ਹੋਰ ਖਬਰਾਂ

ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ

By Shanker Badra -- February 02, 2018 2:34 pm -- Updated:February 02, 2018 2:40 pm

ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ:ਸਰਦਾਰਾਂ ਦੀ ਪੱਗ ਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਰਹੇ ਹਨ।ਅਜਿਹੇ ਵਿਵਾਦ ਜ਼ਿਆਦਾਤਰ ਵਿਦੇਸ਼ਾਂ 'ਚ ਦੇਖਣ ਨੂੰ ਮਿਲਦੇ ਹਨ। ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾ ਇਸ ਤੋਂ ਇਲਾਵਾ ਹਵਾਈ ਜਹਾਜ਼ਾਂ 'ਚ ਸਫਰ ਦੌਰਾਨ ਅਤੇ ਸਕੂਲਾਂ,ਕਾਲਜਾਂ 'ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨਾਲ ਅਕਸਰ ਵਿਤਕਰੇ ਦੇ ਮਾਮਲੇ ਸਾਹਮਣੇ ਆਉਂਦੇ ਹਨ।ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਰਹਿਣ ਵਾਲੇ ਸਿਦਕ ਸਿੰਘ ਅਰੋੜਾ ਨਾਂ ਦੇ ਮੁੰਡੇ ਦੇ ਮਾਪਿਆਂ ਨੇ ਪੱਗ ਦੇ ਹੱਕ ਦੀ ਲੜਾਈ ਲੜੀ।ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾਅੱਜ ਸਿਦਕ ਸਿੰਘ ਨੂੰ ਉਸੇ ਸਕੂਲ 'ਚ ਹੀ ਦਾਖਲਾ ਮਿਲ ਗਿਆ ਹੈ,ਜਿੱਥੇ ਉਸ ਨੂੰ ਸਕੂਲ ਵਲੋਂ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।ਦੱਸਣਯੋਗ ਹੈ ਕਿ ਮੈਲਬੌਰਨ ਸ਼ਹਿਰ 'ਚ ਸਥਿਤ ਮੈਲਟਨ ਕ੍ਰਿਸ਼ਚੀਅਨ ਸਕੂਲ ਨੇ 5 ਸਾਲਾਂ ਦੇ ਵਿਦਿਆਰਥੀ ਸਿਦਕ ਸਿੰਘ ਨੂੰ ਪਟਕਾ ਬੰਨਣ ਕਾਰਨ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾਸਕੂਲ ਦਾ ਕਹਿਣਾ ਸੀ ਕਿ ਇਹ ਸਕੂਲ ਦੀ ਵਰਦੀ ਨੀਤੀ ਦੇ ਦਾਇਰੇ 'ਚ ਨਹੀਂ ਆਉਂਦਾ,ਇਸ ਮਗਰੋਂ ਸਿਦਕ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਇਸ ਪਾਬੰਦੀ ਵਿਰੁੱਧ ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸਨਕ ਟ੍ਰਿਬਿਊਨਲ 'ਚ ਇਸ ਮਾਮਲੇ ਦੇ ਸੰਬੰਧ 'ਚ ਕੇਸ ਦਾਇਰ ਕੀਤਾ ਸੀ।ਟ੍ਰਿਬਿਊਨਲ ਨੇ ਇਸ ਨੂੰ ਬਰਾਬਰਤਾ ਕਾਨੂੰਨ ਦੀ ਸਿੱਧੇ ਤੌਰ 'ਤੇ ਉਲੰਘਣਾ ਦੱਸਿਆ ਸੀ ਅਤੇ ਸਿਦਕ ਦੇ ਪਿਤਾ ਦੇ ਹੱਕ ਵਿਚ ਫੈਸਲਾ ਸੁਣਾਇਆ।ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾਅਦਾਲਤ ਵਲੋਂ ਸਿੱਖ ਵਿਦਿਆਰਥੀ ਦੇ ਹੱਕ 'ਚ ਆਏ ਫੈਸਲੇ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਤਸੱਲੀ ਪ੍ਰਗਟਾਈ।ਇਸ ਫੈਸਲੇ ਮਗਰੋਂ ਸਕੂਲ ਨੇ ਸਿਦਕ ਨੂੰ ਪਟਕਾ ਬੰਨ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ।ਸਕੂਲ ਨੇ ਇੱਕ ਨਵੀਂ ਨੀਤੀ ਵਿਚ ਸਿਦਕ ਦੀ ਭਰਤੀ ਕਰਨ ਲਈ ਆਪਣੀ ਇਕਸਾਰ ਨੀਤੀ ਬਦਲ ਦਿੱਤੀ ਹੈ।ਸਿੱਖ ਬੱਚੇ ਨੂੰ ਸਕੂਲ 'ਚ ਦਾਖ਼ਲਾ ਨਾ ਦੇਣ 'ਤੇ ਅਦਾਲਤ ਨੇ ਸੁਣਾਇਆ ਇਹ ਫੈਸਲਾਦਰਅਸਲ ਸਕੂਲ ਘਰ ਦੇ ਨੇੜੇ ਹੋਣ ਕਾਰਨ ਅਰੋੜਾ ਪਤੀ-ਪਤਨੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਿੱਖ ਬੱਚਾ ਇਸੇ ਸਕੂਲ ਵਿਚ ਪੜਾਈ ਕਰੇ।ਉਨ੍ਹਾਂ ਦੀ ਇਹ ਗੱਲ ਪੂਰੀ ਹੋਈ ਅਤੇ ਬੱਚੇ ਨੂੰ ਸਕੂਲ 'ਚ ਦਾਖਲਾ ਮਿਲ ਗਿਆ ਹੈ।ਸਿਦਕ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਜਿੱਥੇ ਅਸੀਂ ਚਾਹੁੰਦੇ ਸੀ ਸਾਡੇ ਬੱਚੇ ਨੂੰ ਉਸ ਸਕੂਲ 'ਚ ਦਾਖਲਾ ਮਿਲ ਗਿਆ।
-PTCNews

  • Share