ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ਼ ਫਾਜ਼ਿਲਕਾ 'ਚ ਕੀਤੀ ‘ਪੋਲ ਖੋਲ੍ਹ" ਰੈਲੀ

By Shanker Badra - February 07, 2018 2:02 pm

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ਼ ਫਾਜ਼ਿਲਕਾ 'ਚ ਕੀਤੀ ‘ਪੋਲ ਖੋਲ੍ਹ" ਰੈਲੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫਾਜ਼ਿਲਕਾ 'ਚ ਕਾਂਗਰਸ ਸਰਕਾਰ ਖਿਲਾਫ਼ ‘ਪੋਲ ਖੋਲ੍ਹ ਰੈਲੀ ਕੀਤੀ ਹੈ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ਼ ਫਾਜ਼ਿਲਕਾ 'ਚ ਕੀਤੀ ‘ਪੋਲ ਖੋਲ੍ਹ" ਰੈਲੀਜਿਸ 'ਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਦੇ ਵਰਕਰਾਂ ਨੇ ਸਮੂਹਲੀਅਤ ਕੀਤੀ ਹੈ।ਇਸ ਰੈਲੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ।ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ ਹੈ।ਸ.ਸੁਖਬੀਰ ਸਿੰਘ ਬਾਦਲ ਨੇ ਸਬੋਧਨ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਸਰਕਾਰ ਚਲਾਉਣ 'ਚ ਫੇਲ ਸਾਬਿਤ ਹੋਈ ਹੈ।ਕੈਪਟਨ ਪੰਜਾਬ ਦਾ ਪਹਿਲਾਂ ਮੁੱਖ ਮੰਤਰੀ ਹੈ ਜੋ ਚੋਣਾਂ ਤੋਂ ਬਾਅਦ ਅੱਜ ਤੱਕ ਕਿਸੇ ਵੀ ਪਿੰਡ ਨਹੀਂ ਗਿਆ ਅਤੇ ਨਾ ਹੀ ਕਿਸੇ ਸ਼ਹਿਰ 'ਚ ਗਿਆ ਹੈਇਥੋਂ ਤੱਕ ਕਿ ਆਪਣੇ ਦਫਤਰ ਵੀ ਨਹੀਂ ਗਿਆ।ਉਨ੍ਹਾਂ ਕਿਹਾ ਕੇ ਪੰਜਾਬ ਦੇ ਲੋਕਾਂ ਨੂੰ ਜੋ ਕੁੱਝ ਵੀ ਦਿੱਤਾ ਹੈ ਉਹ ਸ.ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ਼ ਫਾਜ਼ਿਲਕਾ 'ਚ ਕੀਤੀ ‘ਪੋਲ ਖੋਲ੍ਹ" ਰੈਲੀਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਲੋਕਾਂ ਨੂੰ ਦਿੱਤਾ ਤਾਂ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਬਾਅਦ ਸਭ ਕੁੱਝ ਬੰਦ ਕਰਵਾ ਦਿੱਤਾ ਹੈ।ਉਨ੍ਹਾਂ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਤੀਰਥ ਯਾਤਰਾ ਸੇਵਾ ,ਬੁਢਾਪਾ ਪੈਨਸ਼ਲ,ਗੈਸ ਸਿਲੰਡਰ ,ਸਿਹਤ ਬੀਮਾ ਯੋਜਨਾ,ਜਾਨ ਬੀਮਾ ਇਹ ਸਭ ਅਕਾਲੀ ਦਲ ਵੱਲੋ ਦਿੱਤੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ।ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ਼ ਫਾਜ਼ਿਲਕਾ 'ਚ ਕੀਤੀ ‘ਪੋਲ ਖੋਲ੍ਹ" ਰੈਲੀਸ.ਬਾਦਲ ਨੇ ਸੁਨੀਲ ਜਾਖੜ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਹੈ ਕਿ ਜਾਖੜ ਨੇ ਗੁੰਡਾਰਾਜ ਸਥਾਪਿਤ ਕੀਤਾ ਹੈ ਤੇ ਲੋਕਾਂ 'ਤੇ ਝੂਠੇ ਕੇਸ ਬਣਾਏ ਹਨ।ਬੱਚਿਆਂ,ਬੁਢਿਆਂ ਤੋਂ ਘਰ ਖੋਹੇ ਗਏ ਹਨ ਅਤੇ ਮਾਵਾਂ ਨੂੰ ਘਰੋਂ  ਬੇਘਰ ਕਰ ਦਿੱਤਾ ਹੈ।ਉਨ੍ਹਾਂ ਨੇ ਜਾਖੜ 'ਤੇ ਵਾਰ ਕਰਦਿਆਂ ਕਿਹਾ ਕਿ ਜੇ ਜਾਖੜ 'ਚ ਹਿੰਮਤ ਹੈ ਤਾਂ ਅਗਲੀ ਵਾਰ ਚੋਣਾਂ ਫਿਰੋਜ਼ਪੁਰ ਤੋਂ ਲੜ ਕੇ ਦਿਖਾਵੇ।ਸ.ਬਾਦਲ ਨੇ ਕਿਹਾ ਕਿ ਪੰਜਾਬੀ ਉਹ ਬਹੁਦਰ ਕੌਮ ਹੈ ਜਿਸ ਨੂੰ ਪਿਆਰ ਨਾਲ ਤਾਂ ਜਿਤਿਆ ਜਾ ਸਕਦਾ ਹੈ ਪਰ ਦਵਾਅ ਨਾਲ ਕਦੇ ਵੀ ਨਹੀਂ ਜਿੱਤਿਆ ਜਾ ਸਕਦਾ।
-PTCNews

adv-img
adv-img