ਹਨੀਪ੍ਰੀਤ ਅੱਜ ਜਾਏਗੀ ਜੇਲ੍ਹ ? ਤੇ ਕਿਆ ਵਿਪਾਸਨਾ ਪੁਲਿਸ ਦੇ ਸਾਹਮਣੇ ਅੱਜ ਹੋਏਗੀ ਪੇਸ਼ ?

ਹਨੀਪ੍ਰੀਤ ਅੱਜ ਜਾਏਗੀ ਜੇਲ੍ਹ ? ਤੇ ਕਿਆ ਵਿਪਾਸਨਾ ਪੁਲਿਸ ਦੇ ਸਾਹਮਣੇ ਅੱਜ ਹੋਏਗੀ ਪੇਸ਼ ?

 

ਹਨੀਪ੍ਰੀਤ ਅਤੇ ਸੁਖਦੀਪ ਕੌਰ ਦਾ ਅੱਜ ਤਿੰਨ ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕਰੇਗੀ ਪੁਲਿਸ ਦੀ ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਪੁੱਛਗਿੱਛ ਵਿੱਚ ਪੁਲਿਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀ ਨੇ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਦਾ ਲੈਪਟਾਪ ਸਿਰਸਾ ਡੇਰੇ ‘ਚ ਸੀ |

ਜੇਕਰ ਲੈਪਟਾਪ ਉਸ ਦੇ ਕਮਰੇ ‘ਚ ਨਹੀਂ ਸੀ ਤਾਂ ਉਹ ਡੇਰਾ ਚੇਅਰਪਰਸਨ ਵਿਪਾਸਨਾ ਦੇ ਕੋਲ ਹੋ ਸਕਦਾ ਹੈ | ਹਨੀਪ੍ਰੀਤ ਨੇ ਦੱਸਿਆ ਕਿ ਉਸ ਨੇ ਆਪਣਾ ਮੋਬਾਇਲ ਫ਼ੋਨ 27 ਅਗਸਤ ਨੂੰ ਵਿਪਾਸਨਾ ਨੂੰ ਦੇ ਦਿੱਤਾ ਸੀ |ਦੱਸ ਦੀਏ ਕਿ ਪੁਲਿਸ ਵਲੋਂ ਸਿਰਸਾ ਡੇਰੇ ‘ਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਦੀ ਟੀਮ ਨੂੰ ਲੈਪਟਾਪ ਅਤੇ ਮੋਬਾਇਲ ਨਹੀਂ ਮਿਲੇ ਸਨ | ਸਿਰਸਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਸ਼ੁੱਕਰਵਾਰ ਨੂੰ ਪੰਚਕੂਲਾ ਪੁਲੀਸ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ।

ਇਸ ਤੋਂ ਪਹਿਲਾਂ ਦੋ ਵਾਰ ਭੇਜੇ ਗਏ ਸੰਮਨਾਂ ਦੀ ਵਿਪਾਸਨਾ ਨੇ ਬਿਮਾਰੀ ਦਾ ਬਹਾਨਾ ਬਣਾ ਕੇ ਪੇਸ਼ ਨਹੀਂ ਹੋਈ ।ਜਦ ਕਿ ਪੁਲੀਸ ਮੁਤਾਬਕ ਉਸ ਦੀ ਸਿਹਤ ਠੀਕ-ਠਾਕ ਹੈ। ਹਨੀਪ੍ਰੀਤ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਜਿਥੇ ਪੁਲੀਸ ਹੋਰ ਰਿਮਾਂਡ ਮੰਗ ਸਕਦੀ ਹੈ| ਜਦ ਕਿ 9 ਦਿਨਾਂ ਤੋਂ ਪੁਲਿਸ ਰਿਮਾਂਡ ‘ਵਿਚ ਹਨੀਪ੍ਰੀਤ ਤੋਂ ਪੁਲਿਸ ਵੱਲੋ ਕਈ ਦਸਤਾਵੇਜ ਜੁਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਹਾਲੇ ਤੱਕ ਪੁਲਿਸ ਉਸ ਤੋਂ ਕੁਛ ਖਾਸ ਬਰਾਮਦ ਨਹੀਂ ਕਰ ਪਾਈ