Advertisment

ਸਿੱਖ ਉਬੇਰ ਡਰਾਈਵਰ 'ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- 'ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ

author-image
Shanker Badra
New Update
ਸਿੱਖ ਉਬੇਰ ਡਰਾਈਵਰ 'ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- 'ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ
Advertisment
ਸਿੱਖ ਉਬੇਰ ਡਰਾਈਵਰ 'ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- 'ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ:ਵਿਦੇਸ਼ਾਂ ਵਿਚ ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ।ਜਿੱਥੇ ਕੁਝ ਦਿਨ ਪਹਿਲਾਂ ਨਸਲੀਭੇਦ ਭਾਵ ਦੇ ਚਲਦੇ ਆਸਟ੍ਰੇਲੀਆ ਵਿਚ ਇੱਕ ਸਿੱਖ ਦੇ ਗੈਸ ਸਟੇਸ਼ਨ ਦੀ ਭੰਨਤੋੜ ਕੀਤੇ ਜਾਣ ਦੀ ਘਟਨਾ ਸਾਮਹਣੇ ਆਈ ਸੀ,ਉੱਥੇ ਹੀ ਹੁਣ ਅਮਰੀਕਾ ਦੇ ਸੂਬੇ ਇਲੀਨੋਇਸ ਵਿਚ ਇਕ ਸਿੱਖ ਉਬੇਰ ਡਰਾਈਵਰ ਨਸਲੀ ਭੇਦਭਾਵ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਉਬੇਰ ਡਰਾਈਵਰ 'ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- 'ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ ਇਸ ਸਿੱਖ ਡਰਾਈਵਰ ਦਾ ਨਾਂ ਗੁਰਜੀਤ ਸਿੰਘ ਹੈ,ਜਿਸ 'ਤੇ ਬੀਤੀ 28 ਜਨਵਰੀ 2018 ਨੂੰ ਉਬੇਰ ਟੈਕਸੀ 'ਚ ਸਵਾਰ ਯਾਤਰੀ ਵਲੋਂ ਨਸਲੀ ਟਿੱਪਣੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ।ਜਾਣਕਾਰੀ ਅਨੁਸਾਰ ਸਿੱਖ ਡਰਾਈਵਰ ਗੁਰਜੀਤ ਸਿੰਘ ਉੱਤਰੀ-ਪੱਛਮੀ ਇਲੀਨੋਇਸ ਦਾ ਰਹਿਣ ਵਾਲਾ ਹੈ।ਉਹ ਇੱਥੇ ਉਬੇਰ ਦੇ ਡਰਾਈਵਰ ਹੋਣ ਦੇ ਨਾਲ-ਨਾਲ ਹੀ ਸਥਾਨਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ।ਇਹ ਮਾਮਲਾ ਬੁੱਧਵਾਰ ਨੂੰ ਸਾਹਮਣੇ ਆਇਆ ਸੀ।ਅਮਰੀਕਾ ਦੇ ਮਨੁੱਖੀ ਅਧਿਕਾਰ ਸੰਗਠਨ ਸਿੱਖ ਕੋਲੀਸ਼ਨ ਨੇ ਇਸ ਮੁੱਦੇ ਨੂੰ ਚੁੱਕਦਿਆਂ ਪੁਲਿਸ ਤੋਂ ਸਬੰਧਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਸਿੱਖ ਉਬੇਰ ਡਰਾਈਵਰ 'ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- 'ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ ਗੁਰਜੀਤ ਸਿੰਘ ਨੇ ਸਿੱਖ ਕੋਲੀਸ਼ਨ ਨੂੰ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ 28 ਜਨਵਰੀ ਦੀ ਰਾਤ ਤਕਰੀਬਨ 10.39 ਵਜੇ ਉਹ ਇਲੀਨੋਇਸ ਦੇ ਸ਼ਹਿਰ ਮੌਲੀਨ 'ਚ ਇਕ ਵਿਅਕਤੀ ਨੂੰ ਉਬੇਰ 'ਚ ਬਿਠਾ ਕੇ ਉਨ੍ਹਾਂ ਦੀ ਮੰਜ਼ਲ ਤੱਕ ਛੱਡਣ ਲਈ ਜਾ ਰਿਹਾ ਸੀ ਕਿ ਵਿਅਕਤੀ ਨੇ ਉਸ ਤੋਂ ਪ੍ਰਸ਼ਨ ਪੁੱਛਿਆ- ਤੁਸੀਂ ਕਿੱਥੋਂ ਦੇ ਹੋ ? ਤੁਸੀਂ ਕਿਸ ਦੇਸ਼ ਨਾਲ ਸੰਬੰਧ ਰੱਖਦੇ ਹੋ।ਤੁਸੀਂ ਸਾਡੇ ਦੇਸ਼ ਦੀ ਸੇਵਾ ਕਰਦੇ ਹੋ ਜਾਂ ਆਪਣੇ ਦੇਸ਼ ਦੀ ? ਗੁਰਜੀਤ ਨੂੰ ਅੰਗਰੇਜ਼ੀ ਇੰਨੀ ਸਮਝ ਨਹੀਂ ਆਈ ਅਤੇ ਉਨ੍ਹਾਂ ਨੇ ਇਸ ਨੂੰ ਮੁੜ  ਵਰਣਨ ਕਰਨ ਲਈ ਕਿਹਾ।ਬਸ ਇੰਨੇ 'ਚ ਹੀ ਟੈਕਸੀ ਸਵਾਰ ਵਿਅਕਤੀ ਨੇ ਆਪਣੀ ਬੰਦੂਕ ਕੱਢੀ ਅਤੇ ਸਿੰਘ ਦੇ ਸਿਰ 'ਤੇ ਤਾਣ ਦਿੱਤੀ ਅਤੇ ਕਿਹਾ, ''ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫ਼ਰਤ ਹੈ, ਮੈਂ ਦਾੜੀ ਵਾਲੇ ਲੋਕਾਂ ਨਾਲ ਸਖਤ ਨਫ਼ਰਤ ਕਰਦਾ ਹਾਂ।ਇਸ ਤੋਂ ਬਾਅਦ ਸਿੰਘ ਨੇ ਟੈਕਸੀ ਰੋਕੀ ਅਤੇ ਟੈਕਸੀ ਸਵਾਰ ਵਿਅਕਤੀ ਨੂੰ ਬਾਹਰ ਕੱਢ ਦਿੱਤਾ।ਗੁਰਜੀਤ ਸਿੰਘ ਨੇ ਅਗਲੇ ਦਿਨ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਸੀ। ਸਿੱਖ ਉਬੇਰ ਡਰਾਈਵਰ 'ਤੇ ਬੰਦੂਕ ਤਾਣ ਕੇ ਯਾਤਰੀ ਨੇ ਕਿਹਾ- 'ਮੈਨੂੰ ਪੱਗ ਵਾਲੇ ਲੋਕਾਂ ਨਾਲ ਨਫਰਤ ਹੈ ਓਧਰ ਸੰਗਠਨ ਨੇ ਇਸ ਗੱਲ 'ਤੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਸਿੰਘ 'ਤੇ ਅਜਿਹਾ ਹਮਲਾ ਬਰਦਾਸ਼ਤ ਤੋਂ ਬਾਹਰ ਹੈ ਅਤੇ ਵੱਡੀ ਗੱਲ ਇਹ ਹੈ ਕਿ ਘਟਨਾ ਦੇ ਇੰਨੇ ਦਿਨ ਬੀਤ ਜਾਣ ਮਗਰੋਂ ਵੀ ਸ਼ੱਕੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਉਹ ਆਜ਼ਾਦ ਘੁੰਮ ਰਿਹਾ ਹੈ।ਸਿੱਖ ਕੋਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਅੰਮ੍ਰਿਤ ਕੌਰ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਲੀਨੋਇਸ ਦੀ ਸਥਾਨਕ ਪੁਲਿਸ ਸਿੱਖ ਵਿਅਕਤੀ ਦੇ ਹਮਲਾਵਰ ਨੂੰ ਗ੍ਰਿਫ਼ਤਾਰ ਕਰੇਗੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment