ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਕੀਤਾ ਐਲਾਨ

ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਐਲਾਨ

ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਕੀਤਾ ਐਲਾਨ:ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੀਲਿੰਗ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਹੈ।ਇਸ ਤੋਂ ਇਲਾਵਾ ਰਾਮਲੀਲ੍ਹਾ ਮੈਦਾਨ ‘ਚ ਵਪਾਰੀਆਂ ਦੀ ਮਹਾਰੈਲੀ ਦਾ ਵੀ ਆਯੋਜਨ ਕੀਤਾ ਗਿਆ ਹੈ।ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਕੀਤਾ ਐਲਾਨਕਨਫੈਡਰੇਸ਼ਨ ਆਫ ਆਲ ਇੰਡੀਆ ਟਰੈਡਰਸ ਤੇ ਵਪਾਰੀ ਤੇ ਵਰਕਰਸ ਐਸੋਸੀਏਸ਼ਨ ਦੇ ਸਾਂਝੇ ਉਪਰਾਲੇ ‘ਚ ਬੰਦ ਤੇ ਰੈਲੀ ਦੀ ਕੀਤੀ ਜਾ ਰਹੀ ਹੈ।ਵਪਾਰੀਆਂ ਦੀ ਮੰਗ ਹੈ ਕਿ ਸਰਕਾਰ ਘੱਟ ਤੋਂ ਘੱਟ ਇੱਕ ਸਾਲ ਲਈ ਸੀਲਿੰਗ ‘ਤੇ ਤੁਰੰਤ ਰੋਕ ਲਾਵੇ।ਆਲ ਇੰਡੀਆ ਵਪਾਰੀ ਸੰਘ (ਕੈਟ) ਦੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਹੈ ਕਿ ਜੇਕਰ ਸਥਿਤੀ ‘ਚ ਸੁਧਾਰ ਨਹੀਂ ਹੋਇਆ ਤਾਂ ਵਪਾਰੀ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਸਰਕਾਰ ਨੂੰ ਦੇ ਕੇ ਗੁਆਂਢੀ ਰਾਜਾਂ ‘ਚ ਆਪਣਾ ਕਾਰੋਬਾਰ ਚਲਾਉਂਣਗੇ ਅਤੇ ਇਸ ਨਾਲ ਦਿੱਲੀ ਸਰਕਾਰ ਦੇ ਰਾਜਸਵ ਨੂੰ ਭਾਰੀ ਹਾਨੀ ਹੋਵੇਗੀ।ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਕੀਤਾ ਐਲਾਨਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨ ਮਹੀਨਿਆਂ ‘ਚ ਵਪਾਰੀਆਂ ‘ਚ ਲਗਭਗ 40 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਹਾਲਤ ਜੇਕਰ ਅਜਿਹੀ ਹੀ ਰਹੀ ਤਾਂ ਵਪਾਰੀ ਭੱਜਣ ਦੇ ਲਈ ਮਜ਼ਬੂਰ ਹੋ ਜਾਣਗੇ।ਉਨ੍ਹਾਂ ਦੀ ਮੰਗ ਹੈ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਿਧਾਨ ਸਭਾ ਦੇ ਚਾਲੂ ਸੈਸ਼ਨ ‘ਚ ਸੀਲਿੰਗ ‘ਤੇ ਰੋਕ ਲਗਾਉਣ ਲਈ ਬਿੱਲ ਜਾਂ ਆਰਡੀਨੈਂਸ ਪਾਸ ਕਰਕੇ ਉਸਦੀ ਮਨਜ਼ੂਰੀ ਦੇ ਲਈ ਕੇਂਦਰ ਸਰਕਾਰ ਦੇ ਕੋਲ ਭੇਜੇ।ਖੰਡੇਲਵਾਲ ਨੇ ਕਿਹਾ ਕਿ ਦਿੱਲੀ ‘ਚ ਮਨਮਰਜ਼ੀ ਤਰੀਕੇ ਨਾਲ ਸੀਲਿੰਗ ਕੀਤੀ ਜਾ ਰਹੀ ਹੈ।ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਕੀਤਾ ਐਲਾਨ ਦਿੱਲੀ ‘ਚ ਹੁਣ ਤੱਕ 6,000 ਦੁਕਾਨਾਂ ਸੀਲ ਕੀਤੀਆਂ ਗਈਆਂ ਹਨ।ਸੀਲਿੰਗ ਕਰਨ ਵਾਲੇ ਇਹ ਵੀ ਨਹੀਂ ਦੇਖ ਰਹੇ ਕਿ ਦੁਕਾਨਾਂ ਕਿੰਨੀਆਂ ਪੁਰਾਣੀਆਂ ਜਾਂ ਨਵੀਆਂ ਹਨ।ਉਨ੍ਹਾਂ ਨੇ ਅਮਰ ਕਾਲੋਨੀ ‘ਚ ਇੱਕ ਡਾਕਟਰ ਦਾ ਕਲੀਨਿਕ ਵੀ ਸੀਲ ਕਰ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਸੀਲ ਕੀਤੀਆਂ ਗਈਆਂ ਦੁਕਾਨਾਂ ਖੋਲੀਆਂ ਜਾਣ।ਸੀਲਿੰਗ ਦੇ ਖਿਲਾਫ ਅੱਜ ਦਿੱਲੀ ਦੇ ਵਪਾਰੀਆਂ ਨੇ ਬਾਜ਼ਾਰ ਬੰਦ ਕਰਨ ਦਾ ਕੀਤਾ ਐਲਾਨਉਨ੍ਹਾਂ ਨੇ ਦੱਸਿਆ ਕਿ ਕਿਸੇ ਸੀਲ ਕੀਤੀ ਹੋਈ ਦੁਕਾਨ ਨੂੰ ਖੋਲ੍ਹਣਾ ਵੀ ਮੁਸ਼ਕਲ ਹੈ ਇਸਦਾ ਖਮਿਆਜ਼ਾ ਵੀ ਵਪਾਰੀਆਂ ਨੂੰ ਹੀ ਉਠਾਉਣਾ ਪੈਂਦਾ ਹੈ।ਉਨ੍ਹਾਂ ਨੇ ਪਹਿਲਾਂ ਇਕ ਲੱਖ ਰੁਪਏ ਮਾਨਿਟਰਿੰਗ ਕਮੇਟੀ ਦੇ ਕੋਲ ਜਮ੍ਹਾ ਕਰਨੇ ਹੁੰਦੇ ਹਨ ਅਤੇ ਫਿਰ ਉਨ੍ਹਾਂ ਦੀ ਦੁਕਾਨ ਦੀ ਸੀਲ ਖੋਲਣ ਦਾ ਅਵੇਦਨ ਸਵੀਕਾਰ ਹੁੰਦਾ ਹੈ।
-PTCNews