ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧ

ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧ

ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧ:ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਇੱਕ ਭਗਤ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ।ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧਜਿਸ ਪਟੀਸ਼ਨ ‘ਚ ਸੌਦਾ ਸਾਧ ਦੇ ਸਮਰਥਕ ਮਾਲਵਾ ਇੰਸਾਂ ਨੇ ਸਾਫ-ਸਾਫ ਅਰਥਾਂ ‘ਚ ਮਾਣਯੋਗ ਅਦਾਲਤ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਗੁਰੂ ਸੌਦਾ ਸਾਧ ਦੇ ਲਾਈਵ ਪ੍ਰਵਚਨਾਂ ਨੂੰ ਸੁਣਨ ਲਈ ਬੇਤਾਬ ਹਨ ਅਤੇ ਜਿਸ ਕਾਰਨ ਸੌਦਾ ਸਾਧ ਦਾ ਜੇਲ੍ਹ ‘ਚੋਂ ਹੀ ਲਾਈਵ ਪ੍ਰਸਾਰਣ ਕਰਵਾਇਆ ਜਾਵੇ।ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧਸੌਦਾ ਸਾਧ ਦੇ ਇਸ ਭਗਤ ਨੇ ਪਟੀਸ਼ਨ ‘ਚ ਅਰਜ਼ ਕੀਤੀ ਕਿ ਜੇਲ੍ਹ ‘ਚੋਂ ਬਾਬ ਸੌਦਾ ਸਾਧ ਦੇ ਲਾਈਵ ਜਾਂ ਫਿਰ ਰਿਕਾਰਡ ਪ੍ਰਵਚਨਾਂ ਨੂੰ ਪ੍ਰਸਾਰਿਤ ਕੀਤਾ ਜਾਵੇ ਅਤੇ ਜਿਸ ਨਾਲ ਬਾਬੇ ਦੇ ਲੱਖਾਂ ਭਗਤਾਂ ਨੂੰ ਆਪਣੇ ਬਾਬੇ ਸੌਦਾ ਸਾਧ ਦੇ ਪ੍ਰਵਚਨ ਦੁਬਾਰਾ ਸੁਣਨ ਨੂੰ ਮਿਲ ਸਕਣ।ਪਰ ਇਸ ਤੋਂ ਉਲਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਵਲੋਂ ਜੇਲ ‘ਚੋਂ ਪ੍ਰਵਚਨ ਕਰਨ ‘ਤੇ ਰੋਕ ਲਾ ਦਿੱਤੀ ਹੈ।ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧਜਾਣਕਾਰੀ ਮੁਤਾਬਕ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਦਾ 25 ਜਨਵਰੀ ਨੂੰ ਜਨਮ ਦਿਨ ਹੈ।ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲਾ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਇੱਕ ਭਗਤ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ।ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਾ ਦਿੰਦੇ ਹੋਏ ਉਕਤ ਪਟੀਸ਼ਨ ਰੱਦ ਕਰ ਦਿੱਤੀ।ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ,ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧਜਸਟਿਸ ਦਇਆ ਚੌਧਰੀ ਨੇ ਕਿਹਾ ਕਿ ਪੰਚਕੂਲਾ ਸਮੇਤ ਪੂਰੇ ਹਰਿਆਣਾ,ਪੰਜਾਬ ਅਤੇ ਚੰਡੀਗੜ੍ਹ ‘ਚ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਸਨ,ਉਨ੍ਹਾਂ ਨੂੰ ਮੁੱਖ ਰੱਖਦਿਆਂ ਸੌਦਾ ਸਾਧ ਨੂੰ ਪ੍ਰਵਚਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
-PTCNews