ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ

ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ

ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ:ਸਾਹਿਬਜਾਦਾ ਜੋਰਾਵਰ ਸਿੰਘ ਜੀ ਜਿੰਨਾਂ ਦਾ ਜਨਮ 1696 ਈ: ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ।ਸਾਹਿਬਜਾਦਾ ਜੋਰਾਵਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਪੁੱਤਰ ਸੀ।ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂਵਜ਼ੀਰ ਖਾਨ ਵੱਲੋਂ ਛੋਟੇ ਸਾਹਿਬਜਾਦਿਆਂ ਨੂੰ ਇਸ ਕਾਰਨ ਨੀਂਹਾਂ ‘ਚ ਚਿਣਵਾ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਮੁਸਲਿਮ ਧਰਮ ਕਬੂਲਣ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਵਜੀਰ ਖਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ।ਉਸ ਵਕਤ ਸਾਹਿਬਜਾਦਾ ਜੋਰਾਵਰ ਸਿੰਘ ਜੀ ਦੀ ਉਮਰ ਸਿਰਫ 9 ਸਾਲ ਸੀ।ਏਨੀ ਛੋਟੀ ਉਮਰ ਦੇ ਵਿੱਚ ਹੀ ਸਾਹਿਬਜਾਦਾ ਜੋਰਾਵਰ ਸਿੰਘ ਜੀ ਨੂੰ ਉਹ ਸੂਝ-ਬੂਝ ਸੀ ਜਿਸ ਨਾਲ ਇੱਕ ਕੌਮ ਦਾ ਸਿਰ ਉੱਚਾ ਹੋ ਸਕੇ।ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂਇਸ ਗੱਲ ਦੀ ਮਿਸਾਲ ਉਹ ਸਮਾਂ ਦਿੰਦਾ ਹੈ ਜਦੋਂ ਵਜ਼ੀਰ ਖਾਨ ਦੇ ਹੁਕਮਾਂ ਅਨੁਸਾਰ ਛੋਟਾ ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫਤਿਹ ਸਿੰਘ ਜੀ ਨੂੰ ਦਰਬਾਰ ‘ਚ ਲਿਆਂਦਾਂ ਜਾ ਰਿਹਾ ਸੀ ਤੇ ਉਸ ਵਕਤ ਵਜ਼ੀਰ ਖਾਨ ਦੇ ਸਿਪਾਹੀਆਂ ਨੇ ਦਰਬਾਰ ਦਾ ਵੱਡਾ ਗੇਟ ਬੰਦ ਕਰ ਦਿੱਤਾ ਸੀ ਤੇ ਇੱਕ ਛੋਟਾ ਗੇਟ ਅੰਦਰ ਆਉਣ ਦੇ ਲਈ ਖੁੱਲਾ ਰੱਖਿਆ ਸੀ।ਇਸ ਸਾਰੀ ਗੱਲ ਦੇ ਪਿੱਛੇ ਵਜ਼ੀਰ ਖਾਨ ਦਾ ਇਹ ਮਕਸਦ ਸੀ ਕਿ ਜਦੋਂ ਦੋਵੇਂ ਸਾਹਿਬਜਾਦੇ ਅੰਦਰ ਆਉਣ ਤਾਂ ਸਿਰ ਝੁਕਾ ਅੰਦਰ ਆਉਣ।ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂਪਰ ਸਾਹਿਬਜਾਦਿਆਂ ਦੀ ਸੂਝ- ਬੂਝ ਨੇ ਵਜ਼ੀਰ ਖਾਨ ਦੀ ਇਸ ਯੋਜਨਾ ਤੇ ਪਾਣੀ ਫੇਰ ਦਿੱਤਾ।ਸਾਹਿਬਜਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜਾਦਾ ਫਤਿਹ ਸਿੰਘ ਜੀ ਨੇ ਜਿਸ ਵਕਤ ਉਸ ਗੇਟ ਚੋਂ ਲੰਘਨਾ ਸੀ ਉਸ ਵਕਤ ਆਪਣਾ ਪੈਰ ਗੇਟ ਅੰਦਰ ਰੱਖਿਆ ਤੇ ਬਿਨਾਂ ਸੀਸ ਝੁਕਾਏ ਅੰਦਰ ਪਰਵੇਸ਼ ਕੀਤਾ।ਉਸ ਵਕਤ ਸਾਰੇ ਮੁਗ਼ਲ ਸਿਪਾਹੀ ਸਾਹਿਬਜਾਦਿਆਂ ਦੀ ਨਿਡਰਤਾ ਤੇ ਸੂਝ-ਬੂਝ ਤੇ ਹੈਰਾਨ ਹੋ ਗਏ।ਮੁਗਲਾਂ ਦੇ ਜ਼ੁਲਮ ਚਾਹੇ ਜਿੰਨੇ ਵੀ ਅੱਤਿਆਚਾਰੀ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਏਨੀ ਪੱਕੀ ਸੀ ਕਿ ਵਜ਼ੀਰ ਖਾਨ ਵਰਗੇ ਵੀ ਛੋਟੇ ਸਾਹਿਬਜਾਦੇ ਦੇ ਅੱਗੇ ਨਹੀਂ ਟਿਕ ਸਕੇ।ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂਵਜ਼ੀਰ ਖਾਨ ਨੇ ਨਾਕਾਮੀ ਦਾ ਪ੍ਰਦਰਸ਼ਨ ਕਰਦੇ ਹੋਏ ਦੋਵੇ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ।1705 ਈ: ਦੇ ਵਿੱਚ 9 ਸਾਲ ਦੀ ਉਮਰ ਵਿੱਚ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ।
-PTCNews