ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲ

ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲ

ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲ:ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਨ ਵਿੱਚ ਲੱਗੇ ਰਹਿੰਦੇ ਹਨ।ਉਨ੍ਹਾਂ ਨੇ ਹਮੇਸ਼ਾ ਹੀ ਮੁਸੀਬਤ ਵਿਚ ਫਸੇ ਲੋਕਾਂ ਵੱਲ ਮਦਦ ਦਾ ਹੱਥ ਵਧਾਇਆ ਹੈ।ਫਿਰ ਚਾਹੇ ਗੱਲ ਵਿਦੇਸ਼ ਵਿਚ ਫਸੇ ਕਿਸੇ ਭਾਰਤੀ ਤੱਕ ਮਦਦ ਪਹੁੰਚਾਉਣ ਦੀ ਹੋਵੇ ਜਾਂ ਫਿਰ ਇਲਾਜ ਲਈ ਭਾਰਤ ਆਉਣ ਦੇ ਇਛੁੱਕ ਕਿਸੇ ਵਿਦੇਸ਼ੀ ਨਾਗਰਿਕ ਦੀ।ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲਸੁਸ਼ਮਾ ਸਵਰਾਜ ਨੇ ਹਰ ਵਾਰ ਲੋਕਾਂ ਦਾ ਦਿਲ ਜਿੱਤਿਆ ਹੈ।ਇਸ ਵਾਰ ਵੀ ਉਨ੍ਹਾਂ ਨੇ ਕੁੱਝ ਅਜਿਹਾ ਹੀ ਕੀਤਾ ਹੈ।ਉਨ੍ਹਾਂ ਨੇ 2 ਪਿਆਰ ਕਰਨ ਵਾਲੇ ਦਿਲਾਂ ਨੂੰ ਹਮੇਸ਼ਾ ਲਈ ਮਿਲਾ ਦਿੱਤਾ ਹੈ।ਇਹ ਪਿਆਰ ਕਰਨ ਵਾਲੇ 2 ਦਿਲ ਭਾਰਤ-ਪਾਕਿਸਤਾਨ ਦੇ ਹਨ।ਸੁਸ਼ਮਾ ਸਵਰਾਜ ਨੇ ਇਸ ਵਾਰ ਇੱਕ ਭਾਰਤੀ ਮੁੰਡੇ ਅਤੇ ਉਸ ਦੀ ਪਾਕਿਸਤਾਨੀ ਮੰਗੇਤਰ ਦਾ ਵਿਆਹ ਕਰਾਉਣ ਵਿਚ ਬਹੁਤ ਮਦਦ ਕੀਤੀ।


ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲਇਕ ਖਬਰ ਮੁਤਾਬਕ ਲਖਨਊ ਦੇ ਰਹਿਣ ਵਾਲੇ 27 ਸਾਲਾ ਨਾਕੀ ਅਲੀ ਖਾਨ ਦਾ ਵਿਆਹ ਪਾਕਿਸਤਾਨ ਦੀ ਸਬਾਹਤ ਫਾਤਿਮਾ ਨਾਲ ਹੋਣਾ ਸੀ।ਦੋਵਾਂ ਦੀ ਮੰਗਣੀ ਹੋਏ 2 ਸਾਲ ਹੋ ਗਏ ਸਨ ਅਤੇ ਲਾੜੀ ਪਾਕਿਸਤਾਨ ਦੀ ਹੋਣ ਕਾਰਨ ਵੀਜ਼ੇ ਲਈ ਉਨ੍ਹਾਂ ਨੂੰ ਵਿਆਹ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ।ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲਅਜਿਹੇ ਵਿਚ ਉਨ੍ਹਾਂ ਨੇ ਟਵਿਟਰ ਜ਼ਰੀਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਦਦ ਦੀ ਗੁਹਾਰ ਲਗਾਉਣ ਦਾ ਫੈਸਲਾ ਕੀਤਾ ਤਾਂ ਕਿ ਸਬਾਹਤ ਨੂੰ ਵੀਜ਼ਾ ਮਿਲ ਸਕੇ।ਅਖੀਰਕਰ ਲਖਨਊ ਵਿਚ ਬੀਤੇ ਸ਼ੁੱਕਰਵਾਰ ਦੋਵਾਂ ਦਾ ਵਿਆਹ ਹੋ ਗਿਆ।ਸੁਸ਼ਮਾ ਸਵਰਾਜ ਨੇ ਭਾਰਤੀ ਮੁੰਡੇ ਨਾਲ ਪਾਕਿ ਕੁੜੀ ਦਾ ਵਿਆਹ ਕਰਵਾ ਕੇ ਜਿੱਤਿਆ ਸਭ ਦਾ ਦਿਲਨਵ-ਵਿਆਹੁਤਾ ਜੋੜੇ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ‘ਅਸੀਂ ਦੋਵੇਂ ਸੁਸ਼ਮਾ ਸਵਰਾਜ ਵੱਲੋਂ ਮਿਲੇ ਇਸ ਮਹਾਨ ਤੋਹਫੇ ਲਈ ਸ਼ੁਕਰਗੁਜ਼ਾਰ ਹਾਂ।ਸਾਨੂੰ ਉਮੀਦ ਹੈ ਕਿ ਭਾਰਤ ਦੀ ਸਰਕਾਰ ਸਬਾਹਤ ਨੂੰ ਭਾਰਤੀ ਨਾਗਰਕਿਤਾ ਦੇਣ ਵਿਚ ਵੀ ਮਦਦ ਕਰੇਗੀ।’ਸਬਾਹਤ ਨੇ ਟਵੀਟ ਕਰ ਕੇ ਸੁਸ਼ਮਾ ਸਵਰਾਜ ਨੂੰ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਹਿਲਾਂ ਵੀ ਕਈ ਪਾਕਿਸਤਾਨੀਆਂ ਦੀ ਮਦਦ ਕਰ ਚੁੱਕੀ ਹੈ।


-PTCNews