ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਲਈ ਕਿਹਾ

ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾ

ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਲਈ ਕਿਹਾ:ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਆਪਣੇ ਵਿਵਾਦਤ ਬਿਆਨ ਕਰਕੇ ਜਨਤਕ ਤੌਰ ਤੇ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾਪਾਰਟੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਹੈਰੀ ਮਾਨ ਨੂੰ ਕੱਲ ਸੁਨੀਲ ਜਾਖੜ ਨੇ ਚੰਡੀਗੜ੍ਹ ਤਲਬ ਕੀਤਾ ਸੀ ਅਤੇ ਮੁਆਫ਼ੀ ਮੰਗਣ ਲਈ ਕਿਹਾ ਸੀ।ਪਰ ਹਾਲੇ ਤੱਕ ਹੈਰੀ ਮਾਨ ਵਲੋਂ ਇਕ ਦਿਨ ਬੀਤ ਜਾਣ ਤੇ ਵੀ ਹੈਰੀ ਮਾਨ ਵਲੋਂ ਮੁਆਫ਼ੀ ਨਹੀਂ ਮੰਗੀ ਗਈ।ਸਿਰਫ ਕੁਝ ਚੋਣਵੇਂ ਮੀਡੀਆ ਨੂੰ ਬੁਲਾ ਕੇ ਸਿਰਫ ਇਨ੍ਹਾਂ ਹੀ ਕਿਹਾ ਗਿਆ ਕਿ ਉਨ੍ਹਾਂ ਦਾ ਬਿਆਨ ਤੋੜ ਮਰੋੜ ਕੇ ਚਲਾਇਆ ਗਿਆ ਹੈ।ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾਜ਼ਿਕਰਯੋਗ ਹੈ ਕਿ ਹੈਰੀ ਮਾਨ ਵਲੋਂ ਬੀਤੇ ਸ਼ਨੀਵਾਰ ਦੇਵਿਗੜ੍ਹ ਪਟਿਆਲਾ ਵਿਚ ਕਾਂਗਰਸੀ ਵਰਕਰਾਂ ਨੂੰ ਕਿਹਾ ਸੀ ਕਿ ਕਿਰਪਾਨਾਂ ਨਾਲ ਵਿਰੋਧੀਆਂ ਨੂੰ ਵੱਡ ਲਿਆਓ ਅਤੇ ਉਨ੍ਹਾਂ ਦੀ ਰੱਖਿਆ ਉਹ ਆਪ ਕਰਨਗੇ।ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾਦੱਸ ਦੇਈਏ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈਰੀ ਮਾਨ ਨੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਲਈ ਨਾਂ ਕਰ ਦਿੱਤੀ ਸੀ ।ਸੁਨੀਲ ਜਾਖੜ ਨੇ ਪਟਿਆਲਾ ਦੇ ਕਾਂਗਰਸੀ ਆਗੂ ਹੈਰੀ ਮਾਨ ਨੂੰ ਵਿਵਾਦਤ ਬਿਆਨ ਕਰਕੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਕਿਹਾਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਲੋਕ ਸਭਾ ਮੈਂਬਰ ਪਰਨੀਤ ਕੌਰ ਜੋ ਕਿ ਅੱਜ ਕੱਲ ਆਪਣੀ ਮਾਤਾ ਜੀ ਦੀ ਮਿਜ਼ਾਜ਼ ਪੁਰਸ਼ੀ ਦੇ ਲਈ ਪੀ.ਜੀ.ਆਈ ਵਿਚ ਉਨ੍ਹਾਂ ਦੀ ਦੇਖਭਾਲ ਕਰ ਰਹੇ ਨੇ ਵੀ ਹੈਰੀ ਮਾਨ ਨੂੰ ਘੂਰਿਆ ਹੈ ਅਤੇ ਇਸ ਮਾਮਲੇ ਨੂੰ ਜਲਦੀ ਹੀ ਖ਼ਤਮ ਕਰਨ ਨੂੰ ਕਿਹਾ ਹੈ।
-PTCNews