ਸੁਸ਼ਮਾ ਸਵਰਾਜ ਨੇ ਇਟਲੀ ‘ਚ ਭਾਰਤੀ ਵਿਦਿਆਰਥੀਆਂ ਉਤੇ ਹੋ ਰਹੇ ਹਮਲਿਆ ਬਾਰੇ ਦਿੱਤੀ ਇਹ ਜਾਣਕਾਰੀ,ਪੜ੍ਹੋ

ਸੁਸ਼ਮਾ ਸਵਰਾਜ ਨੇ ਇਟਲੀ 'ਚ ਭਾਰਤੀ ਵਿਦਿਆਰਥੀਆਂ ਉਤੇ ਹੋ ਰਹੇ ਹਮਲਿਆ ਬਾਰੇ ਦਿੱਤੀ ਇਹ ਜਾਣਕਾਰੀ,ਪੜ੍ਹੋ

ਇਟਲੀ ‘ਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ,ਘਬਰਾਉਣ ਦੀ ਲੋੜ ਨਹੀਂ-ਸੁਸ਼ਮਾ ਸਵਰਾਜ:ਉੱਤਰੀ ਇਟਲੀ ਵਿੱਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ।ਰਿਪੋਰਟਾਂ ਮੁਤਾਬਕ ਭਾਰਤੀ ਵਿਦਿਆਰਥੀਆਂ ਉਤੇ ਮਿਲਾਨ ਵਿੱਚ 17 ਅਤੇ 30 ਅਕਤੂਬਰ ਨੂੰ ਹਮਲੇ ਹੋਏ।ਇਟਲੀ 'ਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ,ਘਬਰਾਉਣ ਦੀ ਲੋੜ ਨਹੀਂ-ਸੁਸ਼ਮਾ ਸਵਰਾਜਪ੍ਰਤੱਖ ਤੌਰ ਉਤੇ ਨਸਲੀ ਜਾਪਦੇ ਇਨ੍ਹਾਂ ਹਮਲਿਆਂ ਵਿੱਚ ਤਿੰਨ ਵਿਦਿਆਰਥੀਆਂ ਉਤੇ ਕਥਿਤ ਤੌਰ ‘ਤੇ ਬੀਅਰ ਬੋਤਲਾਂ ਨਾਲ ਹਮਲਾ ਕੀਤਾ ਗਿਆ।ਮਿਲਾਨ ਵਿੱਚ ਭਾਰਤੀ ਕੌਂਸੁਲੇਟ ਜਨਰਲ ਨੇ ਕੱਲ੍ਹ ਭਾਰਤੀ ਵਿਦਿਆਰਥੀਆਂ ਨੂੰ ਐਡਵਾਈਜਰੀ ਜਾਰੀ ਕਰ ਕੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਘਬਰਾਉਣ ਨਾ।ਕੌਂਸਲੇਟ ਇਹ ਮਾਮਲਾ ਮਿਲਾਨ ਵਿੱਚ ਕਾਨੂੰਨ ਵਿਵਸਥਾ ਨਾਲ ਸਬੰਧਤ ਉੱਚ ਅਧਿਕਾਰੀਆਂ ਕੋਲ ਉਠਾਏਗੀ।ਇਟਲੀ 'ਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ,ਘਬਰਾਉਣ ਦੀ ਲੋੜ ਨਹੀਂ-ਸੁਸ਼ਮਾ ਸਵਰਾਜਕੌਂਸਲੇਟ ਨੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਜਿਹੜੇ ਇਲਾਕਿਆਂ ਵਿੱਚ ਹਮਲੇ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਇਲਾਕਿਆਂ ਬਾਰੇ ਜਾਣਕਾਰੀ ਭਾਰਤ ਤੋਂ ਆਉਣ ਵਾਲੇ ਹੋਰ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾਵੇ।ਕੌਂਸਲੇਟ ਨੇ ਵਿਦਿਆਰਥੀਆਂ ਨੂੰ ਹਮਲੇ ਦੀਆਂ ਘਟਨਾਵਾਂ ਬਾਰੇ ਫੌਰੀ ਹੈਲਪਲਾਈਨ ਨੰਬਰ 3290884057 ਉਤੇ ਜਾਣਕਾਰੀ ਦੇਣ ਲਈ ਵੀ ਕਿਹਾ।ਇਟਲੀ 'ਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ,ਘਬਰਾਉਣ ਦੀ ਲੋੜ ਨਹੀਂ-ਸੁਸ਼ਮਾ ਸਵਰਾਜਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਹਾਲਾਤ ਉਤੇ ਨਿਗ੍ਹਾ ਰੱਖ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ।ਭਾਰਤੀ ਵਿਦਿਆਰਥੀਆਂ ਉਤੇ ਹਮਲੇ ਦੀਆਂ ਰਿਪੋਰਟਾਂ ਅਜਿਹੇ ਸਮੇਂ ਆਈਆਂ, ਜਦੋਂ ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੈਂਤੀਲੋਨੀ ਦੋ ਦਿਨਾਂ ਲਈ ਭਾਰਤ ਦੌਰੇ ਉਤੇ ਸਨ।ਇਟਲੀ 'ਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ,ਘਬਰਾਉਣ ਦੀ ਲੋੜ ਨਹੀਂ-ਸੁਸ਼ਮਾ ਸਵਰਾਜਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ ”ਮਿਲਾਨ ਵਿੱਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ ਬਾਰੇ ਮੈਨੂੰ ਵਿਸਤਾਰ ਨਾਲ ਰਿਪੋਰਟ ਮਿਲ ਗਈ ਹੈ ਅਤੇ ਘਬਰਾਉਣ ਦੀ ਲੋੜ ਨਹੀਂ।ਮੈਂ ਨਿੱਜੀ ਤੌਰ ਉਤੇ ਹਾਲਾਤ ਉਪਰ ਨਿਗ੍ਹਾ ਰੱਖ ਰਹੀ ਹਾਂ।ਜਿਕਰਯੋਗ ਹੈ ਕਿ ਇਟਲੀ ਵਿੱਚ 1.80 ਲੱਖ ਭਾਰਤੀ ਰਹਿੰਦੇ ਹਨ।ਭਾਰਤੀਆਂ ਦੀ ਗਿਣਤੀ ਪੱਖੋਂ ਬਰਤਾਨੀਆ ਤੇ ਨੀਦਰਲੈਂਡ ਤੋਂ ਬਾਅਦ ਯੂਰਪੀ ਯੂਨੀਅਨ ਵਿੱਚ ਇਟਲੀ ਤੀਜੇ ਨੰਬਰ ਉਤੇ ਆਉਂਦਾ ਹੈ।

-PTCNews