ਸਾਈਬਰ ਹਮਲੇ ਨੇ ਪਾਈਆਂ ਦੁਨੀਆਂ ਨੂੰ ਭਾਜੜਾਂ

ਵਾਸ਼ਿੰਗਟਨ: ਵਿਸ਼ਵ ਪ੍ਰਸਿੱਧ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ ਮਾਈਕਰੋਸੋਫਟ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ “ਰੈਂਸਮਵੇਅਰ” ਨਾਮੀ ਹਮਲਾ ਕੰਪਿਊਟਰਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਇਸ ਸਾਈਬਰ ਹਮਲੇ ਤੋਂ ਲਗਭਗ 150 ਦੇਸ਼ ਅਤੇ 2 ਲੱਖ ਤੋਂ ਉਪਰ ਕੰਪਿਊਟਰ ਪ੍ਰਭਾਵਿਤ ਹੋ ਚੁੱਕੇ ਹਨ।ਇਸ ਤੋਂ ਬਚਣ ਲਈ ਮਾਈਕਰੋਸੋਫਟ ਨੇ ਸਰਕਾਰਾਂ ਨੂੰ ਵੀ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ।
ਦੱਸਣਯੋਗ ਹੈ ਕਿ ਇਹ ਹਮਲਾ ਹੁੰਦੇ ਹੀ ਕੰਪਿਊਟਰ ਫਾਈਲਾਂ ਇਨਕਰਿਪਟਡ ਫਾਰਮ ਵਿੱਚ ਚਲੇ ਜਾਂਦੀਆਂ ਹਨ, ਜਿਸਨੂੰ ਵਾਪਿਸ ਕਰਨ ਬਦਲੇ ਮਾਲਕ ਤੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ। ਅਮਰੀਕੀ ਖੁਫੀਆ ਵਿਭਾਗ ਨੇ ਇਸ ਬਾਰੇ ਚੇਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ ਅਤੇ ਇਸ ਤੋਂ ਬਚਣ ਲਈ ਇੱਕ ਪ੍ਰੋਗਰਾਮ ਵੀ ਬਣਾਇਆ ਸੀ ਪਰ ਬਹੁਤੇ ਲੋਕਾਂ ਨੇ ਉਸ ਸਮੇਂ ਇਸ ਪ੍ਰੋਗਰਾਮ ਨੂੰ ਡਾਊਨਲੋਡ ਕਰਨਾ ਜ਼ਰੂਰੀ ਨਹੀਂ ਸਮਝਿਆ ਸੀ।

ਮਾਹਿਰਾਂ ਅਨੁਸਾਰ ਇਹ ਵਾਇਰਸ ਈ-ਮੇਲ ਰਾਹੀਂ ਭੇਜਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕੋਈ ਵੀ ਅਨਜਾਣ ਈ-ਮੇਲ ਜਾਂ ਅਟੈਚਮੈਂਟ ਨੂੰ ਡਾਊਨਲੋਡ ਨਾ ਕੀਤਾ ਜਾਵੇ।

—PTC News