ਮੁੱਖ ਖਬਰਾਂ

ਹਰਸਿਮਰਤ ਨੇ ਕੇਰਲਾ ਵਿਚ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ

By Joshi -- June 12, 2017 11:06 am -- Updated:Feb 15, 2021

ਚੰਡੀਗੜ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਮਿਸਰਤ ਕੌਰ ਬਾਦਲ ਨੇ ਅੱਜ ਪਾਲੱਕਡ ਵਿਖੇ ਕਿਨਫਰਾ ਦੁਆਰਾ ਤਿਆਰ ਕੀਤੇ ਜਾਣ ਇੱਕ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ। ਕੇਰਲਾ ਇੰਡਸਟਰੀਅਲ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ (ਕਿਨਫਰਾ) ਦੁਆਰਾ ਤਿਆਰ ਕੀਤੇ ਜਾ ਰਹੇ ਇਸ ਪਾਰਕ ਦਾ ਨੀਂਹ ਪੱਥਰ ਬੀਬੀ ਬਾਦਲ ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜੈਯਨ  ਅਤੇ ਰਾਜ ਫੂਡ ਪ੍ਰੋਸੈਸਿੰਗ ਮੰਤਰੀ ਸਾਧਵੀ ਨਿਰੰਜਣ ਜਯੋਤੀ ਦੀ ਹਾਜ਼ਰੀ ਵਿਚ ਰੱਖਿਆ।

ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੂਝ ਭਰੀ ਅਗਵਾਈ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲਾ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਪ੍ਰਫੁੱਲਿਤ ਕਰਨ ਉੱਤੇ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਿਹਾ ਹੈ ਤਾਂ ਕਿ ਸਰਕਾਰ ਦੇ ਮੇਕ ਇਨ ਇੰਡੀਆ ਉਪਰਾਲੇ ਤਹਿਤ ਖੇਤੀਬਾੜੀ ਸੈਕਟਰ ਦਾ ਤੇਜ਼ੀ ਨਾਲ ਵਿਕਾਸ ਹੋਵੇ ਅਤੇ ਇਹ ਸੈਕਟਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਪਾਵੇ। ਹਰ ਪੜਾਅ ਉੱਤੇ ਜਲਦੀ ਖਰਾਬ ਹੋਣ ਵਾਲੀਆਂ ਖੁਰਾਕੀ ਵਸਤਾਂ ਦੀ ਬਰਬਾਦੀ ਨੂੰ ਘਟਾਉਣ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਦੀ ਅਹਿਮੀਅਤ ਨੂੰ ਵਧਾਉਣ ਲਈ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲਾ ਪੂਰੇ ਦੇਸ਼ ਅੰਦਰ ਮੈਗਾ ਫੂਡ ਪਾਰਕ ਸਕੀਮ ਨੂੰ ਲਾਗੂ ਕਰ ਰਿਹਾ ਹੈ। ਮੈਗਾ ਫੂਡ ਪਾਰਕ ਫੂਡ ਪ੍ਰੋਸੈਸਿੰਗ ਲਈ ਆਧੁਨਿਕ ਬੁਨਿਆਦੀ ਸਹੂਲਤਾਂ ਤਿਆਰ ਕਰਨ ਤੋਂ ਇਲਾਵਾ ਖੇਤ ਤੋਂ ਲੈ ਕੇ ਬਜ਼ਾਰ ਤੀਕ ਇੱਕ ਵੈਲਿਯੂ ਚੇਨ ਤਿਆਰ ਕਰਦੇ ਹਨ, ਜਿਹੜੀ ਅਗਲੀਆਂ ਅਤੇ ਪਿਛਲੀਆਂ ਸੰਪਰਕ ਕੜੀਆਂ ਨੂੰ ਇੱਕ ਕਲੱਸਟਰ ਦੇ ਜ਼ਰੀਏ ਜੋੜਦੀ ਹੈ। ਕੇਂਦਰੀ ਪ੍ਰੋਸੈਸਿੰਗ ਸੈਂਟਰ ਵਿਖੇ ਆਮ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਂਦਾ ਹੈ ਅਤੇ ਮੁੱਢਲੀ ਪ੍ਰੋਸੈਸਿੰਗ ਅਤੇ ਭੰਡਾਰਣ ਦੀਆਂ ਸਹੂਲਤਾਂ ਖੇਤ ਦੇ ਨਜ਼ਦੀਕ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ (ਪੀਪੀਸੀਜ਼) ਅਤੇ ਕੁਲੈਕਸ਼ਨ ਸੈਂਟਰਜ਼ (ਸੀਸੀਐਸ) ਦੇ ਰੂਪ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ।

ਬੀਬੀ ਬਾਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਲੱਕਡ ਮੈਗਾ ਫੂਡ ਪਾਰਕ 78ਥ68 ਏਕੜ ਜ਼ਮੀਨ ਉੱਤੇ 119ਥ02 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਕਿਨਫਰਾ ਦੁਆਰਾ ਇਸ ਮੈਗਾ ਫੂਡ ਪਾਰਕ ਦੇ ਕੇਂਦਰੀ ਪ੍ਰੋਸੈਸਿੰਗ ਸੈਂਟਰ ਵਿਖੇ ਤਿਆਰ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ 10 ਐਮਟੀ/ਐਚਆਰ ਦੇ ਪੈਕ ਹਾਊਸ,12000 ਐਮਟੀ ਦੇ ਵੇਅਰਹਾਊਸ, 6000 ਐਮਟੀ ਦੇ ਸਿਲੋਜ਼, 5000 ਐਮਟੀ ਦੀ ਮਲਟੀ ਪ੍ਰੋਡੱਕਟ ਕੋਲਡ ਸਟੋਰੇਜ, ਪ੍ਰੋਸੈਸਿੰਗ ਵਿਚ 15ਟੀ/ਰੋਜ਼ਾਨਾ ਦਾ ਮਕੈਨੀਕਲ ਡਰਾਇਰ, 120 ਐਮਟੀ ਦਾ ਰਿਪਨਿੰਗ ਚੈਂਬਰ,  2 ਐਮਟੀ/ਰੋਜ਼ਾਨਾ ਦਾ ਕੈਸ਼ਿਓ ਰੋਸਟਿੰਗ ਅਤੇ ਹੋਰ ਫੂਡ ਪ੍ਰੋਸੈਸਿੰਗ ਸਹੂਲਤਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਖੇਤਾਂ ਦੇ ਨਜ਼ਦੀਕ ਮੁੱਢਲੀ ਪ੍ਰੋਸੈਸਿੰਗ ਅਤੇ ਸਟੋਰੇਜ ਵਾਲੀਆਂ ਸਹੂਲਤਾਂ ਵਾਲੇ 4 ਪੀਪੀਸੀਐਸ ਏਰਨਾਕੁਲੱਮ, ਥਰੀਸੁਰ, ਮਾਲਾਪੁਰੱਮ ਅਤੇ ਵਾਯਾਨੱਡ ਵਿਖੇ ਲਗਾਏ ਜਾ ਰਹੇ ਹਨ।

ਬੀਬੀ ਬਾਦਲ ਨੇ ਅਲਾਪਪੂਝਾ ਵਿਖੇ ਵੀ ਇੱਕ ਹੋਰ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਣਾ ਸੀ, ਪਰ ਖਰਾਬ ਮੌਸਮ ਕਰਕੇ ਉਹ ਉੱਥੇ ਨਹੀਂ ਪਹੁੰਚ ਸਕੇ। 129ਥ15 ਕਰੋੜ ਰੁਪਏ ਦੀ ਲਾਗਤ ਨਾਲ 68ਥ18 ਏਕੜ ਜ਼ਮੀਨ ਉੱਤੇ ਸਥਾਪਤ ਕੀਤੇ ਜਾਣ ਵਾਲੇ ਇਸ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਕੇਰਲਾ ਦੇ ਮੁੱਖ ਮੰਤਰੀ ਨੇ ਰੱਖਿਆ।

ਇਸ ਮੈਗਾ ਫੂਡ ਪਾਰਕ ਦੇ ਕੇਂਦਰੀ ਪ੍ਰੋਸੈਸਿੰਗ ਸੈਂਟਰ ਵਿਖੇ ਕੈਐਸਆਈਡੀਐਸ ਦੁਆਰਾ ਤਿਆਰ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ 3000 ਐਮਟੀ ਦੀ ਕੋਲਡ ਸਟੋਰੇਜ, 3000 ਐਮਟੀ ਦਾ ਡੀਪ ਫਰੀਜ਼ ਯੂਨਿਟ, 50 ਟਨ/ਰੋਜ਼ਾਨਾ ਦਾ ਡੀਬੋਨਿੰਗ ਐਂਡ ਕੈਨਿੰਗ ਯੂਨਿਟ,1000 ਐਮਟੀ ਦਾ ਵੇਅਰ ਹਾਊਸ ਅਤੇ ਹੋਰ ਫੂਡ ਪ੍ਰੋਸੈਸਿੰਗ ਸਹੂਲਤਾਂ ਮੌਜੂਦ ਹਨ। ਇਸ ਤੋਂ ਇਲਾਵਾ ਖੇਤਾਂ ਦੇ ਨਜ਼ਦੀਕ ਮੁੱਢਲੀ ਪ੍ਰੋਸੈਸਿੰਗ ਅਤੇ ਸਟੋਰੇਜ ਵਾਲੀਆਂ ਸਹੂਲਤਾਂ ਵਾਲੇ 5 ਪੀਪੀਸੀਐਸ ਥੋਪੁਮਪਾਡੀ, ਵਾਈਪੀਨ, ਮੁਨਾਮਬਾਮ, ਅਰੂਰ ਅਤੇ ਨੀਂਡਾਕਾਰਾ ਵਿਖੇ ਲਗਾਏ ਜਾ ਰਹੇ ਹਨ।

ਕੇਂਦਰੀ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦੋਵਾਂ ਪਾਰਕਾਂ ਵਿਚ ਦਫਤਰੀ ਵਰਤੋਂ ਅਤੇ ਕਾਰੋਬਾਰੀਆਂ ਦੀ ਵਰਤੋਂ ਲਈ ਸਾਂਝੀਆਂ ਪ੍ਰਬੰਧਕੀ ਇਮਾਰਤਾਂ ਮੌਜੂਦ ਹਨ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਪ੍ਰਾਜੈਕਟਾਂ ਵਿਚ ਹਰੇਕ ਲਈ ਕੇਂਦਰ ਸਰਕਾਰ 50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ। ਹਰ ਮੈਗਾ ਫੂਡ ਪਾਰਕ ਅੰਦਰ ਮੌਜੂਦ 25 ਤੋਂ 30 ਫੂਡ ਪ੍ਰੋਸੈਸਿੰਗ ਪਲਾਂਟਾਂ ਵਿਚ ਕਰੀਬ 250 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰਵਾਏਗਾ ਅਤੇ ਸਾਲਾਨਾ 400-500 ਕਰੋੜ ਦੀ ਆਮਦਨ ਪੈਦਾ ਕਰੇਗਾ। ਹਰ ਪਾਰਕ ਸਿੱਧੇ ਅਤੇ ਅਸਿੱਧੇ ਤੌਰ ਤੇ 5000 ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰੇਗਾ ਅਤੇ ਸੀਪੀਸੀ ਅਤੇ ਪੀਪੀਸੀ ਇਲਾਕਿਆਂ ਵਿਚ ਰਹਿੰਦੇ ਤਕਰੀਬਨ 25000 ਕਿਸਾਨਾਂ ਨੂੰ ਲਾਭ ਪਹੁੰਚਾਏਗਾ।

—PTC News