ਸੰਗਰੂਰ :ਪਿਉ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਤੇ ਜੁਰਮਾਨਾ,ਘੋਟਣਾ ਮਾਰ ਕੇ ਕੀਤਾ ਸੀ ਪਿਉ ਦਾ ਕਤਲ

 

ਸੰਗਰੂਰ :ਪਿਉ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਤੇ ਜੁਰਮਾਨਾ,ਘੋਟਣਾ ਮਾਰ ਕੇ ਕੀਤਾ ਸੀ ਪਿਉ ਦਾ ਕਤਲ

ਮਿ੍ਰਤਕ ਗੁਰਬਚਨ ਸਿੰਘ

ਸੰਗਰੂਰ ਦੀ ਅਦਾਲਤ ਨੇ ਆਪਣੇ ਹੀ ਬਾਪ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਤੇ 50 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।

ਮਾਮਲਾ ਪੁਲਿਸ ਥਾਣਾ ਸੰਦੌੜ ‘ਚ 20 ਫਰਵਰੀ 2017 ਨੂੰ ਦਰਜ ਕੀਤਾ ਗਿਆ ਸੀ।ਡਰਾਈਵਰੀ ਕਰ ਰਹੇ ਰਣਜੀਤ ਸਿੰਘ ਨੇ ਟਰੱਕ ਖ੍ਰੀਦਣ ਲਈ ਪੈਸੇ ਨਾ ਦੇਣ ਦੇ ਕਾਰਣ ਆਪਣੇ ਬਾਪ ਗੁਰਬਚਨ ਸਿੰਘ ਦੇ ਸਿਰ ਵਿਚ ਘੋਟਣਾ ਮਾਰ ਦਿੱਤਾ ਸੀ ਜਿਸ ਕਾਰਣ ਉਸਦੀ ਮੌਤ ਹੋ ਗਈ ਸੀ । ਸੰਦੌੜ ਪੁਲੀਸ ਨੇ ਮਿ੍ਰਤਕ ਗੁਰਬਚਨ ਸਿੰਘ ਦੀ ਨੂੰਹ ਤੇ ਬਿਆਨਾਂ ਦੇ ਅਧਾਰ ਤੇ ਮੁਲਜਮ ਰਣਜੀਤ ਸਿੰਘ ਦੇ ਖਿਲਾਫ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਸੀ ਪੁਲਿਸ਼ ਅਨੁਸਾਰ ਰਣਜੀਤ ਸਿੰਘ (45) ਨੇ ਆਪਣੇ ਪਿਤਾ ਗੁਰਬਚਨ ਸਿੰਘ ਤੋਂ ਨਵਾਂ ਟਰੱਕ ਲੈਣ ਲਈ ਪੈਸਿਆਂ ਦੀ ਮੰਗ ਕੀਤੀ ਸੀ ਪਰ ਜਦੋਂ ਉਸਦੇ ਪਿਤਾ ਨੇ ਉਸ ਨੂੰ ਪੈਸੇ ਨਾ ਦਿੱਤੇ ਅਤੇ ਗੁੱਸੇ ਵਿਚ ਆਏ ਰਣਜੀਤ ਸਿੰਘ ਨੇ ਆਪਣੇ ਪਿਤਾ ਦੇ ਸਿਰ ਤੇ ਕੋਲ ਪਏ ਘੋਟਣੇ ਦੇ ਨਾਲ ਵਾਰ ਕੀਤਾ ਮੌਕੇ ਤੋਂ ਉਸਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ ਸੀ ਪਰ ਰਾਜਿੰਦਰਾ ਹਸਪਤਾਲ ਪਟਿਆਲਾ ਜਾਂਦੇ ਸਮੇਂ ਗੁਰਬਚਨ ਸਿੰਘ ਦੀ ਮੌਤ ਹੋ ਗਈ ਸੀ ।