ਮੁੱਖ ਖਬਰਾਂ

ਸਿੱਕਮ ਹਾਈ ਕੋਰਟ ਵੱਲੋਂ ਗੁਰਦੁਆਰਾ ਡਾਂਗਮਾਰ ਕੇਸ ਵਿਚ ਸਥਿਤੀ ਜਿਵੇਂ ਹੈ, ਉਵੇਂ ਹੀ ਬਰਕਰਾਰ ਰੱਖਣ ਦੇ ਹੁਕਮ

By Joshi -- December 01, 2017 4:20 pm

ਗੁਰਦੁਆਰਾ ਸਾਹਿਬ ਪਿਛਲੇ 50 ਵਰਿ•ਆਂ ਤੋਂ ਮੌਜੂਦ ਹੈ, ਇਹ ਸਾਬਤ ਕਰਨ ਲਈ ਢੁਕਵੇਂ ਸਬੂਤ ਮੌਜੂਦ : ਸਿਰਸਾ

ਨਵੀਂ ਦਿੱਲੀ: ਸਿਕੱਮ ਹਾਈ ਕੋਰਟ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਮਾਮਲੇ ਵਿਚ ਸਥਿਤੀ ਜਿਵੇਂ ਹੈ, ਉਵੇਂ ਹੀ ਬਰਕਰਾਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 29 ਮਾਰਚ 2018 ਦੀ ਤਾਰੀਕ ਤੈਅ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਮਾਮਲੇ ਵਿਚ ਸਥਿਤ ਹੈ, ਉਵੇਂ ਹੀ ਬਰਕਰਾਰ ਰੱਖੀ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਸਿੱਕਮ ਹਾਈ ਕੋਰਟ ਵੱਲੋਂ ਗੁਰਦੁਆਰਾ ਡਾਂਗਮਾਰ ਕੇਸ ਵਿਚ ਸਥਿਤੀ ਜਿਵੇਂ ਹੈ, ਉਵੇਂ ਹੀ ਬਰਕਰਾਰ ਰੱਖਣ ਦੇ ਹੁਕਮਉਹਨਾਂ ਦੱਸਿਆ ਕਿ ਸਰਕਾਰ ਨੇ ਅਦਾਲਤ ਅੱਗੇ ਆਪਣੀਆਂ ਦਲੀਲਾਂ ਗੁੰਮਰਾਹਕੁੰਨ ਤਰੀਕੇ ਨਾਲ ਪੇਸ਼ ਕਰਨ ਦਾ ਯਤਨ ਕੀਤਾ ਤੇ ਅਦਾਲਤ ਨੂੰ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਬਣਿਆ ਹੈ ਜਿਸ 'ਤੇ ਸਾਡੇ ਵਕੀਲ ਸ੍ਰੀ ਨਵੀਨ ਬਾਰਿਕ ਨੇ ਇਸਦਾ ਜ਼ੋਰਦਾਰ ਵਿਰੋਧ ਕੀਤਾ ਤੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦਾ ਕੇਸ ਨਾਲ ਸਰੋਕਾਰ ਨਹੀਂ ਹੈ ਤੇ ਜੇਕਰ ਲੋੜ ਹੈ ਤਾਂ ਸਰਕਾਰ ਵੱਖਰਾ ਦੀਵਾਨੀ ਮੁਕੱਦਮਾ ਦਾਇਰ ਕਰ ਸਕਦੀ ਹੈ। ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ ਵੱਖਰਾ ਹੈ ਤੇ ਸਰਕਾਰ ਖੁਦ ਮੰਨ ਚੁੱਕੀ ਹੈ ਕਿ ਮੌਜੂਦਾ ਥਾਂ 'ਤੇ ਗੁਰਦੁਆਰਾ ਸਾਹਿਬ ਪਿਛਲੇ 20 ਸਾਲਾਂ ਤੋਂ ਮੌਜੂਦ ਹੈ।

ਸਿਰਸਾ ਅੱਗੇ ਦੱਸਿਆ ਕਿ ਸਰਕਾਰ ਸਥਾਨਕ ਪੰਚਾਇਤ ਨਾਲ ਰਲੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਦੇ ਢਾਂਚੇ ਨੂੰ ਖਤਮ ਕਰਨਾ ਚਾਹੁੰਦੀ ਹੈ।

ਸਿਰਸਾ ਨੇ ਕਿਹਾ ਕਿ ਮਾਣਯੋਗ ਅਦਾਲਤ ਨੇ ਮੌਕੇ 'ਤੇ ਸਥਿਤੀ ਜਿਵੇਂ ਹੈ, ਉਵੇਂ ਹੀ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ ਤੇ ਮਾਮਲੇ 'ਤੇ ਅਗਲੀ ਸੁਣਵਾਈ ਵਾਸਤੇ 29 ਮਾਰਚ 2018 ਦੀ ਤਾਰੀਕ ਨਿਸ਼ਚਿਤ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਹੁਕਮ ਦੀ ਬਦੌਲਤ ਹੁਣ ਮੌਕੇ 'ਤੇ ਕਿਸੇ ਵੀ ਤਰ•ਾਂ ਦੀ ਉਸਾਰੀ ਜਾਂ ਤਬਦੀਲੀ 'ਤੇ ਪਾਬੰਦੀ ਹੋਵੇਗੀ ਤੇ ਸਰਕਾਰ ਇਥੇ ਕੁਝ ਵੀ ਨਹੀਂ ਕਰ ਸਕੇਗੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਹੋਰ ਕਿਹਾ ਕਿ ਸਾਡੇ ਕੋਲ ਢੁਕਵੇਂ ਸਬੂਤ ਹਨ ਜਿਸ ਤੋਂ ਸਾਬਤ ਕਰ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਜਿਥੇ ਪਿਛਲ 50 ਸਾਲ ਤੋਂ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਸਥਾਨਕ ਅਫਸਰਾਂ ਨੇ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਹਨ ਜਿਸਦਾ ਮਕਸਦ ਗੁਰਦੁਆਰਾ ਸਾਹਿਬ ਨੂੰ ਹਟਾਉਣਾ ਹੈ ਅਤੇ ਇਹ ਮੌਕੇ 'ਤੇ ਕੌਮਾਂਤਰੀ ਮੋਨਾਸਟਰੀ ਬਣਵਾਉਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਸਥਾਨਕ ਪੰਚਾਇਤ ਤੇ ਸਰਕਾਰ ਦੇ ਯਤਨ ਸਫਲ ਨਹੀਂ ਹੋਣ ਦਿੱਤੇ ਜਾਣਗੇ ਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਹੋਰ ਸਿੱਖ ਸੰਗਠਨ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਵਾਸਤੇ ਦ੍ਰਿੜ• ਸੰਕਲਪ ਹਾਂ ਅਤੇ ਅਸਲ ਥਾਂ 'ਤੇ ਗੁਰਦੁਆਰਾ ਸਾਹਿਬ ਮੁੜ ਸਥਾਪਿਤ ਕਰਵਾ ਕੇ ਰਹਾਂਗੇ।

ਸਿਰਸਾ ਤੋਂ ਇਲਾਵਾ ਸ੍ਰੀ ਸਰਬਜੀਤ ਸਿੰਘ ਵਿਰਕ ਤੇ ਜਸਮੈਨ ਸਿੰਘ ਨੋਨੀ ਵੀ ਮੌਕੇ 'ਤੇ ਹਾਜ਼ਰ ਸਨ।

—PTC News

  • Share