ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀ

ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀ

ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ।ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀਇਸ ਦੇ ਨਾਲ ਹੀ ਉਹਨਾਂ ਕੈਨੇਡੀਅਨ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨਾਲ ਮਿਲ ਕੇ ਸਾਂਝੇ ਰੂਪ ਵਿਚ ਮਨਾਉਣ ਦਾ ਸੁਝਾਅ ਦਿੱਤਾ ਹੈ।ਬੀਬੀ ਬਾਦਲ ਨੇ ਇੱਥੇ ਭਾਰਤ-ਕੈਨੇਡਾ ਬਿਜ਼ਨਸ ਸੈਸ਼ਨ ਦੌਰਾਨ ਇਹ ਦੋਵੇਂ ਸੁਝਾਅ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਦਿੱਤੇ ਅਤੇ ਟਰੂਡੋ ਨੇ ਭਰੋਸਾ ਦਿਵਾਇਆ ਕਿ ਉਹ ਇਹਨਾਂ ਦੋਵੇਂ ਸੁਝਾਵਾਂ ਬਾਰੇ ਸੰਜੀਦਗੀ ਨਾਲ ਵਿਚਾਰ ਕਰਨਗੇ।ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀਇਸ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੈਨੇਡੀਅਨ ਕੰਪਨੀਆਂ ਭਾਰਤ ਦੇ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਸੈਕਟਰ ਵਿਚ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਜ਼ੋਰਾਂ ਉੱਤੇ ਹੈ,ਕਿਉਂਕਿ ਇਸ ਸੈਕਟਰ ਅੰਦਰ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ।ਇੱਥੇ ਰੱਖੇ ਗਏ ਇੰਡੀਆ ਕੈਨੇਡਾ ਬਿਜ਼ਨਸ ਸੈਸ਼ਨ,ਜਿਸ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ,ਕੈਨੇਡੀਅਨ ਮੰਤਰੀਆਂ ਤੋਂ ਇਲਾਵਾ ਸੀਆਈਆਈ ਅਤੇ ਐਫਆਈਸੀਸੀਆਈ ਦੇ ਨੁੰਮਾਇਦਿਆਂ ਨੇ ਭਾਗ ਲਿਆ,ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਨੇ 2016 ਵਿਚ 8 ਬਿਲੀਅਨ ਡਾਲਰ ਦਾ ਕਾਰੋਬਾਰ ਕੀਤਾ ਸੀ।ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀਭਾਰਤ ਦੇ ਫੂਡ ਸੈਕਟਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਇਹ ਹੋਰ ਤੇਜ਼ੀ ਨਾਲ ਵਧ ਸਕਦਾ ਹੈ।ਉਹਨਾਂ ਕਿਹਾ ਕਿ ਮੁਲਕ ਅੰਦਰ 2016-17 ਦੌਰਾਨ 60 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਹੋਇਆ ਸੀ।ਫੂਡ ਸੈਕਟਰ ਅੰਦਰ ਪਈਆਂ ਅਸੀਮ ਸੰਭਾਵਨਾਵਾਂ ਕਰਕੇ ਇਹ ਲਗਾਤਾਰ ਵਧ ਰਿਹਾ ਹੈ।ਭਾਰਤ ਅੰਦਰ ਰੀਟੇਲ ਵਿਚ 60 ਬਿਲੀਅਨ ਡਾਲਰ ਦੇ ਕਾਰੋਬਾਰ ਦੀ ਸੰਭਾਵਨਾ ਹੈ,ਜਿਸ ਵਿਚੋਂ 70 ਫੀਸਦੀ ਸਿਰਫ ਫੂਡ ਸੈਕਟਰ ਨਾਲ ਸੰਬੰਧਿਤ ਹੈ।ਕੈਨੇਡੀਅਨ ਕੰਪਨੀਆਂ ਨੂੰ ਫੂਡ ਸੈਕਟਰ ਅੰਦਰ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਨਿਵੇਸ਼ਕਾਂ ਦੀ ਸਹੂਲਤ ਲਈ ਫੂਡ ਰੈਗੁਲੇਟਰੀ ਪੋਰਟਲ ਸ਼ੁਰੂ ਕਰਨ ਸਮੇਤ ਬਹੁਤ ਸਾਰੇ ਕਦਮ ਚੁੱਕੇ ਗਏ ਹਨ।ਹਰਸਿਮਰਤ ਬਾਦਲ ਨੇ ਟਰੂਡੋ ਨੂੰ ਟੋਰਾਂਟੋ-ਅੰਮ੍ਰਿਤਸਰ ਏਅਰ ਕੈਨੇਡਾ ਉਡਾਣ ਸ਼ੁਰੂ ਕਰਨ ਲਈ ਕੀਤੀ ਬੇਨਤੀਫੂਡ ਕਾਰੋਬਾਰਾਂ ਲਈ ਇਹ ਇੱਕ ਸਿੰਗਲ ਇੰਟਰਫੇਸ ਵਾਲਾ ਪੋਰਟਲ ਹੈ,ਜਿਹੜਾ ਘਰੇਲੂ ਅਤੇ ਫੂਡ ਨਿਰਯਾਤ ਨਾਲ ਜੁੜੀਆਂ ਗਤੀਵਿਧੀਆਂ ਵਿਚ ਮਦਦ ਕਰਦਾ ਹੈ।ਉਹਨਾਂ ਕਿਹਾ ਕਿ ਨਿਵੇਸ਼ ਬੰਧੂ ਨਾਂ ਦਾ ਇੱਕ ਹੋਰ ਪੋਰਟਲ ਨਿਵੇਸ਼ਕਾਂ ਨੂੰ ਨਿਵੇਸ਼ ਬਾਰੇ ਤਸੱਲੀਬਖ਼ਸ਼ ਫੈਸਲੇ ਲੈਣ ਵਿਚ ਮੱਦਦ ਕਰਦਾ ਹੈ।ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦੱਸਿਆ ਕਿ ਕੱਲ੍ਹ ਉਹਨਾਂ ਦਾ ਅੰਮ੍ਰਿਤਸਰ ਵਿਚ ਆਉਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਸੀ,ਕਿਉਂਕਿ ਉਹਨਾਂ ਨੇ ਉੱਤਰ ਪ੍ਰਦੇਸ਼ ਵਿਚ ਇੱਕ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਸੀ।
-PTCNews