Advertisment

ਸਲਾਰੀਆ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ ਮਾਮਲਾ ਦਰਜ

author-image
Shanker Badra
New Update
ਸਲਾਰੀਆ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ ਮਾਮਲਾ ਦਰਜ
Advertisment
ਸਲਾਰੀਆ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ ਮਾਮਲਾ ਦਰਜ:ਬੀਜੇਪੀ ਨੇਤਾ ਸਵਰਣ ਸਿੰਘ ਸਲਾਰੀਆ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਤੇ ਪਠਾਨਕੋਟ ਵਿੱਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।ਸਲਾਰੀਆ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ ਮਾਮਲਾ ਦਰਜ ਦੋਵੇਂ ਨੇਤਾਵਾਂ ਦੇ ਖਿਲਾਫ ਆਈਪੀਸੀ 500 ਅਤੇ 501 ਤਹਿਤ ਐੱਫ.ਆਈ.ਆਰ ਦਰਜ ਕੀਤੀ ਗਈ ਹੈ।ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਆਗੂ ਸਵਰਨ ਸਲਾਰੀਆ ਨੇ ਪਠਾਨਕੋਟ ਅਦਾਲਤ ਵਿੱਚ ਦੋਵਾਂ ਨੇਤਾਵਾਂ 'ਤੇ ਕੇਸ ਕਰਜ ਕਰਵਾਇਆ ਹੈ।ਸਲਾਰੀਆ ਮੁਤਾਬਕ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਵੱਲੋਂ ਲਾਏ ਗੰਭੀਰ ਇਲਜ਼ਾਮਾਂ ਕਾਰਨ ਉਨ੍ਹਾਂ ਦੀ ਹਾਰ ਹੋਈ ਸੀ।ਸਲਾਰੀਆ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ ਮਾਮਲਾ ਦਰਜ ਉਨ੍ਹਾਂ ਕਿਹਾ ਕਿ ਦੋਵਾਂ ਕਾਂਗਰਸੀ ਆਗੂਆਂ ਨੂੰ ਮੁਆਫੀ ਮੰਗਣ ਦਾ ਮੌਕਾ ਦਿੱਤਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।ਭਾਜਪਾ ਲੀਡਰ ਨੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਨੂੰ ਉਨ੍ਹਾਂ 'ਤੇ ਲਾਏ ਇਲਜ਼ਾਮ ਸਾਬਤ ਕਰਨ ਲਈ ਕਿਹਾ ਹੈ।ਸਲਾਰੀਆ 'ਤੇ ਟਿੱਪਣੀ ਕਰਨ ਦੇ ਦੋਸ਼ 'ਚ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ 'ਤੇ ਮਾਮਲਾ ਦਰਜ ਪਠਾਨਕੋਟ ਅਦਾਲਤ ਨੇ ਮਾਮਲੇ ਦੀ ਅਗਲੀ ਤਾਰੀਖ਼ 20 ਅਪ੍ਰੈਲ ਨੂੰ ਦਿੱਤੀ ਹੈ।ਇਸ ਦਿਨ ਸਲਾਰੀਆ ਆਪਣੇ ਪੱਖ ਵਿੱਚ ਸਬੂਤ ਪੇਸ਼ ਕਰਨਗੇ।ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।ਇਸ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 11 ਅਕਤੂਬਰ 2017 ਨੂੰ ਹੋਈ ਸੀ।ਚੋਣਾਂ ਤੋਂ ਪਹਿਲਾਂ ਸਵਰਨ ਸਲਾਰੀਆ 'ਤੇ ਸਾਬਕਾ ਏਅਰਹੋਸਟੈੱਸ ਨਾਲ ਵਿਆਹ ਦਾ ਲਾਰਾ ਲਾ ਕੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment