ਮੁੱਖ ਖਬਰਾਂ

ਸਾਵਧਾਨ! ਜੂਨ ਦੀ ਇਸ ਤਰੀਕ ਨੂੰ ਨਹੀਂ ਮਿਲੇਗਾ ਪੈਟਰੋਲ!

By Joshi -- June 11, 2017 6:06 pm -- Updated:Feb 15, 2021

ਨਵੀਂ ਦਿੱਲੀ: ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ (ਐਫਏਆਈਪੀਟੀ) ਦੇ ਕੌਮੀ ਸਕੱਤਰ ਅਤੇ ਬੁਲਾਰੇ ਸੁਖਮਿੰਦਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੇ ਮਾਣਯੋਗ ਕੌਮੀ ਪ੍ਰਧਾਨ ਅਸ਼ੋਕ ਬਧਵਰ ਨੇ ਪੈਟਰੋਲੀਅਮ ਅਤੇ ਕਦਰਤੀ ਗੈਸ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਪੈਟਰੋਲੀਅਮ ਉਤਪਾਦਾਂ ਦੇ ਪ੍ਰਚੂਨ ਮੁੱਲ ਨੂੰ ਰੋਜ਼ਾਨਾ ਅਧਾਰ 'ਤੇ ਬਦਲਣ ਲਈ ਤੇਲ ਮਾਰਕੀਟਿੰਗ ਕੰਪਨੀਆਂ ਦੇ ਫੈਸਲੇ ਖਿਲਾਫ ਦੇਸ਼ ਦੇ ਪੈਟਰੋਲ ਪੰਪਾਂ ਵੱਲੋਂ 16 ਜੂਨ ਨੂੰ "ਨਾ ਵਿਕਰੀ, ਨਾ ਖਰੀਦ" ਤਹਿਤ ਪੈਟਰੋਲ ਪੰਪ ਬੰਦ ਰੱਖਣ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ।

ਜਾਰੀ ਪ੍ਰੈਸ ਨੋਟ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਕਿਹਾ ਕਿ ਕੀਮਤਾਂ ਵਿੱਚ ਰੋਜ਼ਾਨਾ ਬਦਲਾਅ ਹੋਣ ਦਾ ਮਤਲਬ ਹੈ ਕਿ ਡੀਲਰ ਨੂੰ ਹਰ ਰਾਤ ਪੈਟਰੋਲ ਅਤੇ ਡੀਜ਼ਲ ਦੇ ਸੋਧੇ ਹੋਏ ਮੁੱਲ ਨੂੰ ਲਾਗੂ ਕਰਨ ਲਈ ਨਿੱਜੀ ਤੌਰ 'ਤੇ ਰਿਟੇਲ ਆਊਟਲੈਟ ਵਿੱਚ ਮੌਜੂਦ ਹੋਣਾ ਪਵੇਗਾ ਜੋ ਕਿ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਹੜਤਾਲ ਰਾਹੀਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਫੈਸਲਾ ਅਮਲ ਵਿੱਚ ਨਾ ਲਿਆਂਦਾ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਬੇਨਿਯਮੀ ਹੜਤਾਲ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਦਾ ਜੋ ਕਿ 24 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ।

—PTC News