ਸਵੇਰੇ ਜਾਗਣ ‘ਚ ਹੋਈ ਦੇਰੀ, ਪਤੀ ਨੇ ਚੁੱਕਿਆ ਇਹ ਕਦਮ, ਕਰਵਾਇਆ ਸੀ ਪ੍ਰੇਮ ਵਿਆਹ

ਸਵੇਰੇ ਜਾਗਣ 'ਚ ਹੋਈ ਦੇਰੀ, ਪਤੀ ਨੇ ਚੁੱਕਿਆ ਇਹ ਕਦਮ, ਕਰਵਾਇਆ ਸੀ ਪ੍ਰੇਮ ਵਿਆਹ
ਸਵੇਰੇ ਜਾਗਣ 'ਚ ਹੋਈ ਦੇਰੀ, ਪਤੀ ਨੇ ਚੁੱਕਿਆ ਇਹ ਕਦਮ, ਕਰਵਾਇਆ ਸੀ ਪ੍ਰੇਮ ਵਿਆਹ

ਸਵੇਰੇ ਜਾਗਣ ‘ਚ ਹੋਈ ਦੇਰੀ, ਪਤੀ ਨੇ ਚੁੱਕਿਆ ਇਹ ਕਦਮ, ਕਰਵਾਇਆ ਸੀ ਪ੍ਰੇਮ ਵਿਆਹ

ਵੈਸੇ ਕਹਿੰਦੇ ਹਨ ਕਿ ਪ੍ਰੇਮ ਵਿਆਹ ‘ਚ ਦੋਵਾਂ ਜੀਆਂ ‘ਚ ਆਪਸੀ ਸਮਝ ਵੱਧ ਹੁੰਦੀ ਹੈ ਪਰ ਯੂ.ਪੀ ‘ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੂੰ ਉਸ ਦੇ ਪਤੀ ਨੇ ਤਲਾਕ ਦੇ ਦਿੱਤਾ ਕਿਉਂਕਿ ਕਿ ਉਹ ਸਵੇਰੇ ਲੇਟ ਉਠਦੀ ਸੀ।  ਪਤੀ ਨੇ ਆਪਣੀ ਬੀਵੀ ਨੂੰ ਘਰੋਂ ਕੱਢ ਕੇ ਜਿੰਦਰਾ ਮਾਰ ਕੇ ਉਹ ਆਪ ਵੀ ਕਿਤੇ ਭੱਜ ਗਿਆ।

ਇਹ ਮਾਮਲਾ ਹੈ ਅਜੀਮਨਗਰ ਅਧੀਨ ਪੈਂਦੇ ਪਿੰਡ ਨਗਲੀਆ ਆਕਿਲ ਦਾ, ਜਿੱਥੇ ਪੁਲਿਸ ਨੇ ਪੀੜਤਾ ਦੀ ਮਦਦ ਕਰ ਜਿੰਦਰਾ ਖੁਲਵਾ ਉਸਨੂੰ ਘਰ ਦੇ ਅੰਦਰ ਭਿਜਵਾਇਆ।
ਸਵੇਰੇ ਜਾਗਣ 'ਚ ਹੋਈ ਦੇਰੀ, ਪਤੀ ਨੇ ਚੁੱਕਿਆ ਇਹ ਕਦਮ, ਕਰਵਾਇਆ ਸੀ ਪ੍ਰੇਮ ਵਿਆਹਕੀ ਹੈ ਮਾਮਲਾ?

ਗੁਲਅਫ਼ਸ਼ਾ ਨਾਮੀ ਲੜਕੀ ਦਾ ਨਿਕਾਹ ਤਕਰੀਬਨ ਛੇ ਮਹੀਨੇ ਪਹਿਲਾਂ ਕਾਸਿਮ ਨਾਮ ਦੇ ਨੌਜਵਾਨ ਨਾਲ ਹੋਇਆ ਸੀ ਜਿਸ ‘ਚ ਕੁਝ ਦਿਨ ਬਾਅਦ ਹੀ ਖਟਾਸ ਆ ਗਈ ਸੀ।

ਲੜਕਾ ਲੜਕੀ ਦੀ ਰੋਜ਼ ਕੁੱਟਮਾਰ ਕਰਨ ਲੱਗਿਆ। ਕੁਝ ਇਸ ਤਰ੍ਹਾਂ ਫਿਰ ਹੋਇਆ ਜਦੋਂ ਲੜਕੀ ਨੇ ਉੱਠਣ ‘ਚ ਦੇਰੀ ਹੋ ਗਈ ਅਤੇ ਕਾਸਿਮ ਨੇ ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੇ ਗੁਲਅਫਸ਼ਾ ਨੂੰ ਤਿੰਨ ਤਲਾਕ ਦੇ ਕੇ ਘਰੋਂ ਕੱਢ ਦਿੱਤਾ।

ਕਿਉਂਕਿ ਲੜਕੀ ਨੇ ਪ੍ਰੇਮ ਪ੍ਰਸੰਗ ਤੋਂ ਬਾਅਦ ਵਿਆਹ ਕਰਵਾਇਆ ਸੀ ਇਸ ਲਈ ਉਸਦੇ ਘਰਦੇ ਵੀ ਇਸ ਗੱਲ ਤੋਂ ਨਾਰਾਜ਼ ਸਨ, ਸੋ ਲੜਕੀ ਮਦਦ ਲਈ ਪੁਲਿਸ ਕੋਲ ਪਹੁੰਚੀ।
ਸਵੇਰੇ ਜਾਗਣ 'ਚ ਹੋਈ ਦੇਰੀ, ਪਤੀ ਨੇ ਚੁੱਕਿਆ ਇਹ ਕਦਮ, ਕਰਵਾਇਆ ਸੀ ਪ੍ਰੇਮ ਵਿਆਹਫਿਲਹਾਲ ਲੜਕੀ ਨੇ ਆਪਣੇ ਸਹੁਰਿਆਂ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਲੜਕੀ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਜਾਵੇਗੀ।

—PTC News