‘ਚ ਸਪੈਸ਼ਲ ਬੱਚੇ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ ਦਾ ਮੀਡਿਆ ਨੇ ਖੁਲਾਸਾ ਕੀਤਾ ਸੀ।ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ 'ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ 'ਚ,ਜਾਣੋਂ ਕੀ ਹੋਇਆ ਜਿਸ ਤੋਂ ਬਾਅਦ ਜ਼ਿਲ੍ਹੇ ਦਾ ਪ੍ਰਸ਼ਾਸਨ ਹਰਕਤ ‘ਚ ਆਇਆ ਤੇ ਅੱਜ ਇਕ ਟੀਮ ਸੰਬੰਧਿਤ ਸਕੂਲ ‘ਚ ਪਹੁੰਚੀ।ਜਿਸ ‘ਚ ਟੀਮ ਨੂੰ ਸਕੂਲ ਵਿੱਚ ਕਾਫੀ ਖਾਮੀਆਂ ਦੇਖਣ ਨੂੰ ਮਿਲੀਆਂ। ਜਿਸ ‘ਤੇ ਟੀਮ ਸਟੇਟ ਕਮਿਸ਼ਨ ਨੂੰ ਸਕੂਲ ਸੰਬੰਧੀ ਸ਼ਿਕਾਇਤ ਕਰਨ ਦੀ ਗੱਲ ਕਰ ਰਹੀ ਹੈ।ਇਸ ਸੰਬੰਧ ‘ਚ ਬਾਲ ਅਫਸਰ ਸ਼ਾਈਨਾ ਕਪੂਰ ਦੀ ਪ੍ਰਧਾਨਗੀ ‘ਚ ਟੀਮ ਸਪੈਸ਼ਲ ਸਕੂਲ ‘ਚ ਪਹੁੰਚੀ, ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ 'ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ 'ਚ,ਜਾਣੋਂ ਕੀ ਹੋਇਆ ਜਿਥੇ ਉਨ੍ਹਾਂ ਨੇ ਕੱਲ ਹੋਈ ਘਟਨਾ ‘ਤੇ ਜਾਂਚ ਕੀਤੀ,ਜਿਥੇ ਸਭ ਤੋਂ ਇਹ ਕਮੀ ਪਾਈ ਗਈ ਕਿ ਸਕੂਲ ‘ਚ ਲੱਗੇ ਕੈਮਰੇ ਬਾਹਰ ਤਾਂ ਲੱਗੇ ਹੋਏ ਹਨ ਪਰ ਕਲਾਸਾਂ ‘ਚ ਨਹੀਂ ਲੱਗੇ ਤੇ ਜਿਹੜੇ ਸਕੂਲ ਦੇ ਕਮਰਿਆਂ ‘ਚ ਕੈਮਰੇ ਲੱਗੇ ਹੋਏ ਹਨ,ਉਨ੍ਹਾਂ ਦੀ ਰਿਕਾਰਡਿੰਗ ਨਹੀਂ ਹੋ ਰਹੀ ਕਿਉਂਕਿ ਇਸ ਦਾ ਡੀ.ਵੀ.ਆਰ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਨੋਟਿਸ ਭੇਜਿਆ ਜਾਵੇਗਾ ਤੇ ਸ਼ਿਕਾਇਤ ਸਟੇਟ ਕਮਿਸ਼ਨ ਨੂੰ ਭੇਜੀ ਜਾਵੇਗੀ।ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ 'ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ 'ਚ,ਜਾਣੋਂ ਕੀ ਹੋਇਆ ਉਨ੍ਹਾਂ ਕਿਹਾ ਕਿ ਅੱਜ ਛੁੱਟੀ ਹੋਣ ਕਾਰਨ ਉਹ ਬੱਚਿਆਂ ਨੂੰ ਨਹੀਂ ਮਿਲ ਸਕੇ ਪਰ ਮੁੜ ਸਕੂਲ ‘ਚ ਆਉਣਗੇ ਤੇ ਆਪਣੀ ਜਾਂਚ ਪੂਰੀ ਕਰਨਗੇ।ਇਸ ਦੌਰਾਨ ਉਨ੍ਹਾਂ ਨੇ ਪੀੜਤ ਬੱਚੇ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਡਾਕਟਰ ਦਲਜੀਤ ਸਿੰਘ ਗਿੱਲ ਜੋ ਜ਼ਿਲਾ ਵੇਲਫੈਅਰ ਕਮੇਟੀ ਦੇ ਚੈਅਰਮੇਨ ਹਨ ਨੇ ਦੱਸਿਆ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਗਈ ਹੈ ਤੇ ਕਈ ਖਾਮੀਆਂ ਪਾਈਆਂ ਗਈਆਂ ਹਨ,ਜਿਸ ਨੂੰ ਲੈ ਕੇ ਸਕੂਲ ਨੂੰ ਕਈ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ।ਸਪੈਸ਼ਲ ਬੱਚੇ ਨੂੰ ਬੰਨ ਕੇ ਰੱਖਣ ਦੇ ਮਾਮਲੇ 'ਚ ਪ੍ਰਸ਼ਾਸਨ ਦੀ ਜਾਂਚ ਟੀਮ ਪਹੁੰਚੀ ਸਕੂਲ 'ਚ,ਜਾਣੋਂ ਕੀ ਹੋਇਆਇਸ ਦੇ ਨਾਲ ਸਕੂਲ ਪ੍ਰਸ਼ਾਸਨ ਦੀ ਮੰਨੀਏ ਤਾਂ ਫੰਡਾਂ ਦੀ ਕਮੀ ਦੇ ਚੱਲਦੇ ਬਿਲਡਿੰਗ ਦੇ ਕੈਮਰਿਆਂ ਦੀ ਰਿਕਾਡਿੰਗ ਕਰਨ ਵਾਲੇ ਡੀ.ਵੀ.ਆਰ ਨਾ ਹੋਣ ਦੀ ਗੱਲ ਕਹਿ ਰਹੇ ਹਨ।ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਵੀ ਹੋਇਆ ਹੈ ਉਸ ਦੇ ਲਈ ਉਹ ਸ਼ਰਮਿੰਦਾ ਹਨ।
-PTCNews