ਸਾਬਕਾ ਪੁਲੀਸ ਮੁਖੀ ਕੇ.ਪੀ.ਐਸ. ਗਿੱਲ ਦੀਆਂ ਅੰਤਮ ਰਸਮਾਂ ਵਿੱਚ ਪੰਜਾਬ ਦੇ ਡੀ.ਜੀ.ਪੀ., ਭਰਤਇੰਦਰ ਸਿੰਘ ਚਾਹਲ ਅਤੇ ਓ.ਐਸ.ਡੀ. ਸ਼ਾਮਲ ਹੋਣਗੇ

By Joshi - May 27, 2017 7:05 pm
  • ਸਸਕਾਰ ਮੌਕੇ ਸਤਿਕਾਰ ਵਜੋਂ ਪੰਜਾਬ ਪੁਲੀਸ ਵੱਲੋਂ ਗਾਰਡ ਆਫ ਆਨਰ ਦਿੱਤਾ ਜਾਵੇਗਾ

ਚੰਡੀਗੜ: ਪੰਜਾਬ ਪੁਲੀਸ ਵੱਲੋਂ ਐਤਵਾਰ ਦੀ ਦੁਪਹਿਰ ਨੂੰ ਦਿੱਲੀ ਵਿਖੇ ਸਾਬਕਾ ਪੁਲੀਸ ਮੁਖੀ ਕੇ.ਪੀ.ਐਸ. ਗਿੱਲ ਦੀਆਂ ਅੰਤਮ ਰਸਮਾਂ ਮੌਕੇ ਸਤਿਕਾਰ ਵਜੋਂ ਗਾਰਡ ਆਫ ਆਨਰ ਪੇਸ਼ ਕੀਤਾ ਜਾਵੇਗਾ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਚੱਲ ਵਸੇ ਸਾਬਕਾ ਪੁਲੀਸ ਮੁਖੀ ਦਾ ਸਸਕਾਰ ਐਤਵਾਰ ਨੂੰ ਦਿੱਲੀ ਦੇ ਲੋਧੀ ਗਾਰਡਨ ਸਮਸ਼ਾਨਘਾਟ ਵਿੱਚ ਹੋਵੇਗਾ ਜਿੱਥੇ ਸੀ.ਆਰ.ਪੀ.ਐਫ, ਦਿੱਲੀ ਪੁਲੀਸ ਅਤੇ ਪੰਜਾਬ ਪੁਲੀਸ ਵੱਲੋਂ ਸਾਂਝਾ ਪੁਲੀਸਸਨਮਾਨ ਦਿੱਤਾ ਜਾਵੇਗਾ।

ਸੂਬੇ ਵਿੱਚ ਅੱਤਵਾਦ ਦਾ ਸਫਾਇਆ ਕਰਕੇ ਸ਼ਾਂਤੀ ਬਹਾਲ ਕਰਨ ਵਾਲੇ ਸ੍ਰੀ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੰਜਾਬ ਪੁਲੀਸ ਦੀ ਅਗਵਾਈ ਡੀ.ਜੀ.ਪੀ. ਸੁਰੇਸ਼ ਅਰੋੜਾ ਕਰਨਗੇ।

ਬੁਲਾਰੇ ਅਨੁਸਾਰ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਅੰਤਮ ਸੰਸਕਾਰ ਮੌਕੇ ਪੰਜਾਬ ਸਰਕਾਰ ਦੀ ਨੁਮਾਇੰਦੀ ਕਰਨਗੇ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਮੁੱਖ ਮੰਤਰੀ ਦੇ ਓ.ਐਸ.ਡੀ. ਕਰਨਪਾਲ ਸੇਖੋਂ ਫੁੱਲ ਮਾਲਾਵਾਂ ਭੇਟਕਰਨਗੇ।

ਸੂਬੇ ਨੂੰ ਅੱਤਵਾਦ ਦੀ ਜਕੜ ਵਿੱਚੋਂ ਕੱਢ ਕੇ ਸ਼ਾਂਤੀ ਦੇ ਮਾਰਗ ’ਤੇ ਲਿਆਉਣ ਲਈ ਸ੍ਰੀ ਗਿੱਲ ਦੇ ਵਡਮੁੱਲੇ ਯੋਗਦਾਨ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇਸਥਿਰਤਾ ਬਹਾਲ ਕਰਨ ਲਈ ਸ੍ਰੀ ਗਿੱਲ ਦੀ ਭੂਮਿਕਾ ਨੂੰ ਭੁਲਾਇਆ ਜਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਉਹ ਦੇਸ਼ ਭਰ ਵਿੱਚ ਪੁਲੀਸ ਤੇ ਸੁਰੱਖਿਆ ਬਲਾਂ ਲਈ ਸਦਾ ਮਿਸਾਲ ਬਣੇ ਰਹਿਣਗੇ ਕਿ ਕਿਸ ਤਰਾਂ ਹੌਸਲੇ ਤੇ ਦਿ੍ਰੜਤਾ ਨਾਲ ਸਭ ਤੋਂ ਗੁੰਝਲਦਾਰ ਸਮੱਸਿਆ ਨੂੰਹੱਲ ਕੀਤਾ ਜਾ ਸਕਦਾ ਹੈ।

ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਅਤੇ ਪੰਜਾਬ ਦੇ ਡੀ.ਜੀ.ਪੀ. ਵਜੋਂ ਸੇਵਾ ਨਿਭਾਉਣ ਵਾਲੇ ਸ੍ਰੀ ਗਿੱਲ ਸਾਲ 2006-07 ਦੌਰਾਨ ਛੱਤੀਸਗੜ ਸਰਕਾਰ ਦੇ ਸੁਰੱਖਿਆ ਸਲਾਹਕਾਰ ਵੀ ਰਹੇ।

—PTC News

adv-img
adv-img