ਮੁੱਖ ਖਬਰਾਂ

ਸੁੰਦਰ ਮੁੰਦਰੀਏ, ਹੋ ਤੇਰਾ ਕੌਣ ਵਿਚਾਰਾ... ਕੌਣ ਹੈ ਦੁੱਲਾ ਭੱਟੀ, ਕੀ ਹੈ ਲੋਹੜੀ ਦੇ ਤਿਓਹਾਰ ਦੀ ਖਾਸੀਅਤ, ਜਾਣੋ (ਵੀਡੀਓ)

By Joshi -- January 13, 2018 12:32 pm -- Updated:January 13, 2018 12:39 pm

ਸੁੰਦਰ ਮੁੰਦਰੀਏ, ਹੋ ਤੇਰਾ ਕੌਣ ਵਿਚਾਰਾ... ਕੌਣ ਹੈ ਦੁੱਲਾ ਭੱਟੀ, ਕੀ ਹੈ ਲੋਹੜੀ ਦੇ ਤਿਓਹਾਰ ਦੀ ਖਾਸੀਅਤ, ਜਾਣੋ!
ਲੋਹੜੀ - ਇੱਕ ਅਜਿਹਾ ਤਿਓਹਾਰ, ਜੋ ਕਿ ਮੋਹ, ਪਿਆਰ, ਨਿੱਘ ਅਤੇ ਅਪਣੱਤ ਦਾ ਪ੍ਰਤੀਕ ਹੈ। ਦੇਸ਼ 'ਚ ਆਉਂਦੇ ਵੱਖੋ-ਵੱਖ ਮੌਸਮਾਂ ਦੇ ਹਿਸਾਬ ਨਾਲ ਮਨਾਏ ਜਾਂਦੇ ਤਿਓਹਾਰਾਂ ਦੇ ਨਾਲ ਵੱਖੋ ਵੱਖ ਤਿਓਹਾਰ ਵੀ ਮਾਨਏ ਜਾਂਦੇ ਹਨ, ਜਿੰਨ੍ਹਾਂ 'ਚੋਂ ਪੋਹ ਮਹੀਨੇ ਦੀ ਅਖੀਰੀ ਰਾਤ 'ਚ ਗਿੱਧਾ ਭੰਗੜਾ ਪਾ ਕੇ ਮਨਾਇਆ ਜਾਂਦਾ ਤਿਓਹਾਰ ਹੈ, ਲੋਹੜੀ ।

ਲੌਅ, ਅੱਗ, ਠੰਢ ਅਤੇ ਜਾਂਦੀ ਸਰਦ ਰੁੱਤ ਦੇ ਤਿਓਹਾਰ ਲੋਹੜੀ ਦਾ ਸ਼ਬਦ ਤਿਲ ਰੋੜੀ ਨੂੰ ਜੋੜ ਕੇ ਬਣਿਆ ਹੈ।
ਤਿਲ+ਰੋੜੀ= ਤਿਲੋੜੀ

ਪਹਿਲਾਂ ਜਿਸ ਘਰ 'ਚ ਮੁੰਡੇ ਦਾ ਵਿਆਹ, ਜਾਂ ਮੁੰਡੇ ਦਾ ਜਨਮ ਹੋਇਆ ਹੁੰਦਾ ਤਾਂ ਲੋਕੀਂ ਜ਼ਿਆਦਾ ਵਾਜੇ ਗਾਜੇ ਨਾਲ ਲੋਹੜੀ ਮਨਾਉਂਦੇ ਸਨ। ਪਰ ਹੁਣ, ਬਦਲਦੇ ਜ਼ਮਾਨੇ ਨਾਲ ਲੋਕਾਂ ਦੀ ਸੋਚ 'ਚ ਵੀ ਤਬਦੀਲੀ ਆਈ ਹੈ ਅਤੇ ਹੁਣ ਲੋਕ ਕੁੜੀਆਂ ਦੀ ਲੋਹੜੀ ਵੀ ਮੰਨਾਉਣ ਲੱਗ ਪਏ ਹਨ।

ਇਸ ਤਿਓਹਾਰ 'ਚ ਮੱਕੀ ਦੇ ਫੁੱਲੇ ਅਤੇ ਗੁੜ ਮਿਲਾ ਕੇ ਵੰਡੇ ਜਾਂਦੇ ਹਨ, ਅਤੇ ਰਿਉੜੀਆਂ, ਗੁੜ ਅਤੇ ਮੂੰਗਫਲੀ ਵੰਡੀ ਜਾਂਦੀ ਅਤੇ ਖਾਧੀ ਜਾਂਦੀ ਹੈ।
ਸੁੰਦਰ ਮੁੰਦਰੀਏ, ਹੋ ਤੇਰਾ ਕੌਣ ਵਿਚਾਰਾ... ਕੌਣ ਹੈ ਦੁੱਲਾ ਭੱਟੀ, ਕੀ ਹੈ ਲੋਹੜੀ ਦੇ ਤਿਓਹਾਰ ਦੀ ਖਾਸੀਅਤ, ਜਾਣੋ!ਇਸ ਮੌਕੇ ਇੱਕ ਮਸ਼ਹੂਰ ਲੋਕ-ਗੀਤ ਗਾਇਆ ਜਾਂਦਾ ਹੈ ਜੋ ਕੁਝ ਇਸ ਤਰ੍ਹਾਂ ਹੈ:

ਸੁੰਦਰ ਮੁੰਦਰੀਏ ਹੋ !
ਤੇਰਾ ਕੋਣ ਵਿਚਾਰਾ ਹੋ !
ਦੁੱਲਾ ਭੱਟੀ ਵਾਲਾ ਹੋ !
ਦੁੱਲ੍ਹੇ ਦੀ ਧੀ ਵਿਆਹੀ ਹੋ !
ਸੇਰ ਸ਼ਕਰ ਪਾਈ ਹੋ !
ਕੁੜੀ ਦਾ ਲਾਲ ਪਟਾਕਾ ਹੋ !
ਕੁੜੀ ਦਾ ਸਾਲੂ ਪਾਟਾ ਹੋ !
ਸਾਲੂ ਕੋਣ ਸਮੇਟੇ !
ਚਾਚੇ ਚੂਰੀ ਕੁਟੀ !
ਜਮੀਦਾਰਾਂ ਲੁਟੀ !
ਜ਼ਮੀਦਾਰ ਛੁਡਾਏ !
ਬੜੇ ਭੋਲੇ ਆਏ !
ਇਕ ਭੋਲਾ ਰਹਿ ਗਿਆ !
ਸਿਪਾਹੀ ਫੜ ਕੇ ਲੈ ਗਿਆ !
ਸਿਪਾਹੀ ਨੇ ਮਾਰੀ ਇੱਟ !
ਸਾਨੂੰ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ !
ਭਾਵੇਂ ਰੋ ਤੇ ਭਾਵੇਂ ਪਿਟ !
ਇਸ ਬਾਰੇ 'ਚ ਇੱਕ ਲੋਕ ਕਥਾ ਮਸ਼ਹੂਰ ਹੈ:

ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਤੇ ਮੁੰਦਰੀ ਨੂੰ ਹਾਕਮ ਜਬਰਦਸਤੀ ਅਪਣਾਉਣਾ ਚਾਹੁੰਦਾ ਸੀ ਅਤੇ ਫਿਰ ਬ੍ਰਾਹਮਣ ਨੂੰ ਦੁੱਲਾ ਭੱਟੀ,ਡਾਕੂ ਗਰੀਬਾਂ ਦਾ ਮਸੀਹਾ ਮਿਲਿਆ।

ਉਸਨੇ ਨਾ ਸਿਰਫ ਉਹਨਾਂ ਕੁੜੀਆਂ ਨੂੰ ਹਾਕਮ ਤੋਂ ਬਚਾਇਆ, ਬਲਕਿ ਕੁੜੀਆਂ ਦਾ ਵਿਆਹ ਆਪ ਹੀ ਜੰਗਲ 'ਚ ਅੱਗ ਬਾਲ ਕੇ ਕਰਵਾਇਆ ਅਤੇ ਉਹਨਾਂ ਦਾ ਕੰਨਿਆ ਦਾਨ ਵੀ ਕੀਤਾ।

ਵਿਆਹ ਮੌਕੇ ਉਸ ਕੋਲ ਸ਼ੱਕਰ ਤੋਂ ਇਲਾਵਾ ਕੁਝ ਨਹੀਂ ਸੀ,  ਤਾਂ ਉਸਨੇ ਇਹੀ ਕੁੱੜੀਆਂ ਦੀ ਝੋਲੀ ਵਿੱਚ ਸ਼ਗਨ ਦੇ ਤੌਰ ਤੇ ਪਾ ਦਿੱਤੀ।

ਪੰਜਾਬ ਵਿੱਚ ਕੋਹੜੀ ਦੇ ਤਿਓਹਾਰ ਤੋਂ ਕੁਝ ਦਿਨ ਪਹਿਲਾਂ ਹੀ ਨਿੱਕੇ ਨਿੱਕੇ ਬੱਚੇ ਲੋਕਾਂ ਦੇ ਘਰਾਂ 'ਚ ਜਾ ਕੇ ਲੋਹੜੀ ਮੰਗਣ ਲੱਗਦੇ ਹਨ, ਜਿੱਥੇ ਉਹਨਾਂ ਨੂੰ ਤਿਲ ਫੁਲੱ ਰਿਓੜੀਆਂ ਅਤੇ ਸ਼ਗਨ ਦੇ ਕੇ ਤੋਰਿਆ ਜਾਂਦਾ ਹੈ।

ਇਸ ਦਿਨ ਸਵੇਰ ਤੋਂ ਹੀ ਘਰਾਂ 'ਚ ਨਾਚ ਗਾਣਾ ਸ਼ੁਰੂ ਹੋ ਜਾਂਦਾ ਹੈ ਅਤੇ ਲੋਕ ਪਤੰਗਾਂ ਉਡਾਉਂਦੇ ਹਨ। ਰਾਤ ਸਮੇਂ ਭੁੱਗੇ ਵਿਚ ਤਿਲ, ਰਿਉੜੀਆਂ ਫੁੱਲੇ, ਤੇ ਚਿੜਵੜੇ ਆਦਿ ਸਾੜੇ ਜਾਂਦੇ ਹਨ।

ਵੈਸੇ, ਹੁਣ ਇਹ ਤਿਓਹਾਰ ਆਪੋ ਆਪਣੇ ਘਰਾਂ ਤੱੱਕ ਸਿਮਟ ਕੇ ਰਹਿ ਗਿਆ ਹੈ ਅਤੇ ਪਹਿਲਾਂ ਵਾਂਗ ਮੁਹੱਲਿਆਂ ਅਤੇ ਵੱਡੀਆਂ ਢਾਣੀਆਂ 'ਚ ਰਲ ਮਿਲ ਕੇ ਤਿਓਹਾਰ ਮਨਾਉਣ ਦਾ ਇਹ ਰਿਵਾਜ ਹੌਲੀ ਹੌਲੀ ਹੀ ਸਹੀ ਅਲੋਪ ਹੁੰਦਾ ਜਾ ਰਿਹਾ ਹੈ।

—PTC News

  • Share