ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ

ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ

ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨ:ਅਨੰਦਪੁਰ ਸਾਹਿਬ ਵਿੱਚੋਂ ਨਿੱਕਲਣ ਮਗਰੋਂ ਮਾਤਾ ਗੁਜਰੀ ‘ਤੇ ਦੋ ਨਿੱਕੇ ਸਾਹਿਬਜ਼ਾਦੇ ਕੁੱਝ ਸਿੰਘਾਂ ਸਮੇਤ ਕੀਰਤਪੁਰ ਲੰਘ ਕੇ ਸਰਸਾ ਨਦੀ ਦੇ ਕੰਢੇ ‘ਤੇ ਪੁੱਜੇ।ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨਇੱਥੋਂ ਸਭ ਤੋਂ ਪਹਿਲਾਂ ਮਾਤਾ ਗੁਜਰੀ ਤੇ ਦੋਵੇਂ ਨਿੱਕੇ ਸਾਹਿਬਜ਼ਾਦਿਆਂ ਨੂੰ ਨਦੀ ਪਾਰ ਕਰਵਾਈ ਗਈ।ਉਨ੍ਹਾਂ ਨਾਲ ਬੀਬੀ ਸੁਭਿੱਖੀ ਅਤੇ ਭਾਈ ਦੁੱਨਾ ਸਿੰਘ ਵੀ ਸਨ।ਪਹਿਲੋਂ ਉਲੀਕੇ ਪ੍ਰੋਗਰਾਮ ਮੁਤਾਬਿਕ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਇੱਥੋਂ ਚਮਕੌਰ ਵੱਲ ਨਿਕਲਣਾ ਸੀ।ਗੁਰੂ ਜੀ ਨੇ ਵੀ ਕੋਟਲਾ ਨਿਹੰਗ ਖ਼ਾਨ ਵਿਚ ਭਾਈ ਨਿਹੰਗ ਖ਼ਾਨ ਨੂੰ ਮਿਲਣ ਮਗਰੋਂ ਉਥੇ ਹੀ ਪੁੱਜਣਾ ਸੀ।ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨਮਾਤਾ ਜੀ 6 ਦਸੰਬਰ ਦੀ ਸ਼ਾਮ ਵੇਲੇ ਚਮਕੌਰ ਪੁੱਜ ਗਏ ਸਨ।ਇੱਥੋਂ ਅਗਲੇ ਦਿਨ 7 ਦਸੰਬਰ ਨੂੰ ਉਨ੍ਹਾਂ ਨੂੰ ਸਹੇੜੀ ਪਿੰਡ ਦੇ ਧੁੰਮਾ ਤੇ ਦਰਬਾਰੀ (ਜੋ ਕਿਸੇ ਸਮੇਂ ਮਸੰਦ ਰਹੇ ਸਨ) ਮਾਤਾ ਜੀ ਤੇ ਬੱਚਿਆਂ ਨੂੰ ਹਿਫ਼ਾਜ਼ਤ ਵਿਚ ਰੱਖਣ ਵਾਸਤੇ ਆਪਣੇ ਨਾਲ ਸਹੇੜੀ ਪਿੰਡ ਲੈ ਗਏ।ਆਮ ਲੋਕਾਂ ਵਿਚ ਚਰਚਾ ਹੈ ਕਿ ਉਨ੍ਹਾਂ ਨੂੰ ਉਥੋਂ ਗੰਗੂ ਨਾਂ ਦਾ ਇਕ ਬ੍ਰਾਹਮਣ ਜੋ ਗੁਰੂ ਸਾਹਿਬ ਦੇ ਘਰ ਦਾ ਰਸੋਈਆ ਸੀ,ਸਹੇੜੀ ਲੈ ਗਿਆ ਸੀ।ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨਬਹੁਤੇ ਸੋਮਿਆਂ ਮੁਤਾਬਿਕ ਜਦ ਮਾਤਾ ਜੀ ਮਸੰਦਾਂ ਦੇ ਘਰ ਸਹੇੜੀ ਪਿੰਡ ਜਾ ਕੇ ਠਹਿਰੇ ਤਾਂ ਰਾਤ ਵੇਲੇ,ਐਨਾ ਲੰਮਾ ਸਫ਼ਰ ਪੈਦਲ ਤੈਅ ਕਰਨ ਕਰ ਕੇ,ਜਲਦੀ ਸੌਂ ਗਏ ਤੇ ਉਨ੍ਹਾਂ ਨੂੰ ਬਹੁਤ ਗੂੜ੍ਹੀ ਨੀਂਦ ਆ ਗਈ।ਇਸ ਹਾਲਤ ਵਿੱਚ ਮਸੰਦਾਂ ਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ।ਜਦ ਅਗਲੇ ਦਿਨ ਸਵੇਰੇ ਉਠ ਕੇ ਥੈਲੀ ਨਾ ਵੇਖ ਕੇ ਮਾਤਾ ਜੀ ਨੇ ਥੈਲੀ ਦੀ ਚੋਰੀ ਦੀ ਗੱਲ ਕੀਤੀ ਤਾਂ ਮਸੰਦਾਂ ਦੇ ਦਿਲ ਵਿਚ ਸਗੋਂ ਹੋਰ ਪਾਪ ਆ ਗਿਆ।ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨਉਨ੍ਹਾਂ ਨੇ ਈਨਾਮ ਹਾਸਿਲ ਕਰਨ ਵਾਸਤੇ ਮਾਤਾ ਜੀ ਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ।ਇਸ ਕਰ ਕੇ ਉਨ੍ਹਾਂ ਨੇ ਉਸ ਦਿਨ 7 ਦਸੰਬਰ ਨੂੰ ਆਪਣੇ ਨੌਕਰ ਨੂੰ ਮੋਰਿੰਡਾ ਥਾਨੇ ਭੇਜ ਕੇ ਉਥੋਂ ਸਿਪਾਹੀ ਮੰਗਵਾ ਲਏ। ਮੋਰਿੰਡਾ ਸਹੇੜੀ ਤੋਂ 3-4 ਕਿਲੋਮੀਟਰ ਦੂਰ ਹੈ।ਸਿੱਖ ਇਤਿਹਾਸ:ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਸਹੇੜੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਨਅਗਲੇ ਦਿਨ 8 ਦਸੰਬਰ ਨੂੰ ਮੋਰਿੰਡਾ ਤੋਂ ਸਿਪਾਹੀ ਜਨੀ ਖ਼ਾਨ ਤੇ ਮਨੀ ਖ਼ਾਨ ਆ ਗਏ ਤੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ।ਉਸ ਦਿਨ ਉਨ੍ਹਾਂ ਨੂੰ ਮੋਰਿੰਡਾ ਹਵਾਲਾਤ ਵਿਚ ਰੱਖਿਆ ਗਿਆ ਤੇ ਅਗਲੇ ਦਿਨ ਸਰਹੰਦ ਲਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਸੂਬੇਦਾਰ ਵਜ਼ੀਰ ਖ਼ਾਨ ਕੋਲ ਪਹੁੰਚਾ ਦਿੱਤਾ ਗਿਆ।
-PTCNews