ਮੁੱਖ ਖਬਰਾਂ

ਸਵੇਰੇ ਸੱਤ ਵਜੇ ਮਾਨਸਾ ਦੁਬਾਰਾ ਲੱਗੇਗਾ ਕਰਫਿਊ, ਸੂਬਾ ਦਾ ਮਾਹੌਲ ਸ਼ਾਂਤ, ਡੀਜੀਪੀ ਹਰਿਆਣਾ

By Joshi -- August 27, 2017 7:08 pm -- Updated:Feb 15, 2021

ਸਵੇਰੇ ਸੱਤ ਵਜੇ ਮਾਨਸਾ ਵਿਚ ਕਰਫਿਊ ਲੱਗ ਜਾਵੇਗਾ। ਸਾਰੇ ਵਿਦਿਅਕ ਅਦਾਰੇ ਕੱਲ੍ਹ ਜ਼ਿਲਾ ਵਿਚ ਬੰਦ ਹੋਣਗੇ। ਹੁਣ ਤੱਕ ਡੇਰਾ ਪ੍ਰਮੁੱਖ ਦੇ ਕਾਫਲੇ ਦੀਆਂ 20 ਕਾਰਾਂ ਨੂੰ ਕਬਜੇ 'ਚ ਲੈ ਲਿਆ ਗਿਆ ਹੈ ਅਤੇ 120 ਗੱਡੀਆਂ ਨੂੰ ਕਾਬੂ ਕਰਨਾ ਅਜੇ ਬਾਕੀ ਹੈ। 52 ਕੇਸ ਦਰਜ ਹੋ ਚੁੱਕੇ ਹਨ ਅਤੇ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਡੇਰਾ ਦੇ ਬੁਲਾਰਿਆਂ ਆਦਿਤਿਆ ਇੰਸਾ ਅਤੇ ਧੀਮਾਨ ਇੰਸਾ ਸਮੇਤ ਦੋ ਹੋਰਨਾਂ ਵਿਅਕਤੀਆਂ ਖਿਲਾਫ ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸੈਕਟਰ ੫ ਦੇ ਥਾਣੇ ਵਿਚ ਇਕ ਐਫਆਈਆਰ ਦਰਜ ਕੀਤੀ ਗਈ ਹੈ।

ਹਰਿਆਣਾ ਦੇ ਗ੍ਰਹਿ ਵਿਭਾਗ ਨੇ ਰਾਜ ਵਿਚ 29 ਅਗਸਤ ਨੂੰ ਸਵੇਰੇ 11:30 ਵਜੇ ਤਕ ਮੋਬਾਈਲ ਇੰਟਰਨੈਟ, ਐਸਐਮਐਸ ਅਤੇ ਸਾਰੀ ਡੌਂਗਲ ਸੇਵਾਵਾਂ ਨੂੰ ਚਾਲੂ ਕਰਨ ਦੇ ਹੁਕਮ ਦਿੱਤੇ ਹਨ।

—PTC News