ਦੇਸ਼

ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਇੱਕ ਜੋੜੇ ਦੇ ਸਾਮਾਨ 'ਚੋਂ ਮਿਲੇ 200 ਜ਼ਿੰਦਾ ਕਾਕਰੋਚ

By Shanker Badra -- December 03, 2017 12:06 pm

ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਇੱਕ ਜੋੜੇ ਦੇ ਸਾਮਾਨ 'ਚੋਂ ਮਿਲੇ 200 ਜ਼ਿੰਦਾ ਕਾਕਰੋਚ:ਇਕ ਅਜਿਹੀ ਹੀ ਖਬਰ ਚੀਨ ਦੀ ਸਾਹਮਣੇ ਆਈ ਹੈ। ਚੀਨ ਦੇ ਇਕ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਬਜ਼ੁਰਗ ਜੋੜੇ ਨੂੰ ਚੈਕਿੰਗ ਦੌਰਾਨ ਰੋਕ ਲਿਆ ਗਿਆ।ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਇੱਕ ਜੋੜੇ ਦੇ ਸਾਮਾਨ 'ਚੋਂ ਮਿਲੇ 200 ਜ਼ਿੰਦਾ ਕਾਕਰੋਚਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੜੇ ਬੈਗ ਦੇ ਅੰਦਰ ਇਕ ਹੋਰ ਬੈਗ ਸੀ, ਜਿਸ ਅੰਦਰ ਕੋਈ ਚੀਜ਼ ਰੇਂਗ ਰਹੀ ਸੀ। ਜਾਂਚ ਦੌਰਾਨ ਜਦੋਂ ਉਸ ਬੈਗ ਨੂੰ ਖੋਲਿਆ ਗਿਆ ਤਾਂ ਸਟਾਫ ਦੇ ਹੋਸ਼ ਉੱਡ ਗਏ। ਪਲਾਸਟਿਕ ਬੈਗ ਵਿਚ ਕਰੀਬ 200 ਜ਼ਿੰਦਾ ਕਾਕਰੋਚ ਸਨ, ਜੋ ਰੇਂਗਦੇ ਹੋਏ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਸਨ।ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਇੱਕ ਜੋੜੇ ਦੇ ਸਾਮਾਨ 'ਚੋਂ ਮਿਲੇ 200 ਜ਼ਿੰਦਾ ਕਾਕਰੋਚਇਨ੍ਹਾਂ ਕਾਕਰੋਚ ਨੂੰ ਦੇਖ ਕੇ ਇਕ ਮਹਿਲਾ ਅਧਿਕਾਰੀ ਰੋ ਪਈ।ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀ ਨੇ ਜਦੋਂ ਇਸ ਬਜ਼ੁਰਗ ਜੋੜੇ ਦੇ ਬੈਗ ਦੀ ਏਕਸ-ਰੇ ਮਸ਼ੀਨ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਦੇ ਸਾਮਾਨ ਵਿਚ ਕਾਕਰੋਚ ਦੇਖੇ ਗਏ। ਪੁੱਛ-ਗਿੱਛ ਵਿਚ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਹ ਇਨਾਂ ਕਾਕਰੋਚ ਨੂੰ ਇਲਾਜ ਲਈ ਵਰਤਣਗੇ। ਉਨ੍ਹਾਂ ਦੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੂੰ ਸਕਿਨ ਸੰਬੰਧੀ ਕੋਈ ਸਮੱਸਿਆ ਹੈ, ਜਿਸ ਦੇ ਇਲਾਜ ਲਈ ਇਨ੍ਹਾਂ ਕਾਕਰੋਚ ਨੂੰ ਉਹ ਆਪਣੇ ਨਾਲ ਲਿਜਾ ਰਹੇ ਸਨ।ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਇੱਕ ਜੋੜੇ ਦੇ ਸਾਮਾਨ 'ਚੋਂ ਮਿਲੇ 200 ਜ਼ਿੰਦਾ ਕਾਕਰੋਚਜਦੋ ਅਧਿਕਾਰੀਆਂ ਨੇ ਬਜ਼ੁਰਗ ਵਿਅਕਤੀ ਨੂੰ ਇਲਾਜ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਿਸੇ ਕਰੀਮ ਨਾਲ ਇਨਾਂ ਕਾਕਰੋਚ ਨੂੰ ਮਿਲਾ ਕੇ ਸਕਿਨ 'ਤੇ ਲਗਾਉਣ ਨਾਲ ਸਮੱਸਿਆ ਤੋਂ ਮੁਕਤੀ ਮਿਲਦੀ ਹੈ।ਇਹ ਸਕਿਨ ਦੇ ਇਲਾਜ ਦਾਇਕ ਪੁਰਾਣਾ ਤਰੀਕਾ ਹੈ।ਇਸ ਮਗਰੋਂ ਅਧਿਕਾਰੀਆਂ ਨੇ ਬਜ਼ੁਰਗ ਜੋੜੇ ਨੂੰ ਦੱਸਿਆ ਕਿ ਜਹਾਜ਼ ਵਿਚ ਇਨ੍ਹਾਂ ਜੀਵਾਂ ਨੂੰ ਲਿਜਾਣ ਦੀ ਮਨਾਹੀ ਹੈ।ਫਿਰ ਅਧਿਕਾਰੀਆਂ ਨੇ ਕਾਕਰੋਚ ਆਪਣੇ ਕਬਜ਼ੇ ਵਿਚ ਲੈ ਲਏ।
-PTCNews

  • Share