ਸੁਖਬੀਰ ਬਾਦਲ ਵੱਲੋਂ ਹਰਿਆਣਾ ਲਈ 23 ਮੈਂਬਰੀ ਕੋਰ ਕਮੇਟੀ ਦਾ ਐਲਾਨ

By Joshi - February 13, 2018 7:02 pm

ਸੁਖਬੀਰ ਬਾਦਲ ਵੱਲੋਂ ਹਰਿਆਣਾ ਲਈ 23 ਮੈਂਬਰੀ ਕੋਰ ਕਮੇਟੀ ਦਾ ਐਲਾਨ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਚ ਪਾਰਟੀ ਦੀ ਭਰਤੀ ਮੁਹਿੰਮ ਨੂੰ ਤੇਜ਼ ਕਰਨ ਅਤੇ ਸੂਬੇ ਅੰਦਰ ਜਨਤਕ ਮੀਟਿੰਗਾਂ ਅਤੇ ਰੈਲੀਆਂ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਜ ਅਕਾਲੀ ਦਲ ਹਰਿਆਣਾ ਦੀ ਇੱਕ 23 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਹਰਿਆਣਾ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਣ ਦਾ ਐਲਾਨ ਕੀਤਾ ਹੈ, ਜਿਸ ਵਾਸਤੇ ਕੋਰ ਕਮੇਟੀ ਇੱਕ ਲੰਬੀ ਰਣਨੀਤੀ ਦੀ ਰੂਪ-ਰੇਖਾ ਤਿਆਰ ਕਰੇਗੀ। ਇਸ ਵੱਡੇ ਕਾਰਜ ਵਾਸਤੇ ਕੋਰ ਕਮੇਟੀ ਹਰਿਆਣਾ ਦੇ ਲੋਕਾਂ ਦੀ ਰਾਇ ਵੀ ਹਾਸਿਲ ਕਰੇਗੀ। ਉਹਨਾਂ ਕਿਹਾ ਕਿ ਇਹ ਕੰਮ ਵਰਕਰਾਂ ਦੀਆਂ ਮੀਟਿੰਗਾਂ ਤੋਂ ਬਾਅਦ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਕਾਲੀ ਦਲ ਆ ਰਹੀਆਂ ਵਿਧਾਨ ਸਭਾ ਚੋਣਾਂ ਵਾਸਤੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦੇਵੇਗਾ।

ਉਹਨਾਂ ਦੱਸਿਆ ਕਿ ਇਸ ਕੋਰ ਕਮੇਟੀ ਵਿਚ ਸਰਦਾਰ ਰਘੂਜੀਤ ਸਿੰਘ ਵਿਰਕ, ਸਰਦਾਰ ਸ਼ਰਨਜੀਤ ਸਿੰਘ ਸੋਠਾ, ਸਰਦਾਰ ਸੁਖਦੇਵ ਸਿੰਘ ਗੋਬਿੰਦਗੜ•, ਸਰਦਾਰ ਸੁਖਬੀਰ ਸਿੰਘ ਮੰਡੀ, ਸਰਦਾਰ ਅਮਰਜੀਤ ਸਿੰਘ ਮੰਗੀ, ਸਰਦਾਰ ਤੇਜਿੰਦਰ ਸਿੰਘ ਢਿੱਲੋਂ, ਸਰਦਾਰ ਬਲਕਾਰ ਸਿੰਘ, ਸਰਦਾਰ ਮਾਲਕ ਸਿੰਘ ਚੀਮਾ, ਸਰਦਾਰ ਬਲਦੇਵ ਸਿੰਘ ਕਾਇਮਪੁਰ, ਸਰਦਾਰ ਬਲਦੇਵ ਸਿੰਘ ਖਾਲਸਾ, ਸਰਦਾਰ ਹਰਭਜਨ ਸਿੰਘ ਮਸਤਾਨਾ, ਸਰਦਾਰ ਸੁਰਜੀਤ ਸਿੰਘ ਓਬਰਾਏ, ਸਰਦਾਰ ਗੁਰਦੀਪ ਸਿੰਘ ਭਾਨੋ ਖੇੜੀ, ਸਰਦਾਰ ਜਗਸੀਰ ਸਿੰਘ, ਸਰਦਾਰ ਹਰਪਾਲ ਸਿੰਘ ਅਹੇਰਵਾਨ, ਸਰਦਾਰ ਭੁਪਿੰਦਰ ਸਿੰਘ ਅਸੰਧ, ਸਰਦਾਰ ਸੰਤ ਸਿੰਘ ਕੰਧਾਰੀ, ਸਰਦਾਰ ਗੁਰਮੀਤ ਸਿੰਘ ਤਿਰਲੋਕੇਵਾਲਾ, ਬੀਬੀ ਕਰਤਾਰ ਕੌਰ, ਬੀਬੀ ਅਮਰਜੀਤ ਕੌਰ ਬਾਰਾ, ਬੀਬੀ ਮਨਜੀਤ ਕੌਰ, ਬੀਬੀ ਰਵਿੰਦਰ ਕੌਰ ਅਜਰਾਨਾ ਅਤੇ ਸਰਦਾਰ ਪ੍ਰਿਥੀਪਾਲ ਸਿੰਘ ਝੱਬਰ ਨੂੰ ਸ਼ਾਮਿਲ ਕੀਤਾ ਗਿਆ ਹੈ।

—PTC News

adv-img
adv-img