ਸੰਗਰੂਰ :ਪੁਲੀਸ ਨੇ ਘਰ ’ਚ ਨਹਾਉਂਦਿਆਂ ਇੱਕ ਕਾਰੋਬਾਰੀ ਨੂੰ ਨੰਗੇ ਪਿੰਡੇ ਚੁੱਕਿਆ,ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ

ਪੁਲਿਸ਼ ਕਰ ਰਹੀ ਹੈ ਧੱਕੇਸ਼ਾਹੀ ਆਖਿਰ ਕਿਸਨੇ ਦਿੱਤਾ ਵਰਦੀਵਾਲੇ ਨੂੰ ਤਾਨਾਸ਼ਾਹੀ ਦਾ ਹੱਕ ?

PTC News - Sangrur यांनी वर पोस्ट केले रविवार, १ ऑक्टोबर, २०१७

ਸੰਗਰੂਰ :ਪੁਲੀਸ ਨੇ ਘਰ ’ਚ ਨਹਾਉਂਦਿਆਂ ਇੱਕ ਕਾਰੋਬਾਰੀ ਨੂੰ ਨੰਗੇ ਪਿੰਡੇ ਚੁੱਕਿਆ,ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ

 

ਦੇਖੋ ਕਿ ਹੈ ਮਾਮਲਾ

ਪੁਲਿਸ਼ ਕਰ ਰਹੀ ਹੈ ਧੱਕੇਸ਼ਾਹੀ ਆਖਿਰ ਕਿਸਨੇ ਦਿੱਤਾ ਵਰਦੀਵਾਲੇ ਨੂੰ ਤਾਨਾਸ਼ਾਹੀ ਦਾ ਹੱਕ ?

Posted by PTC News – Sangrur on Sunday, October 1, 2017

ਸੀਆਈਏ ਸਟਾਫ਼ ਸੰਗਰੂਰ ਪੁਲੀਸ ਏਕ ਵਾਰ ਫੇਰ ਆਪਣੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਸੀਆਈਏ ਸਟਾਫ਼ ਵਲੋਂ ਜਬਰਦਸਤੀ ਇੱਕ ਕਾਰੋਬਾਰੀ ਨੂੰ ਘਰ ’ਚ ਨਹਾਉਂਦਿਆਂ ਨੰਗੇ ਪਿੰਡੇ ਚੱਕ ਕੇ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਇਹ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਵਲੋਂ ਕਾਰੋਬਾਰੀ ਨੂੰ ਕੱਪੜੇ ਤੱਕ ਨਹੀਂ ਪਾਉਣ ਦਿੱਤੇ ਨਿੱਕਰ ਵਿੱਚ ਨੰ ਗੇ ਪਿੰਡੇ ਹੀ ਚੱਕ ਲੈ ਗਈ।ਕਾਰੋਬਾਰੀ ਦੀ ਪਤਨੀ ਨਿੰਮੀ ਸ਼ਰਮਾ ਨੇ ਦੱਸਿਆ ਕਿ ਸਵੇਰੇ ਕਰੀਬ ਸਵਾ ਅੱਠ ਵਜੇ ਪੁਲੀਸ ਕਰਮਚਾਰੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ ਜਿਨ੍ਹਾਂ ’ਚੋਂ ਇੱਕ ਏਐਸਆਈ ਵਰਦੀਧਾਰੀ ਸੀ ਜਦਕਿ ਬਾਕੀ ਸਿਵਲ ਕੱਪੜਿਆਂ ਵਿੱਚ ਸਨ। ਪੁਲੀਸ ਨੇ ਉਸ ਦੇ ਪਤੀ ਬਾਰੇ ਪੁੱਛਿਆ ਤਾਂ ਉਸ ਨੇ ਦੱਸ ਦਿੱਤਾ ਕਿ ਉਹ ਬਾਥਰੂਮ ਵਿੱਚ ਨਹਾ ਰਿਹਾ ਹੈ।ਤੇ ਬਾਥਰੂਮ ਵਿੱਚ ਜਾ ਕੇ ਪੁਲੀਸ ਉਸ ਦੇ ਪਤੀ ਨੂੰ ਨਹਾਉਂਦੇ ਨੂੰ ਹੀ ਲਿਜਾਣ ਲੱਗੀ ਤਾਂ ਉਸ ਦੀ 13 ਸਾਲਾ ਬੇਟੀ ਨੇ ਗ੍ਰਿਫ਼ਤਾਰੀ ਵਾਰੰਟ ਵਿਖਾਉਣ ਲਈ ਆਖਿਆ ਪਰੰਤੂ ਪੁਲੀਸ ਨੇ ਕੋਈ ਗੱਲ ਨਹੀਂ ਸੁਣੀ। ਉਸ ਦੀ ਬੇਟੀ ਨੇ ਪੁਲੀਸ ਨੂੰ ਆਖ਼ ਦਿੱਤਾ ਕਿ ਤੁਹਾਡੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀ ਹੈ । ਇਹ ਸੁਣ ਕੇ ਪੁਲੀਸ ਜਬਰਦਸਤੀ ਸੀਸੀਟੀਵੀ ਕੈਮਰੇ ਦੀ ਡੀਵੀਆਰ ਦੇ ਭੁਲੇਖੇ ਉਨ੍ਹਾਂ ਦਾ ਸੈੱਟ ਟਾਪ ਬਾਕਸ ਚੁੱਕ ਕੇ ਲੈ ਗਈ ਪੀ ਟੀ ਨਿਊਜ ਨਾਲ ਨਿੰਮੀ ਸ਼ਰਮਾ ਨੇਗੱਲ ਕਰਦੇ ਕਿਹਾ ਕਿ ਉਸ ਦਾ ਪਤੀ ਬੇਕਸੂਰ ਹੈ

ਉਧਰ ਪੁਲੀਸ ਪਹਿਲਾਂ ਕਾਰੋਬਾਰੀ ਨੂੰ ਘਰੋਂ ਫੜ ਕੇ ਲਿਜਾਣ ਤੋਂ ਇਨਕਾਰ ਕਰਦੀ ਰਹੀ ਪਰੰਤੂ ਜਦੋਂ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਣ ਬਾਰੇ ਪਤਾ ਲੱਗਿਆ ਤਾਂ ਪੁਲੀਸ ਆਪਣੇ ਪਹਿਲੇ ਬਿਆਨਾਂ ਤੋਂ ਪਲਟ ਗਈ। ਬਾਅਦ ਵਿਚ ਪੁਲੀਸ ਨੇ ਉਸ ਦੇ ਪਤੀ ਤੋਂ ਫੋਨ ਕਰਵਾਇਆ ਕਿ ਡੀਵੀਆਰ ਦਿੱਤੀ ਜਾਵੇ ਪਰੰਤੂ ਉਨ੍ਹਾਂ ਸਪੱਸ਼ਟ ਇਨਕਾਰ ਕਰ ਦਿੱਤਾ।