ਹੁਣ ਪੰਜਾਬ ਪੁਲਿਸ ‘ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾ

ਹੁਣ ਪੰਜਾਬ ਪੁਲਿਸ 'ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾ

ਹੁਣ ਪੰਜਾਬ ਪੁਲਿਸ ‘ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾ:ਆਮ ਜਨਤਾ ਜੇਕਰ ਹੈਲਮੇਟ ਪਾ ਕੇ ਨਾ ਚੱਲੇ ਤਾਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਘੇਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਮੋਟਾ ਜੁਰਮਾਨਾ ਕਰਦੇ ਹਨ ਪਰ ਇਹ ਨਿਯਮ ਖਾਕੀ ਵਰਦੀ ‘ਤੇ ਲਾਗੂ ਨਹੀਂ ਹੁੰਦਾ।ਸੂਬੇ ਦੇ ਪੁਲਿਸ ਮੁਲਾਜ਼ਮ ਖੁਦ ਟ੍ਰੈਫਿਕ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡਾਉਂਦੇ ਹਨ।ਹੁਣ ਪੰਜਾਬ ਪੁਲਿਸ 'ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾਪੁਲਿਸ ਦੇ ਖੁਦ ਦੇ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਦੇ 90 ਫੀਸਦੀ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਡਰਾਈਵਿੰਗ ਸਮੇਂ ਹੈਲਮੇਟ ਨਹੀਂ ਪਹਿਨਦੇ।ਉਥੇ ਹੀ ਸੂਬੇ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਵੀ ਬਹੁਤ ਗੰਭੀਰ ਦਿਖਾਈ ਦੇ ਰਹੇ ਹਨ।ਡੀ.ਜੀ.ਪੀ. ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਘਰ ਤੋਂ ਹੀ ਕੀਤਾ ਜਾਵੇ।ਹੁਣ ਪੰਜਾਬ ਪੁਲਿਸ 'ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾਸਾਫ ਹੁਕਮ ਜਾਰੀ ਕਰ ਦਿੱਤਾ ਹੈ ਕਿ ਜੇਕਰ ਬਿਨਾਂ ਹੈਲਮੇਟ ਪੁਲਿਸ ਮੁਲਾਜ਼ਮ ਦੋ ਪਹੀਆ ਵਾਹਨ ਚਲਾਉਂਦੇ ਫੜੇ ਗਏ ਤਾਂ ਤੁਰੰਤ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵੱਧਦੇ ਵਾਹਨ,ਲਗਾਤਾਰ ਵੱਧਦੀ ਜਨ ਸੰਖਿਆ ਅਤੇ ਲਗਾਤਾਰ ਸੁੰਗੜਦੀਆਂ ਸੜਕਾਂ ਅਤੇ ਨਾਜਾਇਜ਼ ਕਬਜ਼ਿਆਂ ਕਾਰਨ ਹਰ ਸਾਲ ਸੜਕ ਹਾਦਸਿਆਂ ‘ਚ ਬਹੁਤ ਵਾਧਾ ਦਰਜ ਕੀਤਾ ਜਾ ਰਿਹਾ ਹੈ।ਦੋ ਪਹੀਆ ਚਾਲਕ ਇਸ ਦਾ ਜ਼ਿਆਦਾ ਸ਼ਿਕਾਰ ਹੋਏ ਹਨ।ਹੁਣ ਪੰਜਾਬ ਪੁਲਿਸ 'ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾਮਾਹਰਾਂ ਦੀ ਮੰਨੀਏ ਤਾਂ ਡਰਾਈਵਿੰਗ ਕਰਦੇ ਸਮੇਂ ਹੈਲਮੇਟ ਨਾ ਪਾਉਣਾ ਘਟਨਾ ਦੇ ਸਮੇਂ ਮੌਤ ਨੂੰ ਸੱਦਾ ਦੇਣ ਵਰਗੀ ਗੱਲ ਹੈ। ਡੀ.ਜੀ.ਪੀ. ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਬਾਈਕ ਚਲਾਉਂਦੇ ਸਮੇਂ ਹੈਲਮੇਟ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ।ਹਦਾਇਤ ਵਿਚ ਕਿਹਾ ਗਿਆ ਹੈ ਕਿ ਪੁਲਿਸ ਮੁਲਾਜ਼ਮ ਡਿਊਟੀ ‘ਤੇ ਆਉਂਦੇ ਜਾਂਦੇ ਸਮੇਂ ਹੈਲਮੇਟ ਦਾ ਪ੍ਰਯੋਗ ਕਰਨ ਇਸ ਲਈ ਸਾਰੇ ਜ਼ਿਲੇ ਦੇ ਐੱਸ.ਐੱਸ.ਪੀ. ਅਤੇ ਐੱਸ.ਪੀ. ਟ੍ਰੈਫਿਕ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਵਿਚ ਸਖਤੀ ਦਿਖਾਉਣ।ਹੁਣ ਪੰਜਾਬ ਪੁਲਿਸ 'ਤੇ ਵੀ ਲਾਗੂ ਹੋਣਗੇ ਇਹ ਨਿਯਮ-ਸੁਰੇਸ਼ ਅਰੋੜਾਡਿਊਟੀ ਤੋਂ ਨਿਕਲਦੇ ਸਮੇਂ ਸਾਰੇ ਥਾਣਿਆਂ ਦੇ ਬਾਹਰ ਇਸ ਗੱਲ ਨੂੰ ਨਿਸ਼ਚਿਤ ਕੀਤਾ ਜਾਵੇਗਾ ਅਤੇ ਜ਼ਰੂਰਤ ਪਈ ਤਾਂ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ।
-PTCNews