ਹਾਰ ਦੇ ਬਾਵਜੂਦ ਨਿਊਜ਼ੀਲੈਂਡ ਪਹੁੰਚਿਆ ਤਿਕੋਣੀ ਸੀਰੀਜ਼ ਦੇ ਫਾਈਨਲ ‘ਚ

ਹਾਰ ਦੇ ਬਾਵਜੂਦ ਨਿਊਜ਼ੀਲੈਂਡ ਪਹੁੰਚਿਆ ਤਿਕੋਣੀ ਸੀਰੀਜ਼ ਦੇ ਫਾਈਨਲ 'ਚ
ਹਾਰ ਦੇ ਬਾਵਜੂਦ ਨਿਊਜ਼ੀਲੈਂਡ ਪਹੁੰਚਿਆ ਤਿਕੋਣੀ ਸੀਰੀਜ਼ ਦੇ ਫਾਈਨਲ 'ਚ
ਹਾਰ ਦੇ ਬਾਵਜੂਦ ਨਿਊਜ਼ੀਲੈਂਡ ਪਹੁੰਚਿਆ ਤਿਕੋਣੀ ਸੀਰੀਜ਼ ਦੇ ਫਾਈਨਲ ‘ਚ: ਬੀਤੇ ਦਿਨ ਇੰਗਲੈਂਡ ਅਤੇ ਨਿਊਜ਼ੀਲੈਂਡ ਦਰਮਿਆਨ ਤਿਕੋਣੀ ਟੀ-20 ਸੀਰੀਜ਼ ਦੇ ਖੇਡੇ ਗਏ ਆਖਰੀ ਰੋਮਾਂਚਕ ਲੀਗ ਮੈਚ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 2 ਦੌੜਾ ਨਾਲ ਹਰਾ ਕੇ ਰੋਮਾਂਚਕ ਜਿੱਤ ਹਾਸਿਲ ਕੀਤੀ।

ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਦੀ ਅਜੇਤੂ 80 ਦੌੜਾਂ ਦੀ ਹਮਲਾਵਰ ਪਾਰੀ ਖੇਡੀ `ਤੇ ਜਿਸ ਬਦੌਲਤ ਇੰਡਲੈਂਡ ਨੇ ਇਹ ਮੈਚ ਜਿੱਤਿਆ। ਭਾਵੇ ਇੰਗਲੈਂਡ ਦੀ ਟੀਮ ਨੇ ਮੈਚ ਜਿੱਤ ਲਿਆ ਪਰ ਉਹ ਫਾਈਨਲ ਵਿੱਚ ਪਹੁੰਚਣ `ਚ ਕਾਮਯਾਬ ਨਹੀਂ ਹੋ ਸਕੀ।

ਇੰਗਲੈਂਡ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 194 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਟੀਚੇ ਦਾ ਜ਼ੋਰਦਾਰ ਢੰਗ ਨਾਲ ਪਿੱਛਾ ਕੀਤਾ ਪਰ ਕੀਵੀ ਟੀਮ ਚਾਰ ਵਿਕਟਾਂ ‘ਤੇ 192 ਦੌੜਾਂ ਹੀ ਬਣਾ ਸਕੀ। ਦੱਸ ਦੇਈਏ ਕਿ ਨਿਊਜ਼ੀਲੈਂਡ ਤੇ ਇੰਗਲੈਂਡ ਦੇ ਚਾਰ-ਚਾਰ ਮੈਚਾਂ ‘ਚੋਂ ਇਕ ਬਰਾਬਰ 2-2 ਅੰਕ ਰਹੇ ਪਰ ਨਿਊਜ਼ੀਲੈਂਡ ਦੀ ਟੀਮ ਬਿਹਤਰ ਨੈੱਟ ਰਨ ਰੇਟ ਦੇ ਆਧਾਰ ‘ਤੇ 21 ਫਰਵਰੀ ਨੂੰ ਆਕਲੈਂਡ ਵਿੱਚ ਹੋਣ ਵਾਲੇ ਫਾਈਨਲ ਵਿੱਚ ਪਹੁੰਚ ਗਈ ਹੈ।

ਇਸ ਮੈਚ ਦੇ ਹੀਰੋ ਇਯੋਨ ਮੋਰਗਨ ਨੂੰ ‘ਮੈਨ ਆਫ ਦਿ ਮੈਚ’ ਅਵਾਰਡ ਦੇ ਨਾਲ ਸਨਮਾਨਿਆ ਗਿਆ। ਨਿਊਜ਼ੀਲੈਂਡ ਨੇ ਟੀਚੇ ਦਾ ਪਿੱਛਾ ਕਰਦਿਆਂ ਪਹਿਲੀ ਵਿਕਟ ਲਈ 6.3 ਓਵਰਾਂ ‘ਚ 78 ਦੌੜਾਂ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਮਾਰਟਿਨ ਗੁਪਟਿਲ ਨੇ 47 ਗੇਂਦਾਂ ‘ਤੇ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 62 ਦੌੜਾਂ ਤੇ ਕੌਲਿਨ ਮੁਨਰੋ ਨੇ ਸਿਰਫ 21 ਗੇਂਦਾਂ ‘ਤੇ 3 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ।

ਇੰਗਲੈਂਡ ਨੇ ਰੋਮਾਂਚਕ ਅੰਦਾਜ਼ ਵਿੱਚ ਮੈਚ 2 ਦੌੜਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਲਈ ਰਾਹਤ ਦੀ ਗੱਲ ਇਹ ਰਹੀ ਕਿ ਉਸ ਨੇ ਹਾਰ ਜਾਣ ਦੇ ਬਾਵਜੂਦ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।

—PTC News