ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲ 

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲ

ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲ: ਪੰਜਾਬ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਹੈ।ਮੋਹਾਲੀ ਦੇ ਰਹਿਣ ਵਾਲੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਦੋਵਾਂ ਦੀਆਂ ਲਾਸ਼ਾਂ  ਉਨ੍ਹਾਂ ਦੇ ਘਰ ਵਿੱਚੋਂ ਮਿਲੀਆਂ ਹਨ।ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲਮ੍ਰਿਤਕ ਪੱਤਰਕਾਰ ਇੰਡੀਅਨ ਐਕਸਪ੍ਰੈਸ ਅਤੇ ਟਾਈਮਜ ਆਫ ਇੰਡੀਆ ਵਿੱਚ ਕੰਮ ਕਰਨ ਤੋਂ ਬਾਅਦ ਕੇ.ਜੇ. ਸਿੰਘ ‘ਦ ਟ੍ਰਿਬਿਊਨ ਦੇ ਮੁੱਖ ਸੰਪਾਦਕ ਵਜੋਂ ਸੇਵਾ ਮੁਕਤ ਹੋਏ ਸਨ।ਜੋ ਮੁਹਾਲੀ ਦੇ ਫੇਸ 3ਬੀ ਅਤੇ 2 ਵਿੱਚਕਾਰ ਆਪਣੀ 90 ਸਾਲਾਂ ਦੀ ਮਾਤਾ ਨਾਲ ਰਹਿ ਰਹੇ ਸਨ।ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲਘਰ ਕੰਮ ਕਰਨ ਵਾਲੀ ਨੌਕਰਾਣੀ ਨੇ ਦੱਸਿਆ ਹੈ ਕਿ ਉਹ ਰਾਤ ਸਮੇਂ ਘਰ ਦਾ ਕੰਮ ਕਰਕੇ ਚਲੀ ਗਈ ਸੀ ਜਦ ਦੁਪਹਿਰ ਨੂੰ ਉਸ ਨੇ ਘਰ ਆ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕੇ.ਜੇ. ਸਿੰਘ ਦੀ ਲਾਸ਼  ਸਥਿਰ ਹਾਲਤ ਵਿੱਚ ਪਾਈ ਗਈ ਹੈ ਪਰ ਉਨ੍ਹਾਂ ਦੀ ਮਾਤਾ ਦੀ ਗਰਦਨ ‘ਤੇ ਅਜਿਹੇ ਨਿਸ਼ਾਨ ਹਨ ਜਿਸ ਤਰ੍ਹਾਂ ਉਨ੍ਹਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੋਵੇ।ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲਪੱਤਰਕਾਰ ਦੇ ਘਰ ਵਿੱਚੋਂ ਫੋਰਡ ਆਈਕੋਨ ਕਾਰ, ਐਲ ਸੀਡੀ ਅਤੇ ਘਰ ਦਾ ਹੋਰ ਸਮਾਨ ਵੀ ਗਾਇਬ ਦੱਸਿਆ ਜਾ ਰਿਹਾ ਹੈ।ਉਸ ਦੇ ਘਰ ਦੀ ਭੰਨਤੋੜ ਵੀ ਕੀਤੀ ਗਈ ਹੈ। ਸੀਨੀਅਰ ਪੱਤਰਕਾਰ ਕੇ.ਜੇ.ਸਿੰਘ ਅਤੇ ਉਨ੍ਹਾਂ ਦੇ ਮਾਤਾ ਦੇ ਕਤਲ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਵਿਸੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ। ਇਸ ਦੀ ਅਗਵਾਈ ਇੰਸਪੈਕਟਰ ਜਨਰਲ ਆਫ ਪੁਲੀਸ ਕਰੇਗਾ ਤੇ ਇਸ ਟੀਮ ਜਲਦ ਤੋਂ ਜਲਦ ਮਾਮਲੇ ਦੀ ਸੱਚ ਸਾਹਮਣੇ ਲਿਆਉਣ ਦੇ ਨਿਰਦੇਸ਼ ਦਿੱਤੇ ਹਨਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸ ਦੀ ਮਾਤਾ ਦਾ ਕੀਤਾ ਗਿਆ ਕਤਲ