ਪੰਜਾਬ

ਸੰਗਰੂਰ 'ਚ ਨੌਜਵਾਨ ਨੇ ਆਪਣੇ ਹੀ ਤਾਏ ਨੂੰ ਉਤਾਰਿਆ ਮੌਤ ਦੇ ਘਾਟ

By Shanker Badra -- December 25, 2017 4:07 pm

ਸੰਗਰੂਰ 'ਚ ਨੌਜਵਾਨ ਨੇ ਆਪਣੇ ਹੀ ਤਾਏ ਨੂੰ ਉਤਾਰਿਆ ਮੌਤ ਦੇ ਘਾਟ:ਜ਼ਿਲ੍ਹਾ ਸੰਗਰੂਰ ਦੇ ਪਿੰਡ ਕਪਿਆਲ ਦੇ ਰਹਿਣ ਵਾਲੇ 25 ਸਾਲ ਦੇ ਨੌਜਵਾਨ ਮਨਦੀਪ ਸਿੰਘ ਨੇ ਇੱਕ ਕਥਿਤ ਸਾਧਵੀ ਨਾਲ ਮਿਲ ਕੇ ਆਪਣੇ ਤਾਏ ਨੂੰ ਗੋਲੀਆਂ ਨਾਲ ਛਲਨੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।ਨੌਜਵਾਨ ਕਥਿਤ ਸਾਧਵੀ ਨਾਲ ਕੱਲ ਆਪਣੇ ਘਰ ਪਹੁੰਚਿਆ ਤੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ ਤਾਇਆ ਸੁਲਤਾਨ ਸਿੰਘ ਨੂੰ ਗੋਲੀ ਮਾਰ ਦਿੱਤੀ।ਸੰਗਰੂਰ 'ਚ ਨੌਜਵਾਨ ਨੇ ਆਪਣੇ ਹੀ ਤਾਏ ਨੂੰ ਉਤਾਰਿਆ ਮੌਤ ਦੇ ਘਾਟਜਿਸ ਤੋਂ ਬਾਅਦ ਉਹ ਪੁਲਿਸ ਤੋਂ ਬਚਣ ਲਈ ਆਪਣੇ ਹੀ ਘਰ 'ਚ ਲੁਕ ਗਿਆ।ਉਸਨੇ ਪੁਲਿਸ ਤੋਂ ਬਚਣ ਲਈ ਰਾਤ ਨੂੰ ਕਈ ਹਵਾਈ ਫਾਇਰ ਵੀ ਕੀਤੇ।ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤ ਨੂੰ ਦੋਵੇਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦਾ ਓਪਰੇਸ਼ਨ ਰੋਕ ਦਿੱਤਾ,ਪਰ ਸਵੇਰ ਹੁੰਦਿਆਂ ਹੀ ਪੁਲਿਸ ਬੁਲੇਟ ਪਰੂਫ ਜੈਕਟਾਂ ਪਾ ਕੇ ਪਿੰਡ ਪਹੁੰਚ ਗਈ ਤੇ ਹਰ ਪਾਸੇ ਤੋਂ ਘਰ ਨੂੰ ਘੇਰਾ ਪਾ ਕੇ ਘਰ ਦੀ ਛੱਤ ਤੋਂ ਅੰਦਰ ਪ੍ਰਵੇਸ਼ ਕੀਤਾ ਤੇ ਦੋਵੇਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ।ਸੰਗਰੂਰ 'ਚ ਨੌਜਵਾਨ ਨੇ ਆਪਣੇ ਹੀ ਤਾਏ ਨੂੰ ਉਤਾਰਿਆ ਮੌਤ ਦੇ ਘਾਟਡੀਐਸਪੀ ਸੰਜੇ ਵਡੇਰਾ ਮੁਤਾਬਿਕ ਆਰੋਪੀਆਂ ਦੇ ਕੋਲੋਂ ਬੰਦੂਕ,ਕਾਰਤੂਸ ਤੇ ਤੇਜਧਾਰ ਹਥਿਆਰ ਬਰਾਮਦ ਕੀਤੇ ਹਨ।ਗ੍ਰਿਫਤਾਰ ਕਰਨ ਸਮੇਂ ਦੋਵੇਂ ਆਰੋਪੀ ਘਰ 'ਚ ਧੂਣੀ ਬਾਲ ਕੇ ਤਾਂਤਰਿਕ ਗਤੀਵਿਧੀ ਕਰਨ 'ਚ ਲੱਗੇ ਹੋਏ ਸਨ।ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਕਿ ਕਤਲ ਕਿਉਂ ਕੀਤਾ ਗਿਆ।ਸੰਗਰੂਰ 'ਚ ਨੌਜਵਾਨ ਨੇ ਆਪਣੇ ਹੀ ਤਾਏ ਨੂੰ ਉਤਾਰਿਆ ਮੌਤ ਦੇ ਘਾਟਆਰੋਪੀ ਮਨਦੀਪ ਦੀ ਮਾਂ ਪਰਮਜੀਤ ਕੌਰ ਮੁਤਾਬਿਕ ਮਨਦੀਪ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ, ਤੇ ਉਸਨੇ ਆਪਣੇ ਤਾਏ ਦਾ ਕਤਲ ਨਹੀਂ ਕੀਤਾ,ਉਸ ਨਾਲ ਮੌਜੂਦ ਸਾਧਵੀ ਨੇ ਗੋਲੀ ਚਲਾ ਕੇ ਸੁਲਤਾਨ ਸਿੰਘ ਦਾ ਕਤਲ ਕੀਤਾ ਹੈ।
-PTCNews

  • Share