ਸੰਗਰੂਰ 'ਚ ਸਕੂਲ ਜਾਣ ਲਈ ਘਰੋਂ ਨਿਕਲੀ ਨਾਬਾਲਗਾ ਗਾਇਬ

By Shanker Badra - February 09, 2018 12:02 pm

ਸੰਗਰੂਰ 'ਚ ਸਕੂਲ ਜਾਣ ਲਈ ਘਰੋਂ ਨਿਕਲੀ ਨਾਬਾਲਗਾ ਗਾਇਬ:ਜ਼ਿਲ੍ਹਾ ਸੰਗਰੂਰ ਦੇ ਅਮਰਗੜ੍ਹ 'ਚ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਸੰਗਰੂਰ 'ਚ ਸਕੂਲ ਜਾਣ ਲਈ ਘਰੋਂ ਨਿਕਲੀ ਨਾਬਾਲਗਾ ਗਾਇਬਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਲੁਕੋ ਕੇ ਰੱਖਣ ਦੇ ਸ਼ੱਕ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਅਮਰਗੜ੍ਹ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਦਈ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ 1 ਫਰਵਰੀ ਨੂੰ ਸਵੇਰੇ 8.30 ਵਜੇ ਉਸ ਦੀ ਲੜਕੀ (14) ਸਕੂਲ ਗਈ ਸੀ,ਜੋ ਬਸਤਾ ਘਰ ਹੀ ਛੱਡ ਗਈ।ਸੰਗਰੂਰ 'ਚ ਸਕੂਲ ਜਾਣ ਲਈ ਘਰੋਂ ਨਿਕਲੀ ਨਾਬਾਲਗਾ ਗਾਇਬਉਹ ਨਾ ਤਾਂ ਸਕੂਲ ਪੁੱਜੀ ਅਤੇ ਨਾ ਹੀ ਵਾਪਸ ਘਰ ਆਈ।ਉਸ ਦਾ ਸਾਈਕਲ ਨਹਿਰ ਨੇੜਿਓ ਮਿਲਿਆ ਹੈ।ਮੁਦਈ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਲੜਕੀ ਨੂੰ ਕੁੱਝ ਅਣਪਛਾਤੇ ਵਿਅਕਤੀ ਅਗਵਾ ਕਰ ਕੇ ਲੈ ਗਏ ਹਨ।ਪੁਲਿਸ ਨੇ ਮੁਦਈ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ।
-PTCNews

adv-img
adv-img